ਤਲੀ ਪੁਰ ਧਰੀ ਫਿਰਦੇ ਹਨ; ਹੋਰ ਕਿਹੜਾ ਕੰਮ ਚੰਗਾ ਹੋਊ? ਫਿਰ ਆਪਣੇ ਭਰਾ ਦੇ ਤਰਸ ਤੇ ਸੂਰਬੀਰਤਾ ਪਰ ਸੋਚ ਫੁਰੀ ਕਿ ਮੇਰਾ ਇਹ ਅੰਮੀ ਜਾਇਆ ਵੀਰ ਕਿੰਨਾ ਚੰਗਾ ਹੋ ਗਿਆ ਹੈ, ਕਿਉਂ ਨਾ ਮੇਰਾ ਮਨ ਭੀ ਏਡਾ ਬਹਾਦਰ ਹੋ ਜਾਵੇ। ਚੰਦਨ-ਸੁਗੰਧਿ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਅਰ ਜੀ ਵਿਚ ਸੋਚਣ ਲੱਗੀ ਕਿ “ਤੀਵੀਆਂ ਧਰਮ ਰੱਖਯਾ ਲਈ ਕਿਉਂ ਜੰਗ ਨਹੀਂ ਕਰਦੀਆਂ? ਜੇ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀਂ ਹੋਵਾਂ ਜੋ ਭਰਾ ਵਾਂਙੂ ਸੂਰਬੀਰ ਹੋ ਜਾਵਾਂ?"
ਇਹੋ ਜਿਹੀਆਂ ਵਿਚਾਰਾਂ ਨੇ ਸੁਰੱਸਤੀ ਨੂੰ ਅੱਜ ਦੇ ਇਡੇ ਭਿਆਨਕ ਹਾਲਾਂ ਵਿਚ ਘਾਬਰਨ ਨਾ ਦਿੱਤਾ, ਸਗੋਂ ਉਸਦਾ ਹੌਸਲਾ ਦੂਣਾ ਕਰ ਦਿੱਤਾ ਅਰ ਘੋੜੇ ਪੁਰ ਇਉਂ ਸਵਾਰ ਹੋ ਗਈ ਕਿ ਮਾਨੋ ਪੰਕੀ ਸਵਾਰ ਹੈ। ਅਰ ਭਰਾ ਨੂੰ ਕਹਿ ਕੇ ਇਕ ਮੁਰਦੇ ਦੀ ਤਲਵਾਰ ਬੀ ਲੈ ਗਲੇ ਲਟਕਾ ਲਈਓ ਸੁ।
ਗੱਲ ਕੀ ਦੂਜੇ ਘਾਇਲ ਭਰਾਵਾਂ ਨੂੰ ਚੁੱਕਣ ਦੇ ਆਹਰ ਵਿਚ ਸਨ ਕਿ ਪਿਛਲੀ ਲਾਭੋਂ ਧੂੜ ਉਡਦੀ ਦਿੱਲੀ ਅਰ ਪਲ ਮਗਰੋਂ ਤੁਰਕ ਸਵਾਰਾਂ ਦਾ ਇਕ ਦਸਤਾ ਦਿੱਸਿਆ, ਗਹੁ ਕਰਕੇ ਦੇਖਣ ਤੋਂ ਪਕਾ ਸ਼ੱਕ ਪੈ ਗਿਆ ਕਿ ਉਹੋ ਮੁਗ਼ਲ ਕੰਨਯਾ ਦੇ ਪਿੱਛੇ ਆ ਰਿਹਾ ਹੈ।
ਇਹ ਦੇਖ ਕੇ ਤਿੰਨਾਂ ਨੇ ਘੋੜੇ ਸਿੱਟ ਦਿੱਤੇ। ਹੁਣ ਅਸਚਰਜ ਮੌਜ ਹੋਈ, ਅੱਗੇ ਅੱਗੇ ਤਿੰਨੇ ਸਿੰਘ, ਮਗਰ ਕੋਈ ਸੌ ਕੁ ਤੁਰਕ ਤਿੰਨ ਚਾਰ ਮੀਲ ਤਕ ਤਾਂ ਘੋੜੇ ਉਡੇ, ਪਰ ਇਥੇ ਅੱਪੜ ਕੇ ਸ਼ੇਰ ਸਿੰਘ ਦਾ ਘੋੜਾ ਨਹੁੰ ਖਾ ਕੇ ਡਿੱਗ ਪਿਆ। ਉਹਦੇ ਡਿੱਗਣ ਦੀ ਢਿੱਲ ਸੀ ਜੋ ਬਾਕੀ ਦੋਵੇਂ ਭੀ ਅਟਕ ਗਏ। ਇੰਨੇ ਨੂੰ ਤੁਰਕ ਭੀ ਪਹੁੰਚ ਗਏ, ਥੋੜ੍ਹਾ ਚਿਰ ਤਲਵਾਰ ਚੱਲੀ, ਅੱਠ ਦੱਸ ਤੁਰਕ ਡਿੱਗੇ, ਹਾਕਮ ਭੀ ਜ਼ਖਮੀ ਹੋਇਆ। ਸ਼ੇਰ ਸਿੰਘ ਮਾਰਿਆ ਗਿਆ, ਸੁਰੱਸਤੀ ਤੇ ਬਲਵੰਤ ਸਿੰਘ ਨੂੰ ਬੀ ਕੁਛ ਕੁ ਘਾਉ ਲੱਗੇ ਪਰ ਉਨ੍ਹਾਂ ਦੇ ਘੋੜੇ ਫੱਟ ਖਾ ਕੇ ਡਿੱਗ ਪਏ ਅਰ ਦੋਵੇਂ ਭੈਣ ਭਰਾ ਬੰਦੀ ਵਿਚ ਪੈ ਗਏ ਤੇ ਤੁਰਕਾਂ ਦੇ ਜੱਥੇ ਦੇ ਪਹਿਰੇ ਵਿਚ ਕਸ਼ਟ ਭੋਗਣ ਲਈ ਪਿਛਲੇ ਪੈਰੀਂ ਮੋੜੇ ਗਏ।
Page 16
www.sikhbookclub.com