ਪੰਨਾ:ਸੁੰਦਰੀ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /3

ਮੁਗ਼ਲ ਦੀ ਅਜਿਹੀ ਨਜ਼ਰ ਵੇਖਕੇ ਕੁੜੀਆਂ ਡਰ ਗਈਆਂ ਕਿ ਖ਼ਬਰੇ ਇਹ ਕੀ ਕਹੇਗਾ? ਪਰ ਕੁੜੀਆਂ ਦੀ ਇਹ ਸੋਚ ਥੋੜੇ ਚਿਰ ਵਿਚ ਹੀ ਮੁੱਕ ਗਈ, ਜਦ ਉਸਨੇ ਦੋ ਕਦਮ ਅੱਗੇ ਹੋ ਕੇ ਧਰਮੀ ਕੰਨਯਾ ਸੁਰੱਸਤੀ ਦੀ ਨਰਮ ਵੀਣੀ ਸ਼ੇਰ ਦੇ ਜੱਫੇ ਵਾਂਝ ਕਾਬੂ ਕਰ ਲਈ ਅਰ ਇਕ ਹੁਜੱਕੇ ਨਾਲ ਘੋੜੇ ਉਤੇ ਆਪਣੇ ਅੱਗੇ ਸੱਟਕੇ ਅੱਡੀ ਲਾ ਕੇ 'ਔਹ ਗਿਆ' ਹੋ ਗਿਆ। ਸੁਰੱਸਤੀ ਦੀਆਂ ਚੀਕਾਂ ਤੇ ਕੁੜੀਆਂ ਦੀ ਹਾਲ ਪਾਹਰਿਆਂ ਨੇ ਸਾਰਾ ਪਿੰਡ ਕੱਠਾ ਕਰ ਦਿੱਤਾ, ਹੱਕੇ ਬੱਕੇ ਹੋ ਸਭੋ ਕਾਰਣ ਪੁੱਛਣ ਲੱਗੇ। ਕੁੜੀਆਂ ਤੋਂ ਸਮਾਚਾਰ ਸਮਝ ਸੁਣਕੇ ਅਰ ਆਪਣੀਆਂ ਅੱਖਾਂ ਦੇ ਸਾਹਮਣੇ ਉਪੱਦ੍ਰਵ ਨੂੰ ਵੇਖਕੇ ਸਭ ਜਣੇ ਅਚੰਭਾ ਹੋ ਮੂੰਹ ਵਿਚ ਉਂਗਲਾਂ ਟੁਕ ਰਹੇ ਸਨ, ਪਰ ਹਾਇ ਧਰਮ ਦੀ ਹਾਨੀ। ਇੱਡੀ ਭੀੜ ਵਿਚ ਕਿਸੇ ਦਾ ਹੀਆ ਨਹੀਂ ਪੈਂਦਾ ਜੋ ਹਿੰਮਤ ਕਰੇ, ਜਾਨ ਹੂਲੇ ਤੇ ਮਗਰ ਜਾ ਕੇ ਛੁਡਾਵੇ।

ਜਦ ਮੁਗਲ ਅੱਖਾਂ ਤੋਂ ਉਹਲੇ ਹੋ ਗਿਆ ਤਾਂ ਸਿਆਣਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਕੁੜੀ ਦਾ ਪਿਉ, ਭਰਾ ਤੇ ਘਰ ਵਾਲਾ ਅਰ ਦੋ ਪੈਂਚ ਇਸ ਮੁਗਲ ਪਾਸ ਜਾ ਕੇ ਮਿੰਨਤਾਂ ਕਰਨ, ਭਲਾ ਜੇ ਉਸ ਦੇ ਮਨ ਤਰਸ ਪੈ ਜਾਵੇ।

ਪਿੰਡ ਤੋਂ ਮੀਲ ਕੁ ਦੀ ਵਾਟ ਪੁਰ ਇਸ ਦੇ ਤੰਬੂ ਲੱਗੇ ਹੋਏ ਸਨ। ਇਹ ਇਲਾਕੇ ਦਾ ਹਾਕਮ ਸੀ, ਅਰ ਏਥੇ ਸ਼ਿਕਾਰ ਖੇਡਣ ਆਇਆ ਹੋਇਆ ਸੀ। ਨੌਕਰ ਚਾਕਰ ਨਾਲ ਬਹੁਤ ਥੋੜੇ ਆਂਦੇ ਸਨ। ਅੱਜ ਸ਼ਿਕਾਰ ਖੇਡਣ ਚੜ੍ਹਿਆ ਤਾਂ ਪਿਛੇ ਡੇਰੇ ਵਿਚ ਕੋਈ ਸਿਪਾਹੀ ਨਾ ਛੱਡਿਆ, ਸਭ ਨੂੰ ਨਾਲ ਲੈ ਆਇਆ। ਸ਼ਿਕਾਰ ਖੇਡਦੇ ਹੋਏ ਨੇ ਇਕ ਹਰਨ ਦੇ ਮਗਰ ਘੋੜਾ ਸੁਟਿਆ ਤਾਂ ਨੌਕਰਾਂ ਤੋਂ ਵਿਛੜ ਕੇ ਦੂਰ ਨਿਕਲ ਗਿਆ। ਹਰਨ ਤਾਂ ਨਾ ਲੱਭਾ, ਪਰ ਪਿੰਡ ਵੇਖਕੇ ਪਾਣੀ ਪੀਣ ਲਈ ਇਧਰ ਆਏ ਨੂੰ ਕੰਨਯਾ ਦਾ ਸ਼ਿਕਾਰ ਹੱਥ ਲੱਗ ਗਿਆ। ਸੋ ਲੈ ਕੇ ਜਦ ਇਹ ਆਪਣੇ ਡੇਰੇ ਅੱਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ, ਇਸ ਲਈ ਇਸ ਕੁੜੀ ਨੂੰ ਇਕ ਦਰੀ ਪਰ ਬਿਠਾ ਕੇ ਘੋੜਾ ਬੰਨ੍ਹਣ ਤੇ ਪਾਣੀ ਆਦਿਕ ਪੀਣ ਦੇ ਕੰਮ ਵਿਚ ਲਗ ਗਿਆ, ਜੋ ਡੇਰੇ ਵਿਚ ਲਗਭਗ ਮੁੱਕਾ ਪਿਆ ਸੀ। ਜਦ ਵਿਹਲਾ ਹੋ ਕੇ ਫੇਰ ਸੁਰੱਸਤੀ ਵੱਲ ਆਇਆ ਤਾਂ ਇਨੇ ਚਿਰ ਵਿਚ ਪਿੰਡ ਦੇ ਲੋਕ ਵੀ ਅੱਪੜੇ