ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
72 / ਸੁੰਦਰੀ

ਕੇ ਉਠੀ ਛੇਤੀ ਨਾਲ ਘੋੜੇ ਤੇ ਚੜ੍ਹੀ ਕਰ ਦੂਰੋਂ ਤਾੜਨ ਲੱਗੀ ਕਿ ਇਹ ਕੌਣ ਹਨ? ਤਾਂ ਪਛਾਣਿਆ ਕਿ ਉਹ ਤੁਰਕ ਹਨ ਅਰ ਉਹਨਾਂ ਦੇ ਵਿਚ ਉਹ ਹਾਕਮ ਭੀ ਹੈ, ਜਿਸ ਨੇ ਸੁੰਦਰੀ ਨੂੰ ਬਿਪਤਾ ਵਿਚ ਘੱਤ ਸਿੱਟਿਆ ਸੀ। ਸੁੰਦਰੀ ਕੰਬੀ, ਫੇਰ ਕੁਝ ਸੋਚੀ ਅਰੁ ਦਿਲ ਕਰੜਾ ਕਰਕੇ ਘੋੜੇ ਨੂੰ ਅੱਡੀ ਲਾ ਕੇ ਹਵਾ ਹੋ ਗਈ।

ਸ਼ਿਕਾਰੀ ਆਪਣੀ ਥਾਂ ਹੈਰਾਨ ਸਨ ਕਿ ਮੁਰਗਾਬੀਆਂ ਦੇ ਝੁੰਡ ਵਿਚੋਂ ਇਹ ਕਿਹੜਾ ਰਾਜ ਹੰਸ ਨਿਕਲ ਆਇਆ। ਹਰਿਆਨਗੀ ਦੇ ਮਾਰੇ, ਨਾਲੇ ਬੰਦੂਕ ਨਾਲ ਫੁੰਡੇ ਸ਼ਿਕਾਰ ਨੂੰ ਹਲਾਲ ਕਰਨ ਦੀ ਨੀਯਤ ਧਾਰ ਕੇ ਘੋੜਿਆਂ ਨੂੰ ਅੱਡੀ ਲਾ ਕੇ ਓਹ ਉਸ ਪਾਸ ਆਏ ਤੇ ਨਾਲੇ ਸੁੰਦਰੀ ਨੂੰ ਨੱਸਦਿਆਂ ਵੇਖ ਕੇ ਆਪਣੀ ਹਰਿਆਨਗੀ ਮੱਠੀ ਕਰਨ ਲਈ ਪਿਛੇ ਦੌੜੇ ਅਰ ਉਸ ਦੇ ਘੋੜੇ ਨੂੰ ਕੁਛ ਦੂਰ ਜਾ ਘੇਰਿਆ। ਹਾਕਮ ਨੇ ਸੁੰਦਰੀ ਨੂੰ ਪਛਾਣਿਆ ਕਰ ਬੇਵਸਾ ਹੋਕੇ ਬੋਲਿਆ, “ਸ਼ੁਕਰ ਖੁਦਾਵੰਦ ਕਰੀਮ ਦਾ, ਜਿਨ੍ਹੇ ਇਸ ਤਰ੍ਹਾਂ ਮੇਲ ਕਰਾ ਦਿਤਾ। ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ।” ਇਹ ਕਹਿੰਦਾ ਹੀ ਘੋੜੇ ਤੇ ਬੇਹੋਸ਼ ਜਿਹਾ ਹੋ ਗਿਆ। ਸਾਰੇ ਸਾਥੀ ਅਚੰਭਤ ਖੜੇ ਸਨ, ਸੁੰਦਰੀ ਚਾਰ ਚੁਫੇਰਿਓਂ ਘਿਰੀ ਹੋਈ ਪਰੇਸ਼ਾਨ ਮਨ ਨਾਲ ਆਪਣੀ ਨਵੀਂ ਅਪਦਾ ਨੂੰ ਵੇਖ ' ਰਹੀ ਸੀ। ਹਾਕਮ ਨੇ ਫੇਰ ਅੱਖਾਂ ਖੋਲ੍ਹੀਆਂ ਅਰ ਕਿਹਾ: “ਤੇਰਾ ਜਨਮ ਕਿਨ੍ਹਾਂ ਕਾਫਰਾਂ ਦੇ ਹੋਯਾ, ਆਹ ਕਿਹੀਂ ਬਹਾਦਰ ਹੈਂ। ਘੋੜੇ ਪਰ ਕਿਹੀ ਰਾਨ ਪਟੜੀ ਜਮਾਈ ਉਡਦੀ ਰਹੀ ਹੈ। ਮਰਦਾਂ ਨੂੰ ਪਰੇ ਸਿੱਟਦੀ ਹੈਂ, ਬੇਸ਼ਕ ਇਹ ਮਾਹ-ਰੂ (ਸੁੰਦਰੀ) ਬੇਗਮ ਬਨਾਉਣ ਦੇ ਲਾਇਕ ਹੈ, ਪਰ ਪਤਾ ਨਹੀਂ ਮੈਥੋਂ ਕਿਉਂ ਡਰਦੀ ਹੈ? ਸੁੰਦਰ ਤਾਂ ਮੈਂ ਵੀ ਹਾਂ, ਖ਼ਬਰੇ ਇਸ ਗਲੋਂ ਨੱਸਦੀ ਹੈ ਕਿ ਇਸ ਦਾ ਮਨ ਐਸ ਤਰ੍ਹਾਂ ਖੁਲੇ ਫਿਰਨ ਨੂੰ ਚਾਹੁੰਦਾ ਹੈ ਕਿ ਹਰਨਾਂ ਵਾਂਗ ਬਨਾਂ ਵਿਚ ਚੌਕੜੀਆਂ ਭਰਦੀ ਫਿਰਾਂ, ਪਰ ਮੇਰੇ ਮਹਿਲਾਂ ਵਿਚ ਪਰਦੇ ਦੀ ਕੈਦ ਹੈ। ਹੂੰ ਠੀਕ ਹੈ। ਠੀਕ ਬੁੱਝਿਆ ਹੈ। ਤੁਸੀਂ ਘਾਬਰੋ ਨਾ, ਮੈਂ ਤੁਹਾਨੂੰ ਮੈਂ ਦਿਲੋਂ ਪਿਆਰ ਕਰਦਾ ਹਾਂ, ਮੈਂ ਸ਼ਾਇਰ ਹਾਂ, ਜੱਟ ਗਵਾਰ ਨਹੀਂ, ਚਲੋ ਹੁਣ ਸ਼ਹਿਰ ਲੈ ਚੱਲੀਏ। ਇਹ ਕਹਿਕੇ ਹੱਸ ਪਿਆ।

ਸੁੰਦਰੀ ਇਸ ਵੇਲੇ ਬਾਤ ਚੀਤ ਨੂੰ ਨਹੀਂ ਸੁਣ ਰਹੀ ਸੀ, ਅੱਖਾਂ ਮੀਟੀ ਪ੍ਰਾਰਥਨਾ ਕਰ ਰਹੀ ਸੀ ਕਿ ਹੇ ਅਕਾਲ ਪੁਰਖ, ਇਸ ਵੇਲੇ ਥੰਮ੍ਹਾਂ ਵਿਚੋਂ