ਪੰਨਾ:ਸੁੰਦਰੀ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ/99

੧੫. ਕਾਂਡ

ਹੁਣ ਕੁਝ ਸਮਾਂ ਪੰਜਾਬ ਤੇ ਸੁਖ ਦਾ ਬੀਤਿਆ। ਸਿੰਘ ਬੀ ਇਸ ਵੇਲੇ ਸੁਖੀ ਸਨ, ਲਾਹੌਰ ਬੀ ਅਮਨ ਵਿਚ, ਮੁਲਤਾਨ ਬੀ ਸੁਖ ਵਿਚ, ਦੁਆਬਾ ਬੀ ਚੈਨ ਵਿਚ, ਪਰ ਉਸ ਹਾਕਮ ਨੂੰ, ਜੋ ਸੁੰਦਰੀ ਦੇ ਪਿਛੇ ਪਿਆ ਹੋਇਆ ਸੀ, ਚੈਨ ਨਹੀਂ ਸੀ। ਉਸਨੂੰ ਫੜ ਮੰਗਵਾਉਣ ਦੇ ਅਨੇਕ ਉਪਾਉ ਸੋਚਦਾ' ਪਰ ਪੇਸ਼ ਨਾ ਜਾਂਦੀ। ਕਦੇ ਸਿਖਾਂ ਨਾਲ ਮੇਲ ਕਰਦਾ ਤੇ ਕਦੇ ਵੈਰ। ਹੁਣ ਇਹ ਫੇਰ ਮੈਤ੍ਰੀ ਰੱਖਣ ਲੱਗਾ, ਕਈ ਸੂਹੀਏਂ ਛਡੇ ਪਰ ਸੁੰਦਰੀ, ਜੋ ਧਰਮ ਦਾ ਸੂਰਜ ਸੀ, ਅਜਿਹੇ ਮੂਰਖਾਂ ਦੀ ਪਹੁੰਚ ਤੋਂ ਬਹੁਤ ਦੂਰ ਸੀ।

ਵਰ੍ਹਾ ਡੇਢ ਕੁ ਬੀਤਿਆ, ਮੀਰ ਮੰਨੂੰ ਨੇ ਆਪਣੇ ਕਰਾਰਾਂ ਮੂਜਬ ਕਾਬਲਵਾਲੇ ਨੂੰ ਟਕੇ ਨਾ ਭਰੇ ਸੋ ਉਹ ਫ਼ੌਜ ਲੈ ਕੇ ਪੰਜਾਬ ਪੁਰ ਤੀਸਰੀ ਵੇਰ ਚੜ੍ਹ ਆਯਾ। ਇਹ ਸੰਮਤ ੧੮੦੭ ਬਿ: ਦਾ ਸਮਾਚਾਰ ਹੈ। ਮੁਲਤਾਨੋਂ ਮਹਾਰਾਜਾ ਕੌੜਾ ਮੱਲ, ਜਲੰਧਰੋਂ ਆਦੀਨਾਬੇਗ ਤੇ ਹੋਰਨਾਂ ਥਾਵਾਂ ਤੇ ਹੋਰ ਸਰਦਾਰਾਂ ਨੂੰ ਸੱਦ ਕੇ ਜੰਗ ਦੀ ਤਿਆਰੀ ਕੀਤੀ ਗਈ ਤੇ ਮੋਰਚੇ ਬਣਾਏ ਗਏ। ਮਹਾਰਾਜਾ ਕੌੜਾ ਮੱਲ ਦੀ ਸਿਫਾਰਸ਼ ਨਾਲ ਸਿੰਘ ਫੇਰ ਕੁਮਕ ਲਈ ਸੱਦੇ ਗਏ, ਤੀਹ ਹਜ਼ਾਰ ਖਾਲਸਾ ਇਸ ਵੇਲੇ ਲਾਹੌਰ ਦੀ ਕੁਮਕ ਤੇ ਕੱਠਾ ਹੋਇਆ ਦੱਸੀਦਾ ਹੈ। ਚਾਰ ਪੰਜ ਮਹੀਨੇ ਸਾਮ੍ਹਣਾ ਰਿਹਾ, ਪਰ ਜੁੱਧ ਕੁਝ ਖਰਾ ਨਾ ਹੋਯਾ, ਛੇਕੜ ਆਮੋ ਸਾਮ੍ਹਣੇ ਹੱਲੇ ਹੋਏ। ਡਾਢਾ ਗੁੱਥਮ ਗੁੱਥਾ ਹੋਯਾ, ਦੁਪਹਿਰ ਤੀਕ ਜੀ ਰੰਜਵਾਂ ਘਮਸਾਨ ਮਚਿਆ। ਮਹਾਰਾਜਾ ਕੌੜਾ ਮੱਲ ਦੀ ਬਹਾਦਰੀ ਸਲਾਹੁਣ ਯੋਗ ਸੀ, ਖਾਲਸੇ ਦੇ ਹੱਥ ਬੀ ਕਰਾਰੇ ਵੱਜ ਰਹੇ ਸਨ, ਸੁੰਦਰੀ

—————

  • ਇਹ ਬੀ ਗਲ ਕਹੀ ਜਾਂਦੀ ਹੈ ਕਿ ਮੀਰ ਮੰਨੂੰ ਤੇ ਹੋਰ ਸਲਾਹਕਾਰ ਜਿਸ ਵੇਲੇ ਹੱਲਾ ਕਰਨਾ ਚਾਹੁੰਦੇ ਸਨ, ਉਸ ਵੇਲੇ ਮਹਾਰਾਜਾ ਕੌੜਾ ਮੱਲ ਅਜੇ ਠਹਿਰਨਾ ਚਾਹੁੰਦੇ ਸਨ, ਪਰ ਸਾਰੀ ਜੁਧ ਸਭਾ ਦੇ ਫੈਸਲੇ ਮੂਜਬ ਹੱਲਾ ਕਰਨਾ ਪਿਆ ਸੀ।