ਪੰਨਾ:ਸੁੰਦਰੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 73

ਬਹੁੜੋ ਅਰ ਮੇਰੇ ਧਰਮ ਦੀ ਰਖਯਾ ਕਰੋ, ਕੋਈ ਆਸਰਾ ਆਪਦੀ ਕ੍ਰਿਪਾ ਬਿਨਾਂ ਨਹੀਂ ਹੈ। ਇਸ ਪ੍ਰਕਾਰ ਦੀ ਪ੍ਰਾਰਥਨਾ ਡੂੰਘੇ, ਅਰ ਏਕਾਗ੍ਰ ਚਿਤੋਂ ਅਜਿਹੀ ਨਿਕਲੀ ਕਿ ਕਰਤਾਰ ਦੇ ਚਰਨਾਂ ਵਿਚ ਅਪੜੀ ਅਰ' ਬੰਦ ਅੱਖਾਂ ਵਿਚ ਹੀ ਸੁੰਦਰੀ ਨੂੰ ਆਪਣੇ ਭਰਾ ਅਰ ਕੁਛ ਸਿੱਖਾਂ ਦਾ ਦਰਸ਼ਨ ਹੋਇਆ ਕਿ ਘੋੜਿਆਂ ਤੇ ਸਵਾਰ ਚਲੇ ਆ ਰਹੇ ਹਨ ਅਰ ਅਕਾਸ਼ ਵਿਚੋਂ ਗੁਰੂ ਸਾਹਿਬ ਦੀ ਆਪਣੇ ਤੇਜ ਵਿਚ ਖੜੇ ਇਸ਼ਾਰਾ ਕਰ ਰਹੇ ਹਨ ਕਿ ਐਸ ਰਸਤੇ ਜਾਓ। ਸੁੰਦਰੀ ਬੇਵਸੀ ਹੋਕੇ ਚੀਕ ਉੱਠੀ, ‘ਪਿਆਰੇ ਵੀਰ! ਪਿਆਰੇ ਵੀਰ! ਛੇਤੀ ਪਹੁੰਚ ਵੀਰ ਵੇ! ਐਸ ਪਾਸੇ।' ਇਹ ਦੁਹਾਈ ਇੱਡੀ ਕੜਕਵੀਂ ਆਵਾਜ਼ ਵਿਚ ਨਿਕਲੀ ਕਿ ਘੋੜੇ ਤੱਕ ਤਬਕ ਉਠੇ ਅਰ ਸੁੰਦਰੀ ਦੀਆਂ ਅੱਖਾਂ ਭੀ ਖੁਲ੍ਹ ਗਈਆਂ। ਕੀ ਵੇਖਦੀ ਹੈ ਕਿ ਸੱਚਮੁੱਚ ਵੀਰ ਜੀ ਕਈ ਸਿੱਖਾਂ ਸਣੇ ਘੋੜੇ ਸੁਟੀ ਆ ਰਹੇ ਹਨ ਅਰ ਦੁਹਾਈ ਸੁਣ ਕੇ ਹੋਰ ਭੀ ਹਵਾ ਵਾਂਗੂੰ ਉਡੇ ਹਨ। ਅੱਖ ਦੇ ਫੋਰ ਵਿਚ ਬਹਾਦਰ ਪਹੁੰਚੇ। ਇਕ ਛੋਟੀ ਜਿਹੀ ਲੜਾਈ ਮੁਗਲਾਂ ਤੇ ਸਿਖਾਂ ਦੀ ਹੋਈ। ਦੋ ਮੁਗਲ ਮੋਏ ਬਾਕੀ ਦੇ ਜਾਨਾਂ ਬਚਾ ਕੇ ਨੱਸ ਗਏ ਅਰ ਧਰਮੀ ਸੁੰਦਰੀ ਦੀ ਪਤ ਕਰਤਾਰ ਨੇ ਰੱਖ ਲਈ, "ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥" ਭੈਣ ਭਰਾ ਘੋੜਿਆਂ ਤੋਂ ਉਤਰ ਕੇ ਅਜਿਹੇ ਵਿੱਛੁੜ ਕੇ ਮਿਲੇ ਕਿ ਦੁਹਾਂ ਦੀਆਂ ਅੱਖਾਂ ਤੋਂ: 'ਮੈਂ ਨੀਰੁ ਵਹੇ ਵਹਿ ਚਲੈ ਜੀਉ!