ਪੰਨਾ:ਸੁੰਦਰੀ.pdf/91

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 85

ਪਹੁੰਚ ਕੇ ਘੋੜੇ ਦਰਿਯਾ ਵਿਚ ਠਲ੍ਹ ਦਿੱਤੇ, ਪਰ ਮੰਦੇ ਭਾਗਾਂ ਨੂੰ ਨਦੀ ਇਸ ਵੇਲੇ ਹੜ੍ਹ ਨਾਲ ਉਛਲ ਰਹੀ ਸੀ। ਵਹਿਣ ਦੇ ਜ਼ੋਰ ਨੂੰ ਘੋੜੇ ਨਾ ਸਹਾਰ ਕੇ ਬਹਾਦਰਾਂ ਨੂੰ ਰੋੜ੍ਹ ਲਿ ਚੱਲੇ। ਇਸ ਜੜਨ ਵਿਚ ਸਰਦਾਰ ਗੁਰਦਿਆਲ ਸਿੰਘ ਜਿਹੇ ਬਹਾਦਰ ਜਦ ਡੁੱਬ ਗਏ, ਤਦ ਕਿਸੇ ਨੇ ਫੇਰ ਦਰਿਆ ਦੇ ਨਿੱਣ ਦਾ ਹੌਂਸਲਾ ਨਾ ਕੀਤਾ। ਸਾਰਾ ਦਿਨ ਦੁਵੱਲੀ ਪਹਾੜੀ ਰਾਜਿਆਂ ਤੇ ਲਖਪਤੀਆਂ ਨਾਲ ਜੁੱਧ ਕਰਦੇ ਰਹੇ। ਦੁਸ਼ਮਨਾਂ ਦੀਆਂ ਤੋਪਾਂ ਅਰ ਗੋਲੇ ਬਾਰੂਦ ਨੇ ਵੱਡਾ ਨੁਕਸਾਨ ਕੀਤਾ। ਇਹਨਾਂ ਬੀਰਾਂ ਪਾਸ ਜੁੱਧ ਦਾ ਸਾਮਾਨ ਬੀ ਥੁੜ ਚੁੱਕਾ ਸੀ, ਕੇਵਲ ਧਰਮ ਦੀ ਆਨ ਸੀ ਜੋ ਇਸ ਵੇਲੇ ਇਹਨਾਂ ਨੂੰ ਦੁਧਾਰੀ ਤਲਵਾਰਾਂ ਦੇ ਮੁਕਾਬਲੇ ਵਿਚ ਡੋਲਣ ਨਹੀਂ ਦੇਂਦਾ ਸੀ। ਜਦ ਹਰ ਘੜੀ ਦਲ ਦਾ ਕੰਘਾ ਹੁੰਦਾ ਡਿੱਠਾ ਤੇ ਵੈਰੀ ਦਲ ਦਾ ਜ਼ੋਰ ਪੈ ਗਿਆ ਤਦ ਜਥੇਦਾਰਾਂ ਨੇ ਖਾਲਸਾ ਨੂੰ ਸਲਾਹ ਕਰਕੇ ਕਿਹਾ:

ਸਭ ਹਟੋ ਪੀਛੇ ਖਾਲਸ ਜੀ ਬਾਂਧ ਕਰ ਸਭ ਗੋਲ।
ਇਕ ਵਾਰ ਵੱਟ ਸੀਸ ਬਿਸਵੇ ਬੀਸ ਹੱਲਾ ਬੋਲ।
ਬਲ ਧਾਰ ਅਸ ਵਧਾਇਕੇ ਦਲ ਲਖੋ ਤੁਰਕੀ ਬਾਇ।
ਜੋ ਨਿਕਸੁ ਜੈਹੈ ਰਾਜ ਲੈਹੈ, ਮਰੇ ਗੁਰਪੁਰਿ ਜਾਇ। (ਪੰ:ਪ੍ਰ)

ਇਸ ਸਲਾਹ ਨੂੰ ਮੰਨ ਕੇ ਖਾਲਸਾ ਇਕ ਖੰਡਾਕਾਰ ਸ਼ਕਲ ਵਿਚ ਕੱਠਾ ਹੋਕੇ ਇਉਂ ਕਹਿਰਦਾ ਹੱਲਾ ਕਰ ਕੇ ਪਿਆ ਕਿ ਤੁਰਕੀ ਸੈਨਾ ਦੇ ਸੀਨੇ ਕੰਬਾ ਦਿੱਤੇ। ਜਿੱਕੁਰ ਤੋਰੀਆਂ ਦੀਆਂ ਵੇਲਾਂ ਨਾਲ ਭਰਪੂਰ ਖੇਤ ਵਿਚ ਦੀ ਮੋਰ ਪੱਤਿਆਂ ਨੂੰ ਚੀਰਦੇ ਨਿਕਲ ਜਾਂਦੇ ਹਨ, ਤਿਵੇਂ ਖਾਲਸੇ ਨੇ ਬੋਲ-ਬਾਲਾ ਕੀਤਾ।

ਕੇਹਰਿ ਜਿਉਂ ਭਬਕਾਰ ਦਿਤੇ ਉਤ ਸਿੰਘ ਬੈਂ ਦਸ ਬੰਸ ਕਿਦਾਈ।
ਸਿੰਘ ਸ਼ੈਰੀਦ ਚਹੈਂ ਸਭ ਹੋਵਨ ਤੁਰਕ ਲਰੋਂ ਨਿਜ ਜਾਨ ਬਚਾਈ।
ਮਾਰ ਸਥਾਰ ਕਰੈਂ ਤਲਵਾਰਨ ਖੋਜ ਫਿਰੇ ਲਖੁ ਦੁਸ਼ਟ ਕੇ ਤਾਈਂ।
ਰਾਖਤ ਸਿੰਘਨ ਕੋ ਗੁਰ ਯੋਂ ਜਿਮ ਦਾਂਤਨ ਪਾਂਤ ਨ ਜੀਭ ਰਹਾਈ।(ਪੰ:ਪ੍ਰ:)

—————

  • ਪੰਥ ਪ੍ਰਕਾਸ਼।