ਸੁੰਦਰੀ /7
ਤਦੋਂ ਹਾਕਮ ਸਿੱਖਾਂ ਨੂੰ ਦੇਖ ਨਹੀਂ ਸੁਖਾਂਦੇ ਸਨ, ਪਰ ਬਲਵੰਤ ਸਿੰਘ* ਨੇ ਇਕ ਨਾ ਸੁਣੀ। ਪਲੋ ਪਲੀ ਵਿਚ ਤੰਬੂਆਂ ਲਾਗੇ ਜਾ ਪਹੁੰਚਾ। ਕੀ ਦੇਖਦਾ ਹੈ ਕਿ ਇਕ ਲੱਕੜੀ ਦਾ ਢੇਰ ਹੈ, ਜਿਸ ਦੇ ਇਕ ਪਾਸੇ ਅੱਗ ਸੁਲਗ ਰਹੀ ਜਾਪਦੀ ਹੈ ਅਰ ਉਤੋਂ ਜਪੁਜੀ ਸਾਹਿਬ ਦੀਆਂ ਪੌੜੀਆਂ ਦੇ ਪਾਠ ਦੀ ਆਵਾਜ਼ ਆਉਂਦੀ ਹੈ ਇਕ ਛਿਨ ਵਿਚ ਸਿੰਘ ਜੀ ਅੱਪੜੇ ਅਰ ਘੋੜੇ ਤੋਂ ਛਾਲ ਮਾਰ ਕੇ ਲੱਕੜਾਂ ਦੇ ਢੇਰ ਉਪਰੋਂ ਭੈਣ ਨੂੰ ਚੁਕ ਲਿਆ। ਸੁਰੱਸਤੀ ਆਪਣੀ ਜਾਨ ਤੋਂ ਪਿਆਰੇ ਭਰਾ ਨੂੰ ਦੇਖ ਕੇ ਬਾਗ ਬਾਗ ਹੋ ਗਈ ਅਰ ਬੋਲੀ-
ਮੇਰੇ ਪਿਆਰੇ ਵੀਰ ਮੈਨੂੰ ਮਰਨ ਵੇਲੇ ਕਿਸੇ ਗੱਲ ਦੀ ਚਾਹ ਨਹੀਂ ਉਪਜੀ ਬਿਨਾਂ ਤੇਰੇ ਮਿਲਣ ਦੇ, ਸੋ ਗੁਰੂ ਨੇ ਪੂਰੀ ਕੀਤੀ, ਅੰਤ ਵੇਲੇ ਤੂੰ ਆ ਮਿਲਿਆ ਹੈਂ, ਸ਼ੁਕਰ, ਲੈ ਹੁਣ ਜਿਧਰੋਂ ਆਇਆ ਹੈਂ ਚਲਾ ਜਾਹ, ਕਿਉਂਕਿ ਉਹ ਮੁਗ਼ਲ ਹੁਣੇ ਹੀ ਆ ਜਾਣ ਵਾਲਾ ਹੈ ਅਰ ਮੈਂ ਉਸਦੇ ਆਉਣ ਤੋਂ ਅੱਗੇ ਹੀ ਮਰ ਜਾਣਾ ਚਾਹੁੰਦੀ ਹਾਂ।
ਭਰਾ- ਪਿਆਰੀ ਭੈਣ ਆਤਮਾ ਦਾ ਘਾੜ ਕਰਨਾ ਵੱਡਾ ਪਾਪ ਹੈ, ਚੱਲ ਮੇਰੇ ਨਾਲ।
ਭੈਣ-ਨਹੀਂ ਵੀਰ ਜੀ! ਧਰਮ ਲਈ ਮਰਨਾ ਬੁਰਾ ਨਹੀਂ ਕਰ ਜੇ ਮੈਂ ਤੁਹਾਡੇ ਨਾਲ ਚੱਲੀ ਜਾਵਾਂ ਤਾਂ ਇਹ ਪਾਪੀ ਸਾਡਾ ਸਾਰਾ ਘਰ ਉਜਾੜੇ ਦੇਵੇਗਾ ਅਰ ਤੈਨੂੰ ਵੀ ਨਹੀਂ ਛੱਡੇਗਾ। ਮੈਂ ਮਰਨ ਤੋਂ ਰਤਾ ਨਹੀਂ ਡਰਦੀ, ਗੁਰੂ ਤੇਗ਼ ਬਹਾਦਰ ਜੀ ਮੇਰੇ ਅੰਗ ਸੰਗ ਹਨ, ਜਾਹ, ਮੇਰੇ ਪਿੱਛੇ ਬਹੁਤਿਆਂ ਦੀ ਜਾਨ ਬਚਣ ਦੇਹ।
ਬਲਵੰਤ ਸਿੰਘ ਨੂੰ ਦੂਰੋਂ ਕੁਛ ਖੜਾਕ ਜੇਹਾ ਮਲੂਮ ਹੋਇਆ ਤਾਂ ਭੈਣ ਦੀ ਗੱਲ ਵਿੱਚੇ ਛੱਡ, ਬਾਹੋਂ ਧ੍ਰੀਕ ਉਸ ਨੂੰ ਘੋੜੇ ਤੇ ਸੁਟ ਹਵਾ ਹੋ ਗਿਆ। ਜਾਂ ਘਰ ਆਇਆ ਤਾਂ ਪਿਉ ਭਰਾ ਅਗੋਂ ਖਾਣ ਨੂੰ ਪਏ; "ਪਾਪੀਆ ਇਹ ਕੀ ਕਰ ਆਇਉਂ, ਭਲਾ ਹੁਣ ਤੁਰਕ ਸਾਨੂੰ ਛੱਡੇਗਾ? ਜਿਸ ਵੇਲੇ ਉਸਨੂੰ ਇਹ ਪਤਾ ਲੱਗਾ ਕਿ ਸਾਡਾ ਪੁੱਤਰ ਸਿਖ ਹੈ ਤਾਂ ਉਞ ਘਾਣ ਬੱਚਾ ਪੀੜਿਆ ਜਾਊ ਤੇ ਉਪਰੋਂ ਤੂੰ ਕੁੜੀ ਉਸ ਤੋਂ ਖੋਹ ਲਿਆਇਆ ਹੈਂ, ਉਹ ਤਾਂ ਭੁੱਖੇ ਸ਼ੇਰ
- ਦੇਖੋ ਅੰਤਿਕਾ-2
Page 13
www.sikhbookclub.com