ਸੁੰਦਰੀ /5
ਲਾਲਚ ਨਹੀਂ, ਜਾਓ ਚਲੇ ਜਾਓ, ਨਹੀਂ ਤਾਂ ਕੈਦ ਕਰ ਦਿਆਂਗਾ।
ਇਹ ਸੁਣਕੇ ਕੁੜੀ ਦਾ ਘਰ ਵਾਲਾ ਤਾਂ ਡਰਿਆ ਕਿ ਮੈਂ ਆਪਣੇ ਆਪ ਨੂੰ ਇਹਦੇ ਅਗੇ ਧਨੀ ਪ੍ਰਗਟ ਕਰ ਬੈਠਾ ਹਾਂ ਮਤੇ ਇਹ ਨਾ ਹੋਵੇ ਕਿ ਮੇਰਾ ਘਰ ਬਾਹਰ ਲੁੱਟ ਲੈਂਦਾ ਹੋਵੇ, ਇਥੋਂ ਖਿਸਕਣਾ ਹੀ ਠੀਕ ਹੈ। ਇਹ ਵਿਚਾਰ ਕੇ ਉਹ ਖਿਸਕਿਆ ਅਰ ਸੁਹਰੇ ਪਿੰਡ ਅੱਪੜ ਕੇ ਸਾਥੀਆਂ ਸਣੇ ਘਰਾਂ ਨੂੰ ਤੁਰ ਗਿਆ।
ਪਿੰਡ ਦਿਆਂ ਪੈਂਚਾਂ ਦੇ ਮਿੰਨਤ ਤਰਲੇ ਨੂੰ ਭੀ ਜਦ ਹਾਕਮ ਨੇ ਨਾ ਮੰਨਿਆ ਤਾਂ ਕੁੜੀ ਦਾ ਭਰਾ ਬਿਹੋਸ਼ ਹੋ ਕੇ ਡਿੱਗ ਪਿਆ, ਬੁੱਢਾ ਪਿਉ ਸਿਰਹਾਣੇ ਬੈਠਾ ਰੋਣ ਲੱਗਾ। ਇਹ ਹਾਲ ਵੇਖਕੇ ਸੁਰੰਮਤੀ ਦੇ ਦਿਲ ਵਿਚ ਖਬਰੇ ਕੀ ਆਈ ਕਿ ਅੱਥਰੂ ਸੁੱਕ ਗਏ ਅਰ ਦਿਲ ਵਿਚ ਹੌਸਲਾ ਭਰ ਗਿਆ, ਘੁੰਡ ਚੁੱਕ ਦਿੱਤਾ, ਉਠ ਕੇ ਭਰਾ ਦੇ ਸਿਰਹਾਣੇ ਆ ਕੇ ਉਸ ਦੇ ਕੰਨਾਂ ਵਿਚ ਕਹਿਣ ਲੱਗੀ:
ਉਠ ਵੇ ਉਠ! ਮੇਰੀ ਮਾਂ ਦਿਆ ਜਾਇਆ, ਉਠ! ਘਰ ਨੂੰ ਜਹਾ ਮੁਗ਼ਲ ਦਾ ਪਾਣੀ ਮੈਂ ਨਾ ਪੀਆਂ, ਵੀਰਾ! ਮਰਾਂਗੀ ਅੱਗ ਜਲਾ*।
ਜਦ ਪਿਉ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੁਗ਼ਲ ਕਿਸੇ ਤਰ੍ਹਾਂ ਨਹੀਂ ਛੱਡਦਾ ਤੇ ਇਹ ਪੁਤ੍ਰੀ ਧਰਮ ਛੀਨ ਭੀ ਨਹੀਂ ਕਰੇਗੀ ਤਦ ਸਾਰੇ ਉੱਠਕੇ ਟੁੱਟੇ ਲੱਕ ਤੇ ਭੱਜੇ ਦਿਲ ਘਰ ਨੂੰ ਆ ਗਏ।
ਹਾਇ! ਉਹ ਸੁੰਦਰ ਘਰ, ਜੋ ਕੁਝ ਚਿਰ ਹੋਇਆ ਚਾਉ ਮਲ੍ਹਾਰਾਂ ਦੀ ਥਾਂ ਹੋ ਰਿਹਾ ਸੀ, ਹੁਣ ਸਿਆਪੇ ਦਾ ਥਾਉਂ ਹੋ ਗਿਆ, ਸਾਰੇ ਸਾਕ ਅੰਗ ਪਰਚਾਉਣੀ ਕਰਨ ਆ ਜੁੜੇ ਅਰ ਤੀਵੀਆਂ ਦੇ ਰੋਣ ਪਿੱਟਣ ਨਾਲ ਡਾਢੀ ਹਾਹਾ-ਕਾਰ ਮਚ ਗਈ। ਕੀ ਹਿੰਦੂ ਕੀ ਮੁਸਲਮਾਨ ਉਂਗਲਾਂ ਟੁਕ ਟੁਕ ਰਹਿ ਗਏ, 'ਹਾਇ ਹਨੇਰ' 'ਇਹ ਅਨਰਥ।’
ਗੱਲ ਕੀ ਇਹੋ ਜਿਹੇ ਦੁਖ ਰੋਏ ਜਾ ਰਹੇ ਸਨ ਕਿ ਅਚਾਨਕ ਇਕ ਸਬਜ਼ੇ ਘੋੜੇ ਪੁਰ ਇਕ ਅਸਵਾਰ (ਸਿਰ ਤੋਂ ਪੈਰਾਂ ਤੀਕ ਸ਼ਸਤ੍ਰਧਾਰੀ; ਤੇੜ ਗੋਡਿਆਂ ਵਾਲਾ ਕਛਹਿਰਾ, ਗਲ ਕੁੜਤਾ ਤੇ ਪਟਕੇ ਨਾਲ ਲੱਕ ਕੱਸਿਆ
- ਦੇਖੋ ਅੰਤਕਾ।
Page 11
www.sikhbookclub.com