ਪੰਨਾ:ਸੁੰਦਰੀ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 81

ਲੜਾਈ ਹੋਈ। ਹੁੰਦੇ ਹੁੰਦੇ ਸਰਕਾਰੇ ਪਹੁੰਚੇ, ਹਾਕਮਾਂ ਪਾਸ ਗਏ, ਪਰ ਸਭ ਨੇ ਇਹੋ ਕਿਹਾ ਕਿ ਮੈਂਹ ਵਾਲੀ ਭੇਡ ਵਾਲੀ ਦੀ ਕਦ ਚੋਰੀ ਕਰ ਸਕਦੀ ਹੈ? ਅਰ ਭੇਡ ਤੇ ਮਣ ਮੱਖਣ? ਪਰ ਕਿਸੇ ਅਕਲ ਵਾਲੇ ਨੇ ਮੁਕੱਦਮੇ ਦੀ ਖੋਜ ਹੀ ਨਾ ਕੀਤੀ। ਜਾਂ ਇਕ ਦਿਨ ਦੀਵਾਨ ਜੀ ਨੇ ਆਪਣੇ ਕਿਸੇ ਦੌਰੇ ਵਿਚ ਇਸ ਪਿੰਡ ਕੋਲ ਜਾਕੇ ਡੇਰਾ ਕੀਤਾ ਤਦ ਸੱਚੀ ਦਿਰਾਣੀ ਅੱਗ ਲੱਗੇ ਮਨ ਨਾਲ ਦੀਵਾਨ ਪਾਸ ਨਿਆਂ ਕਰਾਉਣ ਆਈ। ਦੀਵਾਨ ਨੇ ਕਿਹਾ ਕਿ ਜਾਓ ਪਹਿਲਾਂ ਲਾਗਲੇ ਛੱਪੜ ਵਿਚੋਂ ਪੰਜ ਪੰਜ ਕੌਲ ਫੁਲ ਤੋੜ ਲਿਆਓ ਅਰ ਇਕੁ ਅਹਿਦੀਏ ਨੂੰ ਸੈਨਤ ਕਰਕੇ ਮਗਰ ਘੋਲਿਆ ਕਿ ਇਨ੍ਹਾਂ ਨੂੰ ਪੈਰ ਨਾ ਧੋਣ ਦੇਵੀ। ਜਾਂ ਦੋਵੇਂ ਮੁੜ ਕੇ ਆਈਆਂ ਤਾਂ ਇਕ ਇਕ ਟਿੰਡ ਪਾਣੀ ਦੀ ਦਿਵਾ ਕੇ ਦੀਵਾਨ ਜੀ ਨੇ ਕਿਹਾ ਕਿ ਜਾਓ ਪੈਰ ਧੋਕੇ ਹਾਜ਼ਰ ਹੋਵੇ। ਜਦ ਦੋਵੇਂ ਪੈਰ ਧੋ ਕੇ ਹਾਜ਼ਰ ਹੋਈਆਂ ਤਾਂ ਦੀਵਾਨ ਜੀ ਨੇ ਦੋਹਾਂ ਦੇ ਪੈਰਾਂ ਵੱਲ ਗਹੁ ਨਾਲ ਤਕਿਆ ਤੇ ਹੁਕਮ ਦਿੱਤਾ ਕਿ ਭੇਡ ਵਾਲੀ ਸੱਚੀ ਹੈ ਤੇ ਮੈਂਹ ਵਾਲੀ ਝੂਠੀ ਹੈ। ਆਪ ਦੇ ਇਸ ਫੈਸਲੇ ਪਰ ਸਭ ਹੈਰਾਨ ਹੋ ਗਏ। ਜਿਹੜੇ ਭੇਤੀ ਸਨ ਸੋ ਜਾਣਦੇ ਸਨ ਕਿ ਭੇਡ ਵਾਲੀ ਸੱਚੀ ਹੈ, ਸੋ ਉਸ ਇਲਾਕੇ ਵਿਚ ਆਪ ਦੇ ਨਿਆਂ ਦੀ ਬੜੀ ਧਾਕ ਹੋਈ। ਦੀਵਾਨ ਜੀ ਨੇ ਪੈਰਾਂ ਨੂੰ ਤੱਕ ਕੇ ਨਿਆਉਂ ਇਸ ਤਰ੍ਹਾਂ ਕੀਤਾ ਕਿ ਭੇਡ ਵਾਲੀ ਦੇ ਪੈਰ ਬਿਲਕੁਲ ਸਾਫ ਹੋ ਗਏ ਸਨ ਤੇ ਉਸਦੀ ਟਿੰਡ ਮੰਗਾ ਕੇ ਤੱਕੀ ਤਾਂ ਉਸ ਵਿਚ ਅਜੇ ਪਾਣੀ ਬਾਕੀ ਸੀ, ਤੇ ਮੈਂਹ ਵਾਲੀ ਦੀ ਟਿੰਡ ਖਾਲੀ ਸੀ, ਸਾਰਾ ਪਾਣੀ ਵਰਤ ਕੇ ਵੀ ਉਸ ਦੇ ਪੈਰਾਂ ਪਰ ਥਾਂ ਥਾਂ ਅਜੇ ਚਿੱਕੜ ਲੱਗਾ ਹੋਇਆ ਸੀ।

ਬਲਵੰਤ ਸਿੰਘ - ਸੱਚੀ ਮੁਚੀ ਨਿਆਂ ਦੀ ਖੋਜ ਦਾ ਢੰਗ ਬੜਾ ਅਨੋਖਾ ਹੈਸੀ। ਹਾਂ ਸੱਚੀ ਬਿਨੋਦ ਸਿੰਘ ਜੀ! ਇਹ ਦੱਸੋ ਕਿ ਉਹ ਰਸਦ ਪਾਣੀ ਹੁਣ ਸਾਡੇ ਪਾਸ ਆਵੇ ਕਿੱਕਰ?

ਬਿਨੋਦ ਸਿੰਘ - ਮੈਂ ਤੇ ਬਿਜਲਾ ਸਿੰਘ ਇਕ ਹੱਥਕੰਡਾ ਕਰ ਆਏ ਹਾਂ, ਉਹ ਇਹ ਕਿ ਬਿਜਲਾ ਸਿੰਘ ਰਾਉਲ ਬਣਕੇ ਲੱਖੂ ਨੂੰ ਜਾ ਮਿਲਿਆ ਤੇ ਸੰਗਲੀ ਸੁੱਟਕੇ ਬੋਲਿਆ ਕਿ ਖਾਲਸਾ ਅੱਜ ਰਾਤੀਂ ਦੱਖਣ ਰੁਖੋਂ ਹੱਲਾ ਕਰੇਗਾ —————

  • ਇਹ ਬੀ ਦੀਵਾਨ ਸਾਹਿਬ ਬਾਬਤ ਪ੍ਰਸਿੱਧ ਵਾਯਤ ਬ੍ਰਿਧਾਂ ਤੋਂ ਸੁਣੀ ਗਈ ਸੀ।