ਪੰਨਾ:ਸੁੰਦਰੀ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ /101

ਆਤਮਾ ਸਰੀਰ ਛੋੜ ਗਈ। ਏਥੇ ਤਾਰੀਖ ਖਾਲਸਾ ਵਿਚ ਇਉਂ ਲਿਖਿਆ ਹੈ ਕਿ ਅਜਿਹੇ ਕਿ ਅਜਿਹੇ ਜੁਆਨ ਮਰਦ ਤੇ ਬਹਾਦਰ ਅਰ ਪਤ ਵਾਲੇ ਸਰਦਾਰ ਦੇ ਮਰ ਜਾਣ ਨਾਲ ਨਾ ਨਿਰਾ ਮੰਨੂੰ ਦਾ ਹੌਸਲਾ ਟੁੱਟਾ ਸਗੋਂ ਸਾਰੀ ਫੌਜ ਦੇ ਪੈਰ ਉਖੜ ਗਏ ਅਰ ਨੱਸ ਤੁਰੇ। ਹੋਰ ਇਤਿਹਾਸਕਾਰ ਬੀ ਇਸ ਹਾਰ ਦਾ ਕਾਰਨ ਦੀਵਾਨ ਸਾਹਿਬ ਦੀ ਮੌਤ ਸਮਝਦੇ ਹਨ। ਮੰਨੂੰ ਨੱਸ ਕੇ ਲਾਹੌਰ ਜਾ ਵੜਿਆ। ਸਿੱਖ ਬੀ, ਆਪਣੇ ਸੱਜਣ ਨੂੰ ਸ਼ਹੀਦ ਹੋਇਆ ਵੇਖ ਤੇ ਮੰਨੂੰ ਨੂੰ ਭੱਜਦਿਆਂ ਤੱਕ ਉਦਾਸ ਹੋ ਗਏ। ਸੱਚ ਪੁਛੋ ਤਾਂ ਇਹ ਇਸੇ ਮਰਦ ਦੀ ਅਕਲ ਸੀ ਕਿ ਮੀਰ ਮੰਨੂੰ ਵਰਗੇ ਜ਼ਾਲਮ ਤੋਂ ਉਸਨੇ ਸਿੰਘਾਂ ਨੂੰ ਦੰਦਾਂ ਵਿਖੇ ਜੀਭ ਵਾਂਗੂੰ ਬਚਾ ਰਖਿਆ ਸੀ ਅਰ ਤਬਾਹ ਨਹੀਂ ਸੀ ਹੋਣ ਦਿੱਤਾ। ਇਤਿਹਾਸਾਂ ਤੋਂ ਪਤਾ ਲਗਦਾ ਹੈ ਕਿ ਇਸਦੇ ਮਗਰੋਂ ਮੀਰ ਮੰਨੂੰ ਨੇ ਓਹ ਓਹ ਦੁੱਖ ਸਿੱਖਾਂ ਦਿਤੇ ਹਨ ਕਿ ਕਲੇਜਾ ਕੰਬਦਾ ਹੈ। ਫੇਰ ਕਦੀ ਉਨ੍ਹਾਂ ਦੁੱਖਾਂ ਦੀ ਵਾਰਤਾ ਲਈ ਸਮਾਂ ਲੱਭਾ ਤਦ ਲਿਖਾਂਗੇ। ਇਥੇ ਇਹ ਦੱਸਦੇ ਹਾਂ ਕਿ ਜਦ ਮੁਦੱਈ ਨੱਸ ਤੁਰਿਆ ਤਦ ਉਗਾਹ ਕੀ ਕਰਦੇ? ਇਹ ਵਿਚਾਰ ਕਰਕੇ ਸਿੰਘਾਂ ਨੇ ਭੀ ਇਕ ਰੁਖ ਮੂੰਹ ਧਰਕੇ ਕੂਚ ਬੋਲੀ।

ਇਸ ਵੇਲੇ ਸੁੰਦਰੀ ਅਰ ਧਰਮ ਕੌਰ ਇਕ ਪਾਸੇ ਵਲ ਭਾਈ ਬਿਜਲਾ ਸਿੰਘ ਜੀ ਦੀ ਪਿੰਡਲੀ, ਜਿਸ ਵਿਚੋਂ ਗੋਲੀ ਲੰਘ ਗਈ ਸੀ, ਉੱਤੇ ਪੱਟੀ ਬੰਨ੍ਹ ———— ੧. ਚੇਤਰ ਸੂਦੀ ਦੂਜ ਸੰਮਤ ੧੮੦੯ ਕੱਚਾ (ਤੇ ੧੮੦੯ ਪੱਕਾ) ਮਹਾਰਾਜਾ ਸਾਹਿਬ ਦੀ ਸ਼ਹਾਦਤ ਦਾ ਦਿਨ ਸੀ। ਉਮਦਾ' ਤੁੱਤਵਾਰੀਖ) ਅੰਗਰੇਜ਼ੀ ਸੰਨ ੬ ਮਾਰਚ ੧੭੫੨ ਈ: ਬਣਦਾ ਹੈ। ੨. ਮੈਲਕਾਮ ਸਫਾ ੮੧ ਤੇ ਲਿਖਦਾ ਹੈ ਕਿ ਮੰਨੂੰ ਨੇ ਸਿੱਖਾਂ ਤੇ ਕਈ ਵਾਰ ਕੀਤੇ ਪਰ ਵਜ਼ੀਰ ਕੌੜਾ ਮੱਲ ਦੇ ਮਸ਼ਵਰਿਆਂ ਨਾਲ ਸਿੱਖ ਬਚ ਜਾਂਦੇ ਰਹੇ। ਇਹ ਗੱਲ ਮੁਸਲਮਾਨ ਮੁਅੱਰਖ ਲਿਖਦੇ ਹਨ। ੩. ਮੀਰ ਮੰਨੂੰ ਉਸ ਤੋਂ ਮਗਰੋਂ ਜਲਦੀ ਹੀ ਮਰ ਗਿਆ ਸੀ। ੪. ਇਹ ਜੰਗ ਸ਼ਾਲਾਮਾਰ ਦੇ ਨੇੜੇ ਮਹਿਮੂਦ ਬੂਟੀ ਦੀ ਜੂਹ ਵਿਚ ਹੋਇਆ ਸੀ, ਜਿਥੇ ਕੁ ਪੰਜਾਬ ਦੇ ਵੰਡਾਰੇ ਤੋਂ ਪਹਿਲੋਂ ਬਿਜਲੀ ਵਾਲੇ ਆਪਣਾ ਟਿਕਾਣਾ ਬਣਾ ਰਹੇ ਸਨ।