ਪੰਨਾ:ਸੁੰਦਰੀ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
58/ ਸੁੰਦਰੀ

ਗੁਣੀ ਨੂੰ ਮਰਵਾ ਦਿੱਤਾ, ਤੇਰੇ ਹੱਥ ਕੀ ਲੱਗਾ? ਅੱਗੇ ਹੀ ਸਾਡੇ ਵਿਚ ਐਸਾ ਗੁਣੀ ਕੋਈ ਨਹੀਂ, ਉਤੋਂ ਤੂੰ ਦਾਤਰੀ ਫੜ ਲਈ ਹੈ। ਖ਼ੈਰ ਹੁਣ ਜੋ ਬੀਤੀ ਸੋ ਬੀਤੀ, ਅੱਗੇ ਨੂੰ ਹੀ ਬੱਸ ਕਰ ਤੇ ਅੰਮ੍ਰਿਤਸਰ ਜਾਣ ਦਾ ਸੰਕਲਪ ਛੱਡ ਦੇਹ।

ਲਖਪਤ ਰਾਇ— ਭਰਾਵੋ! ਸੱਚ ਆਖਦੇ ਹੋ ਪਰ 'ਜਿਸ ਤਨ ਲਗੇ ਸੋਈ ਜਾਣੇ ਕੌਣ ਜਾਣੈ ਪੀਰ ਪਰਾਈ।' ਭਰਾ ਮੋਏ ਦਾ ਸੱਲ ਤਾਂ ਮੈਨੂੰ ਹੈ ਕਿਸੇ ਹੋਰ ਨੂੰ ਤਾਂ ਨਹੀਂ?

ਸੂਰਤ ਸਿੰਘ– ਸੱਚ ਹੈ ਪਰ ਐਨੇ ਖ਼ੂਨ ਕਰਨ ਨਾਲ ਤੁਹਾਡਾ ਭਰਾ ਜੀਉ ਤਾਂ ਨਹੀਂ ਪਿਆ?

ਕੌੜਾ ਮਲ— ਦੀਵਾਨ ਜੀ! ਜ਼ਰਾ ਵਿਚਾਰ ਥੋਂ ਕੰਮ ਲਓ ਹੁਣ ਸੰਭਲ ਜਾਓ, ਬਥੇਰੀ ਹੋ ਚੁਕੀ ਹੈ।

ਲਖਪਤ- ਹਾਇ! ਮੈਥੋਂ ਸਹਾਰਾ ਨਹੀਂ ਹੁੰਦਾ। ਤੁਸੀਂ ਐਵੇਂ ਨਾ ਔਖੇ ਹੋਵੋ। ਮੇਰਾ ਜੀ ਨਹੀਂ ਮੰਨਦਾ। ਗੱਲ ਕੀ ਓਹ ਦੋਵੇਂ ਸੱਜਣ ਪੁਰਖ ਟੱਕਰਾਂ ਮਾਰ ਕੇ ਚਲੇ ਆਏ, ਉਸ ਅੜਮੰਨੇ ਇਕ ਨਾ ਮੰਨੀ।

ਏਹ ਦੋਵੇਂ ਜਣੇਂ ਓਸੇ ਵੇਲੇ ਅੰਮ੍ਰਿਤਸਰ ਤੁਰ ਪਏ ਅਰ ਸ਼ਹਿਰ ਵਿਚ ਪਹੁੰਚ ਕੇ ਰਾਤੋ ਰਾਤ ਸਭਨਾਂ ਦੇ ਘਰੀਂ ਜਾਕੇ ਦੱਸ ਦਿੱਤਾ ਕਿ ਲਖਪਤ ਨੇ ਕਲ ‘ਕਤਲਾਮ' ਕਰਨੀ ਹੈ, ਜੋ ਮੰਦਰ ਜਾਏਗਾ ਮਾਰਿਆ ਜਾਏਗਾ, ਇਸ ਕਰਕੇ ਕੱਲ ਕੋਈ ਮੰਦਰ ਨਾ ਜਾਵੇ। ਇਹ ਕੰਮ ਕਰਕੇ ਲਾਗੇ ਦੇ ਸਾਰੇ ਪਿੰਡਾਂ —————— ੧. ਇਤਿਹਾਸਕਾਰ ਮੰਨਦੇ ਹਨ ਕਿ ਇਸ ਕਤਲਾਮ ਵਿਚ ਆਮ ਸਿੰਘ ਮਾਰੇ ਗਏ, ਬਲਕਿ ਸਿੱਖ ਮਾਰੇ ਗਏ। ਇਹ ਵੀ ਲਿਖਿਆ ਹੈ ਕਿ ਗੁੜ ਦਾ ਨਾਂ ਰੇੜੀ ਤੇ ਭੇਲੀ ਸੱਦਣ ਦਾ ਹੁਕਮ ਹੋਇਆ ਤੇ ਗਰੰਥ ਦੀ ਥਾਂ ਸਭ ਪੋਥੀ ਲਫ਼ਜ਼ ਬੋਲਨ ਜੋ ਗੁੜ ਤੋਂ ਗੁਰੂ ਤੇ ਗਰੰਥ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਵੱਲ ਧਿਆਨ ਨਾ ਜਾ ਪਵੇ। ਸਿੱਖਾਂ ਦੇ ਪੁਸਤਕ ਭੀ ਸਾੜੇ ਤੇ ਰੇੜ੍ਹੇ ਗਏ। ਧਰਮ ਸਥਾਨ ਭੀ ਢਾਹੇ ਗਏ। ਜੋ ਸਿੱਖ ਨਿਗਾਹ ਚੜ੍ਹਿਆ ਬਿਨਾਂ ਪੁਛੇ ਕਤਲ ਕੀਤਾ ਗਿਆ। (ਦੇਖ ਪੰਪ ਤੇ ਤਵਾ,ਖਾ, ਹਿੰਸਾ 2 ੨. ਓਦੋਂ ਅੰਮ੍ਰਿਤਸਰ ਇਕ ਵਡਾ ਸ਼ਹਿਰ ਨਹੀਂ ਸੀ, ਜਿੰਨਾ ਕਿ ਅਜ ਦਿਸਦਾ ਹੈ ਤੇ ਸਖ਼ਤੀਆਂ ਦੇ ਕਾਰਨ ਰੌਣਕ ਭੀ ਘੱਟ ਸੀ।