ਪੰਨਾ:ਸੁੰਦਰੀ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
76 / ਸੁੰਦਰੀ

ਉਸ ਵੇਲੇ ਬਾਣੀ ਦਾ ਪ੍ਰੇਮ ਸੀ, ਜੀਵਨ ਉਚੇ ਸਨ ਪੰਥਕ ਯਾਰ ਅਤਿ ਦਾ ਸੀ, ਖ਼ੁਦਗਰਜੀ ਸਿੱਖਾਂ ਵਿਚ ਨਹੀਂ ਸੀ, ਪੰਥਕ ਕੰਮਾਂ ਤੋਂ ਆਪਾ ਵਾਰਦੇ ਸਨ। ਉਸ ਰਾਤ ਦਾ ਗੁਰਮਤਾ ਕੋਈ ਆਪੋ ਵਿਚ ਦੀ ਧੜੇਬਾਜ਼ੀ ਦੀ ਕਮੇਟੀ ਨਹੀਂ ਸੀ, ਨਾ ਨਿਜ ਪੇਟ-ਪਾਲੂ ਪਰਮ-ਹਿਤੈਸ਼ੀਆਂ ਦੀ ਕੁਕੜਾਂ ਵਾਲੀ ਲੜਾਈ ਸੀ, ਨਾ ਆਪਣੀ ਨਿੱਜ ਦੀ ਦੁਸ਼ਮਨੀ ਪਿੱਛੇ ਕਿਸੇ ਭਰਾ ਦਾ ਬੇੜਾ ਗਰਕ ਕਰਨ ਦਾ ਮਨਸੂਬਾ ਸੀ। ਨਾ ਕੋਈ ਤੂੰ ਫਾਂ ਤੇ ਦਿਖਾਵੇ ਦਾ ਜਲਸਾ ਸੀ। ਉਸ ਵੇਲੇ ਗੁਰਮਤਾ ਸੱਚੇ ਸਿੱਖਾਂ ਦੀ ਉਸ ਦਾਨਾਈ ਦੇ ਪੂਰਨਿਆਂ ਉਤੇ ਤੁਰਨ ਦਾ ਆਹਰ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰੇ ਪੁੱਤਰਾਂ ਨੂੰ ਸਿਖਾ ਗਏ ਸਨ, ਅਰ ਜਿਸ ਨੂੰ ਸ਼ੋਕ ਹੈ ਕਿ ਅੱਜ ਕਲ ਦੇ ਚੁਫੇਰਗੜੀਏ ਸਿੱਖ ਭੁਲਾ ਰਹੇ ਹਨ। ਉਸ ਵੇਲੇ ਦੇ ਸਿਰ ਪੰਥ ਦੀ ਆਉਣ ਵਾਲੀ ਦਸ਼ਾ ਦਾ ਸਾਰਾ ਨਿਰਭਰ ਸੀ। ਜੋ ਉਸ ਵੇਲੇ ਦੇ ਗੁਰਮਤੇ ਵਿਚ ਅੱਜ ਕੁਲ ਦੇ ਕਈ ਪਾਲਿਸੀਬਾਜ਼, ਅਕਲ ਦੇ ਮੱਟ ਸਿੱਖਾਂ ਵਰਗੇ ਸਿੰਘ ਹੁੰਦੇ ਤਾਂ ਪਤਾ ਨਹੀਂ ਕਿ ਸਿੱਖਾਂ ਦਾ ਭਵਿਖੱਤ ਕੀ ਹੁੰਦਾ? ਗੁਰੂ ਮਹਾਰਾਜ ਜੀ ਪੰਥ ਦੇ ਵਾਲੀ ਸਦਾ ਅੰਗ ਸੰਗ ਹਨ, ਅਰ ਸੱਚੇ ਸਿੰਘਾਂ ਦੇ ਹਰ ਵੇਲੇ ਸਹਾਈ ਹਨ।

ਗੱਲ ਕਾਹਦੀ ਗੁਰਮਤੇ ਦਾ ਸਿੱਟਾ ਇਹ ਨਿਕਲਿਆ ਜੋ ਖਾਲਸੇ ਦਾ ਸਾਰਾ ਦਲ, ਕਾਹਨੂੰਵਾਣ ਦੇ ਅਪਾਰ ਬਨ ਤੇ ਝੱਲਾਂ ਵਿਚ ਵੜ ਗਿਆ। ਰਸਦ ਪਾਣੀ, ਜਿੰਨਾ ਕੁਛ ਕੱਠਾ ਹੋ ਸਕਿਆ ਸੀ, ਨਾਲ ਅੰਦਰ ਲੈ ਗਏ. ਬਾਕੀ ਛੰਭ ਦਾ ਸ਼ਿਕਾਰ ਤੇ ਬਨ ਦਾ ਸ਼ਿਕਾਰ ਅਰ ਵੈਰੀ ਦਲ ਦੀ ਲੁੱਟਮਾਰ, ਇਹ ਖਾਲਸੇ ਦਾ ਮਹਿਕਮਾ ਕਮਸਰੇਟ ਸੀ। ਬੰਦੂਕ, ਤੀਰ, ਡਾਂਗਾਂ, ਨੇਜ਼ੇ, ਤਲਵਾਰ ਏਹ ਹਥਿਆਰ ਸਨ। ਬਨ ਖਾਲਸੇ ਦਾ ਕਿਲ੍ਹਾ ਸੀ ਤੇ ਆਪੋ ਵਿਚ ਪ੍ਰੇਮ ਤੇ ਗੁਰੂ ਦਾ ਆਸਰਾ ਇਹ ਤਾਕਤ ਸੀ।

ਲਖਪਤ ਸਭ ਪਾਸਿਓਂ ਸਿੱਖਾਂ ਨੂੰ ਧੱਕ ਰਿਹਾ ਸੀ। ਸਾਰੇ ਲੁਕੇਵੇਂ ਦੇ ਥਾਵਾਂ ਤੋਂ ਧੱਕੇ ਹੋਏ ਸਿੰਘ ਇਧਰ ਆ ਰਹੇ ਸਨ, ਇਧਰ ਉਧਰ ਲੁਕੇ ਛਿਪੇ ਸਾਰੇ ਕੱਠੇ ਹੋਏ।

ਲਖਪਤ ਨੇ ਉਥੇ ਆਕੇ ਡੇਰਾ ਜਮਾਇਆ, ਪਰ ਬਨ ਅਜਿਹਾ ਸੀ ਕਿ ਵਿਚ ਲਖਪਤ ਦਾ ਜਾਣਾ ਕਠਨ ਸੀ। ਇਹ ਬਨ ਵੱਡਾ ਸੰਘਣਾ ਅਰ