ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 61

ਤੀਵੀਂ- ਸਤਿ ਬਚਨ, ਆਪ ਕ੍ਰਿਪਾ ਕਰਕੇ ਰਸਤਾ ਬਖ਼ਸ਼ ਦੇਵੋ।

ਸੂਰਤ ਸਿੰਘ— ਮਾਈ ਜੀ! ਇਸ ਬਾਲ ਪਰ ਭੀ ਤਰਸ ਨਹੀਂ ਆਉਂਦਾ।

ਤੀਵੀ- ਤਰਸ ਆਇਆ ਹੈ ਤਦੇ ਤਾਂ ਨਾਲ ਲੈ ਆਈ ਹਾਂ, ਨਹੀਂ ਤਾਂ ਪਿਛੇ ਨਾ ਛੱਡ ਆਉਂਦੀ? ਮੈਂ ਸੋਚਿਆ ਕਿ ਮੈਂ ਇਕੱਲੀ ਹੀ ਕਿਉਂ ਸੱਚਖੰਡ ਨੂੰ ਜਾਵਾਂ ਆਪਣੀ ਜਿੰਦ ਦੇ ਟੋਟੇ ਨੂੰ ਭੀ ਲੈ ਜਾਵਾਂ, ਪਿਛੇ ਖਬਰੇ ਇਹ ਸਤਿਗੁਰਾਂ ਤੋਂ ਬੇਮੁਖ ਹੋ ਜਾਵੇ। ਉਮਰ ਨਿਆਣੀ ਹੈ।

ਕੌੜਾ ਮੱਲ— ਹੇ ਵਾਹਿਗੁਰੂ, ਉਹ ਕੀ ਵਸਤੂ ਹੈ ਜੋ ਤੂੰ ਪਿਆਰਿਆਂ ਸਿੱਖਾਂ ਦੇ ਹਿਰਦੇ ਵਿਚ ਪਾਈ ਹੈ? ਹਾਇ ਸ਼ੋਕ! ਲਖਪਤ ਅਜਿਹੇ ਧਰਮੀਆਂ ਨੂੰ ਮਾਰੇਗਾ?

ਤੀਵੀ— ਮਹਾਂਪੁਰਖੋ! ਇਹ ਅੰਮ੍ਰਿਤ ਦਾ ਪ੍ਰਤਾਪ ਹੈ, ਗੁਰੂ ਦੀ ਮਿਹਰ ਹੈ, ਅਰ ਜੇ ਸਿੱਖਾਂ ਨਾਲ ਆਪ ਨੂੰ ਏਡਾ ਪਿਆਰ ਹੈ ਜਿੱਡਾ ਇਸ ਵੇਲੇ ਆਪ ਦੇ ਵਰਤਾਉ ਤੋਂ ਦਿਸ ਰਿਹਾ ਹੈ ਤਾਂ ਲਖਪਤ ਨਾਲ ਲੜ ਕੇ ਉਸਨੂੰ ਅਜੇਹੇ ਪਾਪ ਤੋਂ ਰੋਕ ਦਿਓ। ਜੇ ਕੋਈ ਰਾਜਨੀਤੀ ਦੀ ਇਸ ਵਿਚ ਰੋਕ ਹੈ ਤਾਂ ਕਿਸੇ ਬਨ ਵਿਚ ਖਾਲਸੇ ਦੇ ਕਿਸੇ ਜਥੇ ਨੂੰ ਖ਼ਬਰ ਘੱਲ ਦਿਓ।

ਇਹ ਗੱਲ ਦੁਹਾਂ ਨੂੰ ਤੀਰ ਵਾਂਙੂ ਲੱਗੀ। ਬੀਬੀ ਨੂੰ ਰੋਕ ਨਾ ਸਕੇ। ਉਹ ਧਰਮੀ ਤੀਵੀਂ ਪਾਠ ਕਰਦੀ ਹਰਿਮੰਦਰ ਸਾਹਿਬ ਨੂੰ ਚਲੀ ਗਈ।

ਦੋਵੇਂ ਜਣੇ ਇਹ ਸਲਾਹ ਪੱਕੀ ਕਰਕੇ ਕਿ ਅੱਜ ਭਾਵੇਂ ਜਾਨ ਜਾਏ, ਸਿੱਖਾਂ ਨੂੰ ਬਚਾ ਲੈਣਾ ਹੈ, ਡੇਰੇ ਪਹੁੰਚੇ ਅਰ ਪੰਝੀ ਤੀਹ ਅਸਵਾਰ ਜੋ ਇਨ੍ਹਾਂ ਦੇ ਨਾਲ ਸਨ, ਲੈ ਕੇ ਲਖਪਤ ਪਾਸ ਪਹੁੰਚੇ ਅਰ ਉਸ ਨੂੰ ਬਹੁਤ ਸਮਝਾਇਆ। ਛੇਕੜ ਉਸ ਨੇ ਇੰਨਾ ਮੰਨਿਆ ਕਿ ਮੈਨੂੰ ਸੋਚ ਲੈਣ ਦਿਓ ਅਰ ਵੱਖਰਿਆਂ ਜਾਕੇ ਲੱਖੂ ਨੇ ਆਪਣੀ ਸੈਨਾ ਦੇ ਸੈਨਾਪਤੀ ਨੂੰ ਇਹ ਕਿਹਾ ਕਿ ਮੈਂ ਜਾਂਦਾ ਹਾਂ ਅਰ ਇਹ ਹੁਕਮ ਦਿਆਂਗਾ ਕਿ ਕਿਸੇ ਸਿੱਖ ਨੂੰ ਨਾ ਮਾਰਨਾ, ਪਰ ਤੁਸੀਂ ਫੇਰ ਅੱਖ ਬਚਾਕੇ ਮੁੜ ਆ ਜਾਣਾ, ਜਾਂ ਕੁਝ ਸਿਪਾਹੀ ਆਪਣੇ ਵਿਚੋਂ ਖਿਸਕਾ ਦੇਣੇ ਤੇ ਸਿੱਖਾਂ ਨੂੰ ਮਾਰੀ ਜਾਣਾ।

ਗੱਲ ਕੀ, ਏਸ ਧੋਖੇ ਵਿਚ ਲਿਆਕੇ ਲਖੂ ਸੈਨਾ ਸਮੇਤ ਦੀਵਾਨ ਕੌੜਾ ਮੱਲ ਤੇ ਸੂਰਤ ਸਿੰਘ ਦੇ ਨਾਲ ਚਲਿਆ ਗਿਆ, ਜਦ ਡੇਰੇ ਪਹੁੰਚ ਗਏ ਅਰ ਦੋਵੇਂ ਦੀਵਾਨ ਤਸੱਲੀ ਕਰਕੇ ਆਪਣੇ ਡੇਰੇ ਨੂੰ ਤੁਰ ਗਏ ਤਦ ਲੱਖੂ ਦੇ