ਪੰਨਾ:ਸੁੰਦਰੀ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /17

ਮਸੀਤ ਦੇ ਬੂਹੇ ਅੱਗੇ ਪਾਲਕੀ ਵਿਚੋਂ ਇਕ ਬੁਰਕੇ ਵਾਲੀ ਉਤਰੀ, ਦੋਵੇਂ ਜਣੇ ਮਸੀਤ ਵੜੇ, ਦੋਵੇਂ ਮੁੱਲਾਂ ਦੇ ਅੱਗੇ ਬਿਠਾਏ ਗਏ। ਮਸੀਤ ਇਸ ਵੇਲੇ ਭਰੀ ਹੋਈ ਸੀ, ਸਭ ਲੋਕ ਚੁੱਪ ਵੱਟੀ ਤੱਕ ਰਹੇ ਸਨ ਕਿ ਮੁੱਲਾਂ ਸਾਹਿਬ ਇਉਂ ਬੋਲੇ:

ਬਲਵੰਤ ਸਿੰਘ! ਕੀ ਤੂੰ ਦੀਨ ਇਸਲਾਮ ਨੂੰ ਖ਼ੁਸ਼ੀ ਨਾਲ ਕਬੂਲਦਾ ਹੈਂ?

ਬਲਵੰਤ ਸਿੰਘ- ਮੈਂ ਮੌਤ ਖ਼ੁਸ਼ੀ ਨਾਲ ਕਬੂਲਦਾ ਹਾਂ।

ਮੁੱਲਾਂ (ਨਵਾਬ ਵੱਲ ਮੂੰਹ ਕਰਕੇ)- ਇਹ ਵੱਡਾ ਮੂਜ਼ੀ ਹੈ, ਇਸ ਨੇ ਇਉਂ ਨਹੀਂ ਮੰਨਣਾ, ਇਸ ਨੂੰ ਜਾਂ ਤਾਂ ਕਤਲ ਕੀਤਾ ਜਾਵੇ ਜਾਂ ਜਬਰਨ...।

ਨਵਾਬ- ਹਾਂ, ਪਿਛਲੀ ਗੱਲ ਅੱਛੀ ਹੈ। ਮੈਂ ਇਸ ਮਾਹ-ਰੂ ਦੇ ਭਰਾ ਨੂੰ ਕਤਲ ਨਹੀਂ ਕਰਨਾ ਚਾਹੁੰਦਾ।...

ਮੁੱਲਾਂ- ਹੱਜਾਮ (ਨਾਈ) ਹਾਜ਼ਰ ਹੈ ?

ਨਾਈ- ਹਾਂ ਹਜ਼ੂਰ।

ਮੁੱਲਾਂ- ਇਧਰ ਆਓ ਔਰ ਇਸ ਕੇ ਬਾਲ ਕਾਟੋ।

ਨਾਈ- ਬਹੁਤ ਅੱਛਾ।

ਇਹ ਗੱਲ ਕਹਿ ਕੇ ਨਾਈ ਗੁਥਲੀ ਖੋਲ੍ਹ ਬੈਠਾ। ਭਾਵੇਂ ਸਿੰਘ ਬਹਾਦਰ ਦੇ ਹੱਥ ਜਕੜੇ ਹੋਏ ਸਨ, ਪਰ ਉਸਦਾ ਜ਼ੋਰ ਨਾਲ ਹਿੱਲਣਾ ਹੀ ਸੁਕੜੀ ਨਾਈ ਲਈ ਬਥੇਰਾ ਸੀ। ਇਹ ਹਾਲ ਵੇਖ ਚਾਰ ਸਿਪਾਹੀਆਂ ਨੇ ਬਲਵੰਤ ਸਿੰਘ ਨੂੰ ਫੜਿਆ ਅਰ ਨਾਈ ਹੋਰੀ ਫੇਰ ਆਏ ਪਰ ਐਤਕੀਂ ਬੁਰਕੇ ਵਾਲੀ ਨੇ; ਜਿਸ ਦੇ ਹੱਥ ਪੈਰ ਬੱਧੇ ਹੋਏ ਨਹੀਂ ਸਨ, ਬੁਰਕਾ ਲਾਹ ਕੇ ਔਹ ਮਾਰਿਆ, ਅਰ ਛੇਤੀ ਨਾਲ ਉਠ ਕੇ ਮੋਢਿਆਂ ਤੋਂ ਨਾਈ ਨੂੰ ਫੜਕੇ ਪਟਕਾ ਮਾਰਿਆ, ਵਿਚਾਰਾ ਖੇਹਨੂੰ ਵਾਂਗ ਰਿੜ੍ਹਦਾ ਰੇ ਜਾ ਪਿਆ ਅਰ ਕੰਨਿਆਂ ਮਸਤ ਸ਼ੇਰ ਵਾਂਙ ਹੈ ਖੜੋਤੀ। ਇਸ ਦੀ ਸੁੰਦਰਤਾ ਅਰ ਸੁੰਦਰਤਾ ਪੁਰ ਗੁੱਸੇ ਦਾ ਲਹੂ ਚਿਹਰੇ ਉਤੇ ਸਵਾਰ, ਖ਼ਲਕਤ ਦੇਖ ਕੇ ਦੰਗ ਰਹਿ ਗਈ ਤੇ ਨਵਾਬ, ਜਿਸਦੇ ਮਨ ਵਿਚ ਰੂਪ ਦਾ ਪਿਆਰ ਸੀ, ਇਉਂ ਚੱਕ੍ਰਿਤ ਰਹਿ ਗਿਆ ਜਿਵੇਂ ਬਿਜਲੀ ਵੱਜਿਆਂ ਹੁੰਦਾ ਹੈ। ਮੁੱਲਾਂ ਨੇ ਤੁਰਤ ਦੋ ਸਿਪਾਹੀਆਂ ਨੂੰ ਅੱਖ ਮਾਰੀ, ਜਿਨ੍ਹਾਂ ਨੇ ਬਹਾਦਰ ਸੁਰੱਸਤੀ ਨੂੰ ਫੜ ਲਿਆ ਅਰ ਪਿਛਲੇ

Page 23

www.sikhbookclub.com