ਪੰਨਾ:ਸੁੰਦਰੀ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
96 / ਸੁੰਦਰੀ

ਇਸ ਪਛਤਾਵੇ ਵਿਚ ਤੀਰ ਨਾਲ ਬੰਨ੍ਹ ਕੇ ਖਾਲਸੇ ਨੂੰ ਚਿੱਠੀ ਘੱਲੀ ਤੇ ਤੀਰ ਨਾਲ ਹੀ ਉਤੱਰ ਪਹੁੰਚਣ ਤੇ ਆਪਣੇ ਸਾਥੀਆਂ ਸਣੇ ਤੁਰਕਾਂ ਵਿਚੋਂ ਨਿਕਲ ਕੇ ਖਾਲਸੇ ਦੇ ਚਰਨਾਂ ਵਿਚ ਜਾ ਕੇ ਤਨਖਾਹ ਬਖਸ਼ਾ ਕੇ ਸ਼ਹੀਦੀ ਦਾ ਅੰਮ੍ਰਿਤ ਪੀਣ ਲਈ ਸਾਂਝੀਵਾਲ ਹੋ ਗਿਆ।

ਅਸੀਂ ਦੱਸ ਆਏ ਹਾਂ ਕਿ ਰੌਣੀ ਤੇ ਹੱਲਾ ਕਰਨ ਤੋਂ ਪਹਿਲੋਂ ਦੇਸ਼ ਵਿਚ ਮੰਨੂੰ ਨੇ ਸਿੱਖਾਂ ਦੀ ਕਤਲਾਮ ਫੇਰ ਸ਼ੁਰੂ ਕੀਤੀ ਹੋਈ ਸੀ। ਇਧਰ ਰਾਮ ਰੌਣੀ ਨੂੰ ਘੇਰਾ ਪਾਇਆ ਹੋਇਆ ਸੀ ਤੇ ਉਧਰ ਉਹਨਾਂ ਸਿੱਖਾਂ ਨੂੰ, ਜੋ ਪਹਾੜਾਂ ਵਿਚ ਲੁਕੇ ਹੋਏ ਸਨ, ਰਾਜਿਆਂ ਵਲ ਖਤ ਪਾ ਕੇ ਪਕਵਾ ਮੰਗਵਾਇਆ ਸੀ। ਸੈਂਕੜੇ ਸਿੱਖ ਰੋਜ਼ ਪਕੜੇ ਆਉਂਦੇ ਤੇ ਨਖ਼ਾਸ ਵਿਚ ਕਤਲ ਕੀਤੇ ਜਾਂਦੇ ਸਨ।

ਆਦੀਨਾ ਬੇਗ ਨੇ ਕਿਸੇ ਫਰੇਬ ਨਾਲ ਸਿੱਖਾਂ ਨੂੰ ਸੁਲਹ ਦੇ ਬਹਾਨੇ ਸੱਦਕੇ ਕਤਲ ਕਰਨ ਦਾ ਮਨਸੂਬਾ ਸੋਚਿਆ ਸੀ, ਪਰ ਸਿੱਖ ਸਰਦਾਰ ਤਾੜ ਗਏ ਸਨ ਤੇ ਕਾਬੂ ਨਹੀਂ ਆਏ ਸਨ। ਆਦੀਨਾਬੇਗ ਨੇ ਲਾਹੌਰੋਂ ਹੁਣ ਹੋਰ ਫੌਜ ਮੰਗਵਾਈ। ਇਸੇ ਨਾਲ ਮੰਨੂੰ ਨੇ ਦੀਵਾਨ ਕੌੜਾ ਮਲ ਨੂੰ ਘੱਲਿਆ। ਦੀਵਾਨ ਸਾਹਿਬ ਹੁਣ ਮੁਸ਼ਕਲ ਵਿਚ ਸਨ ਸਿੱਖਾਂ ਦੀ ਤਾਕਤ ਨੂੰ ਉਹ ਨਸ਼ਟ ਨਹੀਂ ਹੋਣ ਦੇਣਾ ਚਾਹੁੰਦੇ ਸਨ ਤੇ ਫ਼ਰਜ਼ ਮਨਸਬੀ ਹੋਰ ਸੀ ਦੱਸੀਦਾ ਹੈ ਕਿ ਸਰਦਾਰ ਜੱਸਾ ਸਿੰਘ ਨੇ ਦੀਵਾਨ ਸਾਹਿਬ ਨੂੰ ਲਿਖਿਆ ਕਿ ਇਹ ਵੇਲਾ ਹੈ ਖਾਲਸੇ ਦੀ ਮਦਦ ਦਾ ਤੁਸੀਂ ਸਾਡੇ ਮਿੱਤਰ ਹੋ ਬਹੁੜੋ,

—————

  • ਮੁਹੰਮਦ ਲਤੀਫ ਪੰਨਾ ੨੧੧ (ਪੰਨਾ ੯੫ ਦੀ ਬਾਕੀ) ਚੁਪ ਚੁਪਾਤੇ ਨਿਕਲ ਗਏ। ਇਹ ਸਾਰੇ ਰਾਮਗੜੀਏ ਹਾਏ।

ਫਿਰ ਨੰਦ ਸਿੰਘ, ਜੋ ਜਨਮ ਦਾ ਜੱਟ ਸੀ, ਉਸ ਦੇ ਮਰਨ ਦੇ ਬਾਦ ਉਸ ਦੀ ਫੌਜ ਤੇ ਸਾਰਾ ਕੁਝ ਜੱਸਾ ਸਿੰਘ ਨੂੰ ਮਿਲਿਆ, ਤਦ ਤੋਂ ਜੱਸਾ ਸਿੰਘ ਦਾ ਜਥਾ ਰਾਮਗੜੀਆ ਕਹਿਲਾਯਾ। ਇਹ ਹਾਲ ਅਹਿਮਦ ਸ਼ਾਹ ਬਟਾਲਵੀ ਨੇ ਖੋਹਲ ਕੇ ਲਿਖਿਆ ਹੈ। ਜੱਸਾ ਸਿੰਘ ਤਰਖਾਣ ਜਾਤੀ ਵਿਚੋਂ ਸਿੰਘ ਸਜਣ ਕਰਕੇ ਫਿਰ ਇਸ ਸਾਰੇ ਜਾਤੀ ਵਿਚੋਂ ਸਜੇ ਸਿੰਘਾਂ ਨੇ ਆਪਣਾ ਨਾਮ ਰਾਮਗੜੀਏ ਸਦਾਇਆ। ਰਾਮਰੌਣੀ ਦਾ ਜੁਧ ੧੮੦੫ ਵਿਚ ਹੋਇਆ, ਭੰਗੁ ਜੀ ਲਿਖਦੇ ਹਨ ਇਸ ਰਾਮਰੌਣੀ ਸਿੰਘ ਥੇ ਲੜੇ ਪੰਜ ਪੈ ਅਠਾਰਾਂ ਸੌ ਸਾਲ।