ਵਾਂਗ ਆ ਪਏਗਾ। ਭਲਾਮਾਣਸ ਬਣ; ਜਿਧਰੋਂ ਆਇਆ ਹੈਂ, ਉਧਰ ਜਾ ਤੇ ਕੁੜੀ ਉਸ ਨੂੰ ਦੇ ਆ।"
ਮਾਪਿਆਂ ਥੋਂ ਇਹ ਨਿਰਾਦਰ ਦੇ ਵਚਨ ਸੁਣ ਕੇ ਸਿੰਘ ਜਰ ਨਾ ਸਕਿਆ। ਉਸੇ ਵੇਲੇ ਘੋੜੇ ਨੂੰ ਅੱਡੀ ਲਾ ਕੇ ਭੇਣ ਸਮੇਤ ਹਵਾ ਹੋ ਗਿਆ ਅਰ ਕੋਈ ਇਕ ਘੰਟਾ ਕੁ ਮਗਰੋਂ ਇਕ ਖੁੱਲ੍ਹੇ ਮੈਦਾਨ ਵਿਚ ਅੱਪੜਿਆ ਜਿੱਥੇ ਕਈ ਲੋਥਾਂ ਦੇ ਢੇਰ ਲੱਗੇ ਹੋਏ ਸਨ ਅਤੇ ਲਹੂ ਨਾਲ ਧਰਤੀ ਸੂਹੀ ਹੋ ਰਹੀ ਸੀ। ਇਹ ਦੇਖ ਕੇ ਸਿੰਘ ਹੱਕਾ ਬੱਕਾ ਰਹਿ ਗਿਆ ਕਿ ਪਲ ਦੀ ਪਲ ਵਿਚ ਕੀ ਹੋ ਗਿਆ? ਸੋਚੇ ਕਿ ਕਿਸ ਤੋਂ ਸਮਾਚਾਰ ਪੁੱਛਾਂ ਕਿ ਕਿੱਧਰ ਗਏ? ਇਹ ਸੋਚ ਕੇ ਘੋੜੇ ਤੋਂ ਉਤਰ ਲੋਥਾਂ ਨੂੰ ਵੇਖਣ ਲੱਗਾ। ਕੁਝ ਚਿਰ ਦੇ ਮਗਰੋਂ ਇਕ ਲੋਥ ਸਿਸਕਦੀ ਸੀ। ਇਸ ਨੂੰ ਚੁੱਕ ਕੇ ਡਿੱਠਾ ਤਾਂ ਘਾਉ ਕੁਝ ਕਰੜੇ ਨਹੀਂ ਸਨ। ਇਕ ਦਸਤਾਰ ਪਾੜ ਕੇ ਭੈਣ ਭਰਾ ਨੇ ਉਸ ਦੇ ਘਾਉ ਬੱਧੇ ਅਰ ਨੇੜੇ ਦੇ ਛੰਭ ਵਿਚੋਂ ਪਾਣੀ ਲਿਆ ਕੇ ਮੂੰਹ ਵਿਚ ਚੋਇਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਅਰ ਹੌਲੀ ਜਿਹੀ ਬੋਲਿਆ: 'ਭਰਾ ਬਲਵੰਤ ਸਿੰਘ ਸ਼ੁਕਰ ਹੈ, ਤੂੰ ਅੰਤ ਵੇਲੇ ਆ ਮਿਲਿਆ।’
ਬਲਵੰਤ ਸਿੰਘ-ਸ਼ੇਰ ਸਿੰਘਾ! ਇਹ ਕੀ ਹੋਇਆ? ਪਲੋ ਪਲੀ ਵਿਚ ਕੀ ਭੜਥੂ ਮੱਚ ਕੇ ਹੇਠਲੀ ਉਤੇ ਹੋ ਗਈ?
ਸ਼ੇਰ ਸਿੰਘ- ਭਰਾ! ਜਿਸ ਵੇਲੇ ਤੂੰ ਘਰ ਗਿਆ, ਅਸੀਂ ਅਜੇ ਡੇਰੇ ਹੀ ਕਰਦੇ ਸਾਂ ਕਿ ਤੁਰਕ ਆ ਪਏ, ਡਾਢੀ ਕਰੜੀ ਲੜਾਈ ਦੇ ਮਗਰੋਂ ਖਾਲਸਾ ਭੀੜੀ ਜੂਹ ਨੂੰ ਨੱਸ ਗਿਆ। ਮੈਂ ਉਸ ਵੇਲੇ ਘਾਇਲ ਹੋ ਕੇ ਡਿੱਗ ਪਿਆ ਸਾਂ। ਤੁਰਕ ਬਹੁਤ ਮੋਏ, ਪਰ ਉਹ ਸਨਗੇ ਬਹੁਤ, ਫੇਰ ਪਤਾ ਨਹੀਂ ਕੀ ਹੋਇਆ?
ਇਹ ਸੁਣ ਕੇ ਸਿੰਘ ਨੇ ਉਸ ਨੂੰ ਇਕ ਬ੍ਰਿਛ ਦੀ ਛਾਵੇਂ ਲਿਟਾ ਦਿੱਤਾ ਅਰ ਹੋਰ ਜਿਉਂਦਿਆਂ ਦੀ ਭਾਲ ਵਿਚ ਲਗਾ, ਪਰ ਸਾਰੇ ਸਿੱਖ ਸ਼ਹੀਦਾਂ ਵਿਚੋਂ ਇਕ ਹੋਰ ਵਿਚ ਜਾਨ ਸੀ। ਇਸ ਨੂੰ ਘਾਉ ਤਾਂ ਕੋਈ ਕਰੜਾ ਨਹੀਂ ਸੀ, ਕੇਵਲ ਸੱਟ ਖਾ ਕੇ ਬੇ-ਸੁਧ ਹੋ ਗਿਆ ਸੀ। ਇਸ ਨੂੰ ਪਾਣੀ ਆਦਿ ਦੇ ਕੇ ਹੋਸ਼ ਵਿਚ ਆਂਦਾ ਤਾਂ ਉਹੋ ਸਮਾਚਾਰ ਸੁਣਿਆ। ਇਹ ਮਨੁਖ ਜ਼ਰਾ ਤਕੜਾ ਸੀ ਅਰ ਸਵਾਰੀ ਕਰ ਸਕਦਾ ਸੀ, ਇਸ ਕਰਕੇ ਘੋੜਿਆਂ ਦੀ ਭਾਲ
Page 14
www.sikhbookclub.com