ਪੰਨਾ:ਸੁੰਦਰੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
84 / ਸੁੰਦਰੀ

ਗਈ ਕਮਾਨ ਟੂਟ ਸੋ ਚਲਤੀ। ਤੀਰ ਮੁਕੇ ਫਿਰ ਮਿਲੇ ਨਾ ਭਗਤੀ॥
ਨੇਜ਼ੇ ਫਲਰਹੇ ਦੁਸ਼ਮਨ ਤਨ ਮੇਂ। ਘਾੜੂ ਲਭੇ ਸੁ ਨਾਹੀ ਬਨ ਮੇਂ॥੫੬॥
ਬਿਨੁ ਦਾਨੇ ਭਏ ਘੋੜੇ ਮਾੜੇ। ਬਿਨ ਬਸਤਰ ਤਨ ਧੂਪ ਸੁ ਸਾੜੇ॥
ਆਟਾ ਦਾਣਾ ਨਹੀਂ ਕਿਆ ਖਾਵੈਂ। ਪਾਣੀ ਬੀ ਤਹਿ ਹੱਥ ਨ ਆਵੈ॥੫੭॥

ਦੋਹਰਾ- ਅੱਧੀ ਮੌਤ ਮੁਸਾਫਰੀ ਸਾਰੀ ਮੌਤ ਸੁ ਭੁੱਖ॥
ਉਨ੍ਹਾਂ ਆਇ ਦੋਊ ਮਿਲੀ ਅਹਭਯੋ ਖਾਲਸੇ ਦੁੱਖ॥੫੨॥ (2:4:339)

ਹੁਣ ਸਿੱਖਾਂ ਪਹਾੜ ਤਕਾਏ ਕਿ ਅੱਗੇ ਹਿੰਦੂ ਹਨ ਸਾਨੂੰ ਸੁਖ ਦੇਣਗੇ। ਬਸੋਹਲੀ ਵੱਲ ਨੂੰ ਤੁਰ ਪਏ। ਕੁਛ ਸਿੰਘ ਬਸੋਹਲੀ ਪੁੱਜੇ ਭੰਗੂ ਜੀ ਲਿਖਦੇ ਹਨ:

ਅਗੇ ਬਸੋਹਲੀ ਬਹੁ ਪਰਬਤੀ ਜੁੜੇ।
ਸਿੰਘ ਨ ਸਮਝੀ ਹਮ ਵਲ ਕਰੇਂ।
ਕਈ ਸਿੰਘ ਜਾ ਤਿਨਮੇਂ ਰਲੇ॥੬੩॥
ਤਬ ਤਿਨ ਤੁਰਤ ਸੁ ਦੀਨੇ ਮਾਰ।

ਇਸ ਤਰ੍ਹਾਂ ਜੋ ਸਿੰਘ ਪੜਲ ਕਠੂਹੇ ਵੱਲ ਗਏ ਸਨ, ਓਹ ਬੀ ਲੁੱਟੇ ਕੁਟੇ ਗਏ, ਜੋ ਬਚੇ ਪਛੁਤਾਕੇ ਮੁੜੇ। ਤਦ ਚਾਰ ਚੁਫੇਰਿਓਂ ਬਲਾ ਵਿਚ ਘਿਰ ਗਏ। ਅੱਗੋਂ ਤਾਂ ਪਹਾੜੀ ਰਾਜੇ ਰਾਹ ਰੋਕ ਬੈਠੇ ਪਿੱਛੇ ਇਕ ਲਾਂਭ ਵੱਲ ਲੱਖੂ ਦੀ ਟਿੱਡੀ ਦਲ ਸੈਨਾਂ, ਦੂਜੀ ਲਾਂਭੇ ਹੁਣ ਜਲ ਭਰੀ ਨਦੀ ਆਪਣੇ ਪੂਰੇ ਬਲ ਵਿਚ ਠਾਠਾਂ ਮਾਰਦੀ ਵਹਿ ਰਹੀ ਸੀ। ਇਸ ਵੇਲੇ ਖਾਲਸੇ ਨੂੰ ਕੁਝ ਨਾ ਅਹੁੜੇ ਕਿ ਹੁਣ ਕੀ ਬੰਦੋਬਸਤ ਕੀਤਾ ਜਾਏ। ਹੱਲਾ ਕਰ ਕੇ ਸਿਧੇ ਪਹਾੜੀਆਂ ਦਾ ਇਕ ਮੋਰਚਾ ਤੋੜਿਆ। ਕੁਝ ਸਿੰਘਾਂ ਨੇ ਇਹ ਹੌਂਸਲਾ ਕੀਤਾ ਕਿ ਪਹਾੜਾਂ ਦੇ ਉਪਰ ਚੜ੍ਹ ਚੱਲੀਏ: ਪਰ ਪਹਾੜ ਅਜਿਹੇ ਤਿੱਖੇ ਸਨ ਕਿ ਬਹੁਤ ਜਣੇ ਡਿੱਗੇ ਅਰ ਮੋਏ, ਪਰ ਫੇਰ ਬੀ ਅਨੇਕਾਂ ਨੇ ਪੈਦਲ ਇਹ ਹਿੰਮਤ ਕੀਤੀ ਤੇ ਜੜ੍ਹਾਂ ਬੂਟੀਆਂ ਨੂੰ ਫੜ ਫੜ ਕੇ ਭਾਰੀ ਬਨਾਂ ਵਿਚ ਚੜ੍ਹ ਗਏ। ਇਕ ਹੋਰ ਜਥੇ ਨੇ ਹਿੰਮਤ ਕਰਕੇ ਫੌਜ ਅਗੇ ਕੀਤੀ ਅਰ ਨਦੀ ਦੇ ਕਿਨਾਰੇ