ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
50/ ਸੁੰਦਰੀ

ਬੱਧੀ ਗੁਲਾਮ ਬਣਦਾ ਹੈ, ਮਹਿਲਾਂ ਵਿਚ ਰਹੋ, ਹੁਕਮ ਕਰੋ ਆਨੰਦ ਭੋਗੇ, ਚਲੋ ਸਵਾਰੀ ਤਿਆਰ ਹੈ।

ਸੁੰਦਰੀ ਕੁਝ ਘਾਬਰੀ, ਹਿਰਦਾ ਬੀ ਸੁੰਗੜਿਆ, ਪਰ ਧੀਰਜ ਨਾਲ ਬੋਲੀ- ਕੀ ਮੇਰੀ ਸੇਵਾ ਦਾ ਇਹੋ ਫਲ ਸੀ? ਕੀ ਨੇਕੀ ਦਾ ਬਦਲਾ ਇਹੋ ਹੁੰਦਾ ਹੈ?

ਤੁਰਕ— ਨੇਕੀ ਤੁਹਾਡੀ ਮੇਰੇ ਸਿਰ ਮੱਥੇ ਉਤੇ ਅਰ ਮੈਂ ਤੁਹਾਡੇ ਨਾਲ ਬਦੀ ਨਹੀਂ ਕਰਦਾ। ਫਕੀਰਨੀ ਤੋਂ ਰਾਣੀ ਬਣਾਉਂਦਾ ਹਾਂ, ਕਾਫਰ ਤੋਂ ਮੋਮਨ ਬਣਾਉਂਦਾ ਹਾਂ। ਕਾਫ਼ਰਾਂ ਨਾਲ ਵਲ ਛਲ ਕਰਨਾ ਵੀ ਰਵਾ ਹੈ। ਲਓ ਹੁਣ ਛੇਤੀ ਕਰੇ ਚਿਰ ਹੁੰਦਾ ਹੈ।

ਸੁੰਦਰੀ— ਨਿਮਾਜ਼ ਕਦੀ ਭਾਵੇਂ ਭੁੱਲ ਕੇ ਵੀ ਨਾ ਪੜ੍ਹੋ; ਪਰ ਜ਼ੁਲਮ ਕਰਨ ਲਈ ਦੀਨ ਦੇ ਮੱਥੇ, ਹੇ ਕ੍ਰਿਤਘਣ ਪੁਰਖ! ਇਹ ਲੱਛਣ ਵੱਡੇ ਖੋਟੇ ਹਨ। ਯਾਦ ਰੱਖ ਤੂੰ ਯਾ ਤੇਰਾ ਮਾਲਕ ਆਪਣੀ ਮੁਰਾਦ ਨੂੰ ਕਦੀ ਨਾ ਪਹੁੰਚੇਗਾ, ਕਿਉਂਕਿ ਮੈਂ ਸ਼ੇਰਨੀ ਹਾਂ, ਕੋਈ ਕਮੀਨ ਇਸਤ੍ਰੀ ਨਹੀਂ ਕਿ ਕਿਸੇ ਲਾਲਚ ਵਿਚ ਫਸਾਂ, ਜਾਨ ਦਿਆਂਗੀ, ਪਰ ਧਰਮ ਨਹੀਂ।

ਤੁਰਕ— ਤੇਰੀ ਇਸ ਜ਼ਿਦ ਤੇ ਹਠ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਹੁਣ ਤੂੰ ਪੱਕ ਧਿਆਨ ਰੱਖੀਂ ਕਿ ਅੱਗੇ ਵਾਂਗੂੰ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ। ਇਧਰੋਂ ਸ਼ਹਿਰ ਪਹੁੰਚੀ ਤੇ ਉਧਰੋਂ ਮਹਿਲੀ ਦਾਖ਼ਲ ਹੋ ਗਈ।

ਸੁੰਦਰੀ— ਬਹੁਤ ਚੰਗਾ, ਪਰ ਇਥੇ ਮੈਨੂੰ ਲਿਜਾਣ ਦੀ ਤਾਕਤ ਕਿਹਦੇ ਵਿਚ ਹੈ? ਜ਼ਰਾ ਸੋਚ ਕੇ ਤਾਂ ਗੱਲ ਕਰੋ, ਮੈਨੂੰ ਰਹਿ ਰਹਿ ਕੇ ਸ਼ੋਕ ਇਸ ਗੱਲ ਪੁਰ ਆਉਂਦਾ ਹੈ, ਕਿ ਤੇਰਾ ਮਨ ਵੱਡਾ ਹੀ ਪੱਥਰ ਹੈ ਜਿਸ ਵਿਚ ਦਇਆ ਧਰਮ ਦੀ ਮੁਸ਼ਕ ਮਾਤ੍ਰ ਬੀ ਨਹੀਂ। ਕੀਹ ਤੈਨੂੰ ਮਰਦ ਹੋ ਕੇ ਇਹ ਜ਼ੁਲਮ ਕਰਦਿਆਂ ਸੋਚ ਨਹੀਂ ਫੁਰਦੀ ਕਿ ਮੈਂ ਕਿਸ ਨਾਲ ਜ਼ੁਲਮ ਕਮਾਉਣ ਲੱਗਾ ਹਾਂ। ਲੈ ਹੁਣ ਕੰਨ ਖੋਲ੍ਹਕੇ ਸੁਣ ਲੈ; ਜੇ ਤਾਂ ਮੈਨੂੰ ਛੱਡ ਦੇਵੇਂ ਤਾਂ ਅੱਲਾ ਤੇਰਾ ਭਲਾ ਕਰੇਗਾ ਤੇ ਜੇ ਨਾ ਛੱਡੇਂ ਤਾਂ ਮੈਂ ਆਪਣੀ ਜਾਨ ਪੁਰ ਖੇਡ ਜਾਵਾਂਗੀ। ਜਿਹੜੀ ਗੱਲ ਪਸੰਦ ਹਈ ਕਰ ਲੈ।

ਤੁਰਕ— ਦੋਵੇਂ ਪਸੰਦ ਨਹੀਂ। ਆਪਣੇ ਮਾਲਕ ਦੀ ਬੇਗ਼ਮ ਬਣਾਵਾਂਗਾ, ਬੱਸ ਇਹੋ ਗੱਲ ਪਸੰਦ ਹੈ।

Page 56

www.sikhbookclub.com