ਪੰਨਾ:ਸੁੰਦਰੀ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
48/ ਸੁੰਦਰੀ

੯. ਕਾਂਡ

ਕੁਝ ਦਿਨ ਮਗਰੋਂ ਇਕ ਦਿਨ ਸੁੰਦਰੀ ਲੌਢੇ ਕੁ ਪਹਿਰ ਉਸੇ ਪਿੰਡੋਂ ਬਨ ਨੂੰ ਮੁੜੀ ਆਉਂਦੀ ਸੀ, ਜਦ ਪਹਾੜੀ ਚੜ੍ਹਕੇ ਪਗਡੰਡੀ ਦਾ ਰਸਤਾ ਛੱਡ ਕੇ ਅਪਾਣੇ ਨਿਸ਼ਾਨੇ ਵਾਲੇ ਰਾਹ ਪੈਣ ਲੱਗੀ ਤਦ ਇਕ ਅਵਾਜ਼ ਆਈ ‘ਬਸ ਖੜੀ ਰਹੁ’। ਇਹ ਸੁਣ ਕੇ ਸੁੰਦਰੀ ਨੇ ਪਿਛੇ ਮੁੜ ਕੇ ਡਿੱਠਾ, ਤਾਂ ਚਾਰ ਹਥਿਆਰਬੰਦ ਤੁਰਕ ਸਿਪਾਹੀ ਦਿਸੇ ਜੋ ਬ੍ਰਿਛ ਦੀ ਆੜ ਵਿਚੋਂ ਨਿਕਲ ਰਹੇ ਸਨ। ਅਚਰਜ ਹੋਕੇ, ਪ੍ਰੰਤੂ ਬਿਨਾਂ ਭੈ ਦੇ ਵੇਖਣ ਲੱਗ ਪਈ ਕਿ ਇਹ ਕੌਣ ਹਨ? ਅੱਖ ਦੇ ਫੋਰ ਵਿਚ ਚਾਰੇ ਜਣੇ ਆ ਕੇ ਘੇਰਾ ਪਾ ਕੇ ਖੜੋ ਗਏ। ਸੁੰਦਰੀ ਦਾ ਸੱਜਾ ਹੱਥ ਭੀ ਇਸ ਵੇਲੇ ਭੋਛਣ ਦੇ ਅੰਦਰ ਲੁਕਵੀ ਪਹਿਨੀ ਹੋਈ ਕਟਾਰ ਦੇ ਕਬਜੇ ਪੁਰ ਪਹੁੰਚ ਗਿਆ ਸੀ, ਪਰ ਉਂਞ ਹੌਸਲੇ ਨਾਲ ਪੁਛਣ ਲੱਗੀ ਤੁਸੀਂ ਕੌਣ ਹੋ ਅਰ ਕੀ ਮੰਗਦੇ ਹੋ?

ਸਿਪਾਹੀ— ਸਿੱਖਾਂ ਦਾ ਪਤਾ ਦੱਸ ਕਿਥੇ ਹਨ?

ਸੁੰਦਰੀ— ਇਹ ਗੱਲ ਅਨਹੋਣੀ ਹੈ।

ਸਿਪਾਹੀ— ਨਹੀਂ ਤਾਂ ਤੈਨੂੰ ਬੇਪਤ ਕਰਾਂਗੇ।

ਸੁੰਦਰੀ— ਕਿਸ ਮੁਰਦੇ ਦੀ ਤਾਕਤ ਹੈ ਕਿ ਹੱਥ ਲਾ ਜਾਏ?

ਸਿਪਾਹੀ— ਜਾਨੋਂ ਮਾਰ ਦਿਆਂਗੇ।

ਸੁੰਦਰੀ- ਕੀ ਪਰਵਾਹ ਹੈ?

ਸੁੰਦਰੀ ਨੇ ਜਰਾ ਉੱਚੀ ਨਜ਼ਰ ਕੀਤੀ ਤਾਂ ਇਕ ਹੋਰ ਸਿਪਾਹੀ ਨੂੰ ਆਪਣੇ ਵਲ ਆਉਂਦਾ ਡਿੱਠਾ। ਜਾਂ ਨੇੜੇ ਪਹੁੰਚਾ ਤਾਂ ਸੁੰਦਰੀ ਨੇ ਤੁਰਤ ਪਛਾਣ ਲੀਤਾ ਕਿ ਇਹ ਓਹੀ ਤੁਰਕ ਹੈ ਜਿਸਨੂੰ ਮੈਂ ਘਾਇਲ ਪਏ ਨੂੰ ਏਸੇ ਥਾਂ ਤੋਂ ਚੂਕ ਲਿਗਈ ਸਾਂ ਅਰ ਮਹੀਨਾ ਦਿਨ ਸੇਵਾ ਕਰਕੇ ਰਾਜੀ ਕੀਤਾ ਸੀ। ਮਨ ਵਿਚ ਪ੍ਰਸੰਨ ਹੋਈ ਕਿ ਇਹ ਮੈਨੂੰ ਇਨ੍ਹਾਂ ਤੋਂ ਬਚਾ ਲਵੇਗਾ ਅਰ

Page 54

www.sikhbookclub.com