ਪੰਨਾ:ਸੁੰਦਰੀ.pdf/104

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
98 / ਸੁੰਦਰੀ

ਮੁਲਤਾਨ ਤੇ ਹਮਲੇ ਦਾ ਫੈਸਲਾ ਕੀਤਾ ਤੇ ਮੁਹਿੰਮ ਕੌੜਾ ਮੱਲ ਦੇ ਸਪੁਰਦ ਕੀਤੀ। ਦੀਵਾਨ ਸਾਹਿਬ ਫੌਜਾਂ ਲੈ ਕੇ ਚੜ੍ਹ ਪਏ ਤੇ ਨਾਲ ਆਪਣੇ ਮਿੱਤ੍ਰ ਜੱਸਾ ਸਿੰਘ ਆਹਲੂਵਾਲੀਏ ਨੂੰ, ਦਸ ਕੁ ਹਜ਼ਾਰ ਖ਼ਾਲਸਾ ਫ਼ੌਜ ਦੇ ਨਾਲ, ਮਦਦ ਵਾਸਤੇ ਲੈ ਲਿਆ।

ਇਸ ਦੁੱਧ ਦਾ ਹਾਲ ਲੰਮੇਰਾ ਹੈ ਪਰ ਸਿੱਟਾ ਇਹ ਨਿਕਲਿਆ ਕਿ ਦੀਵਾਨ ਸਾਹਿਬ ਤੇ ਸਿੱਖਾਂ ਦੀ ਰਲਵੀਂ ਫੌਜ ਨੇ ਫ਼ਤਹ ਪਾਈ। ਇਹ ਜੰਗ ਮੱਘਰ ੧੮੦੫ ਵਿਚ ਛਿੜਿਆ ਸੀ ਤੇ ਦੀਵਾਨ ਸਾਹਿਬ ਦਾ ਰੱਖੜੀ ਵਾਲੇ ਦਿਨ ੧੮੦੬ ਤੇ ਮੁਲਤਾਨ ਵਿਚ ਕਬਜ਼ਾ ਹੋਇਆ। ਮੱਘਰ ਤੋਂ ਸਾਵਣ ਤਕ ਲਗਪਗ ੭-੮ ਮਹੀਨੇ ਮੁਹਿੰਮ ਪਰ ਲੱਗੇ।

ਇਸ ਸੇਵਾ ਦੇ ਬਦਲੇ ਮੀਰ ਮੰਨੂੰ ਵਲੋਂ ਦੀਵਾਨ ਸਾਹਿਬ ਕੌੜਾ ਮੱਲ ਨੂੰ ਮਹਾਰਾਜਗੀ ਦੀ ਪਦਵੀ ਮਿਲੀ ਅਤੇ ਮੁਲਤਾਨ ਤੇ ਸਾਰੇ ਦੱਖਣੀ ਪੰਜਾਬ ਦਾ ਰਾਜ ਉਸ ਦੇ ਤਾਬੇ ਕੀਤਾ ਗਿਆ।

ਇਸ ਗੁਰੂ ਦੇ ਸੇਵਕ ਮਹਾਰਾਜ ਕੌੜਾ ਮੱਲ ਨੇ ਸਿਖਾਂ ਨੂੰ ਬਹੁਤ ਇਨਾਮ ਦਿਤੇ ਅਰ ਅੰਮ੍ਰਿਤਸਰ ਆਕੇ ਹਰਿਮੰਦਰ ਦੀ ਸੇਵਾ ਕਰਾਈ। ਲਖਪਤ ਨੇ ਉਸ ਵੇਲੇ ਦੇ ਨਵਾਬਾਂ ਦੀ ਸਲਾਹ ਨਾਲ ਸਰੋਵਰ ਮਿੱਟੀ ਨਾਲ ਭਰਵਾ ਦਿੱਤਾ ਹੋਇਆ ਸੀ, ਸੋ ਮਹਾਰਾਜਾ ਕੌੜਾ ਮੱਲ ਨੇ ਆਪ ਆਪਣੇ ਖਰਚ ਤੋਂ ਮਿੱਟੀ ਕਢਵਾ ਕੇ ਸਰੋਵਰ ਮੁੜ ਸਾਫ ਕਰਵਾ ਦਿੱਤਾ ਅਰ ਫੇਰ ਜਲ ਨਾਲ ਭਰਵਾ ਦਿੱਤਾ। ਮਹਾਰਾਜਾ ਕੌੜਾ ਮੱਲ ਪੱਕਾ ਸਿੱਖ ਸੀ ਤੇ ਹਰ ਸਮੇਂ ਪੰਥ ਨੂੰ ਪੁਕਰਦਾ ਸੀ। ਖ਼ਾਲਸਾ ਜੀ ਇਸਨੂੰ “ਮਿੱਠਾ ਮੱਲ ਸੱਦਿਆ ਕਰਦੇ ਸੀ। ਏਹ ਸਮਾਚਾਰ ੧੮੦੬-੧੮੦੭ ਬਿ: ਸੰਮਤ ਵਿਚ ਹੋਏ। ————— ਸ਼ੇਰਕੋਟ ਦਾ ਲਾਗੇ ਆਪ ਦਾ ਵਸਾਇਆ ਗੜ੍ਹ ਮਹਾਰਾਜੇ ਨਾਮੇ ਨਗਰ ਹੈ। ਮੁਲਤਾਨ ਵਿਚ ਗਲੀ ਤੇ ਧਰਮਸਾਲ ਹੈ, ਲਾਹੌਰ ਬੀ ਕੋਈ ਗਲੀ ਮਕਾਨ ਸੁਣੀਦਾ ਸੀ ਦਿਲੀ ਵਿਚ ਦਿੱਲੀ ਦਰਵਾਜ਼ੇ ਆਪ ਦਾ ਮਕਾਨ ਟਿਕਾਣਾ ਹੁੰਦਾ ਸੀ, ਪਰ ਹੁਣ ਇਹ ਨਿਸ਼ਾਨ ਮਿਟੇ ਸੁਣੇ ਹਨ।