ਪੰਨਾ:ਸੁੰਦਰੀ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /39

ਲੀਤਾ। ਖਾਲਸੇ ਦੀ ਫੌਜ ਸਾਰੇ ਨਗਰ ਵਿਚ ਜਰਵਾਣੇ ਤੇ ਪਾਪੀ ਮੁਗਲਾਂ ਪਾਸੋਂ ਹਿੰਦੂਆਂ ਦੇ ਬਦਲੇ ਲੈ ਰਹੀ ਸੀ ਜਿਸ ਜਿਸ ਮਜ਼ਲੂਮ ਹਿੰਦੂ ਨੇ ਤੇ ਕੋਈ ਗ਼ਰੀਬ ਮੁਸਲਮਾਨਾਂ ਨੇ ਵੀ ਆਪਨੇ ਦੁਖ ਕਿਸੇ ਤੁਰਕ ਵਲੋਂ ਰੋਏ, ਖਾਲਸੇ ਨੇ ਉਸਦੀ ਸਹਾਇਤਾ ਕਰਕੇ ਧੱਕਾ ਕਰਨ ਵਾਲੇ ਖੂਬ ਸੋਧੇ, ਥੋੜੀ ਫੌਜ, ਜੋ ਹਾਕਮ ਦੀ ਸੀ, ਉਹ ਗੜ੍ਹੀ ਵਿਚ ਸੀ, ਜੋ ਸਿਖਾਂ ਨੇ ਪਹਿਲੇ ਹੀ ਬਾਹਰੋਂ ਬੰਦ ਕਰਕੇ ਘੇਰ ਲਈ ਸੀ। ਖਾਲਸਾ ਇਸ ਫੁਰਤੀ ਨਾਲ ਜਾ ਕੇ ਪਿਆ ਸੀ, ਕਿ ਸਾਰੇ ਸ਼ਹਿਰ ਵਿਚ ਕਿਸੇ ਦੇ ਚਿੱਤ ਖਿਆਲ ਬੀ ਨਹੀਂ ਸੀ ਕਿ ਕੋਈ ਬਿਜਲੀ ਦਾ ਲਿਸ਼ਕਾਰਾ ਬਿਨ ਬਦਲੋਂ ਹੀ ਆ ਪੈਣ ਵਾਲਾ ਹੈ। ਇਹੋ ਹੀ ਖਾਲਸੇ ਦੀ ਉਸ ਵੇਲੇ ਦੀ ਪ੍ਰਬੀਨਤਾ ਸੀ ਕਿ ਅਤਿ ਦੇ ਫੁਰਤੀਲੇ ਤੇ ਅਤਿ ਦੇ ਨਿਸ਼ਾਨੇਬਾਜ਼ ਬੰਦੂਕਚੀ ਸਨ*। ਦੁਖੀਏ ਖੱਤ੍ਰੀ ਦੀ ਇਸਤ੍ਰੀ ਤੇ ਨਵਾਬ ਨੂੰ ਕਾਬੂ ਕਰਕੇ ਸਰਦਾਰ ਸ਼ਾਮ ਸਿੰਘ ਤੇ ਬਲਵੰਤ ਸਿੰਘ ਖੱਤ੍ਰੀ ਦੇ ਘਰ ਪਹੁੰਚੇ, ਥੜੇ ਪਰ ਦਰੀ ਵਿਛਾਕੇ ਡਟ ਗਏ। ਹੁਣ ਫੌਜ ਸਾਰੀ ਨਗਰੋਂ ਬਾਹਰ ਕੱਠੀ ਹੋ ਰਹੀ ਸੀ, ਦਸ ਵੀਹ ਜੁਆਨ ਸਰਦਾਰ ਦੇ ਨਾਲ ਬੀ ਸਨ, ਬੀਬੀ ਸੁੰਦਰੀ ਬੀ ਤੇ ਉਹ ਤੀਵੀਂ ਜਿਸਦਾ ਹਾਲ ਅਸੀਂ ਦੱਸਦੇ ਆਏ ਹਾਂ (ਜੋ ਖੱਤ੍ਰੀ ਦੀ ਵਹੁਟੀ ਸੀ ਅਰ ਨਵਾਬ ਨੇ ਖੋਹ ਲਈ ਸੀ) ਕੋਲ ਆ ਬੈਠੀ। ਸਰਦਾਰ ਸਾਹਿਬ ਨੇ ਹੁਕਮ ਕੀਤਾ ਕਿ ਪਿੰਡ ਦੇ ਸਾਰੇ ਬ੍ਰਾਹਮਣਾਂ ਨੂੰ

—————

  • ਕਾਜ਼ੀ ਨੂਰ ਮੁਹੰਮਦ ਲਿਖਦਾ ਹੈ:-

ਤੂੰ ਗੋਈ ਕਿ ਹਸਤ ਈਂ ਤੁਫੰਗ ਅਜ਼ ਕਦੀਮ,
ਜ਼ਿ ਹਿਕਮਤ ਸਗਾਂ ਨੇ ਜ਼ਿ ਲੁਕਮਾਂ ਹਕੀਮ।
ਅਜੇਸ਼ਾਂ ਜਿਆਦਰ ਦਰੀ ਫਨ ਕਸੇ,
ਨਦਾਨੰਦ ਤੁਫੰਗੀਏਸਤ ਗੁਰਦਿਹ ਬਸ।
ਯਮੀਨੋ ਯਥਾਰੋ ਪਸੋ ਪੇਸ ਹਮ,
ਬਦੋ ਮੈ ਜ਼ਨੰਦ ਸਦ ਤੁਫੰਗ ਆਂ ਵਯਮ।

ਅਰਥ:- ਤੂੰ ਕਹੇਂਗਾ ਕਿ ਬੰਦੂਕ (ਦਾ ਫਨ) ਮੁਢ ਤੋਂ ਹੈ, (ਪਰ ਨਹੀਂ ਇਸ ਫਨ ਦਾ ਮੁਢ) ਲੁਕਮਾਨ ਹਕੀਮ ਤੋਂ ਨਹੀਂ ਇਹ ਫਨ ਸਿੱਖਾਂ ਤੋਂ ਹੀ (ਮਾਨੋਂ ਚਲਿਆ) ਹੈ, ਭਾਵ ਸਿਖ ਹੀ ਇਸ ਫ਼ਨ ਦੇ ਮੋਢੀ ਤੇ ਉਸਤਾਦ ਹਨ। ਭਾਵੇਂ (ਸਿਪਾਹੀ) ਤਾਂ ਬਹੁਤੇਰੇ ਹਨ, ਪ੍ਰੰਤੂ ਇਨ੍ਹਾਂ ਤੋਂ ਵਧੀਕ ਇਸ ਫਨ ਨੂੰ ਕੋਈ ਨਹੀਂ ਜਾਣਦਾ। ਸਜਿਓਂ ਖਬਿਓਂ, ਅਗੋਂ ਪਿਛੋਂ, ਇਹ ਸੈਂਕੜੇ ਨਿਸ਼ਾਨੇ ਫੁੰਡਦੇ ਹਨ।

Page 45

www.sikhbookclub.com