ਪੰਨਾ:ਸੁੰਦਰੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
44/ ਸੁੰਦਰੀ

ਮੇਰਾ ਸਾਰਾ ਧਨ ਬੀ ਨਾਲ ਲੈ ਚੱਲੋ, ਜੋ ਖਾਲਸੇ ਦੇ ਕੰਮ ਆਵੇ। ਇਥੇ ਬ੍ਰਿਥਾ ਜਾਊ, ਪੁੱਤ ਧੀ ਮੇਰਾ ਕੋਈ ਖਾਣ ਵਾਲਾ ਪਿਛੇ ਹੈ ਹੀ ਨਹੀਂ।

ਕੁਝ ਚਰਚਾ ਦੇ ਮਗਰੋਂ ਇਹ ਗੱਲ ਮੰਨੀ ਗਈ ਤੇ ਖਾਲਸੇ ਜੀ ਨੇ ਫਿਰ ਭੀੜੀ ਜੂਹ ਨੂੰ ਰੁਖ ਕੀਤਾ, ਪਰੰਤੂ ਤੁਰਨੇ ਤੋਂ ਪਹਿਲੋਂ ਸਰਦਾਰ ਨੇ ਉਸ ਪਿੰਡ ਦੇ ਲਾਗੇ ਦੇ ਦੋਹ ਕੁ ਪਿੰਡਾਂ ਦੇ ਲੋਕ ਕੱਠੇ ਕਰਕੇ ਕਿਹਾ ਕਿ "ਇਹ ਹਾਕਮ ਪਰਜਾ ਉਤੇ ਅਤਿ ਜ਼ੁਲਮ ਕਰਦਾ ਰਿਹਾ ਹੈ, ਜ਼ਿੰਮੀਦਾਰਾਂ ਤੋਂ ਇਸ ਨੇ ਵੱਧ ਮਾਮਲੇ ਲਏ ਹਨ, ਕਈ ਸ਼ਾਹਾਂ ਨੂੰ ਲੁਟ ਪੁਟਕੇ ਇਸਨੇ ਨੰਗ ਕੀਤਾ, ਬੇਗੁਨਾਹਾਂ ਨੂੰ ਮਰਵਾਇਆ ਅਨਾਥਾਂ ਨੂੰ ਤਸੀਹੇ ਦਿੱਤੇ ਅਰ ਹਾਕਮ ਹੋ ਕੇ ਥੋਹਰ ਦੇ ਬੂਟੇ ਵਾਂਗ ਹਰੇਕ ਨੂੰ ਕੰਡੇ ਚੋਭੇ ਹਨ। ਨਿਆਉਂ ਕਰਨ ਦੀ ਥਾਂ ਇਸ ਨੇ ਸ਼ਰਾਬ ਤੇ ਵਿਸ਼ਿਆਂ ਵਿਚ ਸਮਾਂ ਬਿਤਾਇਆ ਤੇ ਰਬ ਦੀ ਪਰਜਾ ਨੂੰ-ਜੋ ਇਸਦੇ ਹਵਾਲੇ ਸੀ- ਇਸਨੇ ਬੇਤਰਸਾਂ ਵਾਂਗ ਦੁੱਖ ਦਿੱਤਾ ਹੈ, ਇਸ ਲਈ ਇਸਨੂੰ ਸਾਰੇ ਦੋਸ਼ਾਂ ਬਦਲੇ ਦੰਡ ਦਿਤਾ ਜਾਂਦਾ ਹੈ।” ਇਹ ਕਹਿੰਦਾ ਹੀ ਸੀ ਕਿ ਦੋ ਚੂਹੜਿਆਂ ਨੇ ਪਾਪੀ ਦੇ ਗਲ ਰੱਸਾ ਪਾ ਕੇ ਬ੍ਰਿੱਖ ਨਾਲ ਟੰਗ ਦਿੱਤਾ। ਇਸ ਦੀ ਲੋਥ ਫੜਕਦੀ ਦੇਖ, ਕੀ ਹਿੰਦੂ ਕੀ ਮੁਸਲਮਾਨ ਸਭ ਖੁਸ਼ ਹੋਏ। ਹਾਂ, ਦੋ ਇਕ ਨੀਵੇਂ ਆਚਾਰ ਵਾਲੇ ਮੁਲਾਣੇ ਪੇਟ ਪਿੱਛੇ, ਜਿਸ ਵਿਚ ਇਸਦੇ ਪਾਪਾਂ ਦਾ ਹਿੱਸਾ ਪਹੁੰਚਦਾ ਹੁੰਦਾ ਸੀ, ਵਿਚੇ ਵਿਚ ਕੁੜ੍ਹਦੇ ਰਹੇ।

Page 50

www.sikhbookclub.com