ਪੰਨਾ:ਸੁੰਦਰੀ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
86 / ਸੁੰਦਰੀ

ਇਸ ਬਿਧ ਇਕ ਭਾਰੀ ਘਮਸਾਨ ਮਚ ਗਿਆ। ਚੰਦ ਜਿਕੂੰ ਪਰਵਾਰ ਵਿਖੇ ਹੁੰਦਾ ਹੈ, ਇੱਕੁਰ ਸਿੰਘ ਵੈਰੀਆਂ ਵਿਚ ਘਿਰ ਗਏ, ਪਰ ਕਿਸ ਸੂਰਬੀਰਤਾ ਨਾਲ ਟਾਕਰਾ ਕਰਦੇ ਹਨ? ਜੱਸਾ ਸਿੰਘ ਸਰਦਾਰ ਦੇ ਪੱਟ ਵਿਚ ਗੋਲੀ ਲਗੀ, ਪਰ ਕੀ ਮਜਾਲ ਕਿ ਹੌਸਲਾ ਹਾਰੇ। ਹੱਨੇ ਨਾਲ ਪੱਟ ਨੂੰ ਬੰਨ੍ਹ ਕੇ ਜੰਗ ਵਿਚ ਉਸੇ ਤਰ੍ਹਾਂ ਲੜਦਾ ਰਿਹਾ, ਮਾਨੋਂ ਸੇਂਟ ਲੱਗੀ ਹੀ ਨਹੀਂ। ਇਕ ਪਾਸੇ ਫ਼ੈਜੁੱਲਾ ਖਾਂ ਨਾਮੇ ਬਾਰਾਂ ਹਜ਼ਾਰੀ ਸਰਦਾਰ ਸਿੱਖਾਂ ਦੇ ਆਹੂ ਲਾਹ ਰਿਹਾ ਸੀ, ਸਰਦਾਰ ਕਪੂਰ ਸਿੰਘ ਨੇ ਤੱਕ ਕੇ ਇਸ ਵੱਲ ਕਮਾਨ ਦੀ ਸ਼ਿਸ਼ਤ ਬੱਧੀ। ਇਸ ਦਸ਼ਾ ਨੂੰ ਦੇਖਕੇ ਇਕ ਤੁਰਕ ਤਲਵਾਰ ਧੂਕੇ ਉਸ ਪੁਰ ਪਿਆ, ਪਰ ਇਸ ਦੁਸ਼ਟ ਦੇ ਮਨਸੂਬੇ ਨੂੰ ਸੁੰਦਰੀ ਨੇ ਤਾੜ ਲੀਤਾ ਸੀ, ਘੋੜੇ ਨੂੰ ਅੱਡੀ ਲਾ ਉਸਨੂੰ ਆਨ ਵਿਚ ਹੀ ਤਲਵਾਰ ਦੇ ਵਾਰ ਨਾਲ ਘਾਇਲ ਕਰਕੇ ਘੋੜਿਉਂ ਥੱਲੇ ਮਾਰਿਆ। ਉਧਰੋਂ ਨਵਾਬ ਕਪੂਰ ਸਿੰਘ ਦੀ ਸ਼ਿਸ਼ਤ ਠੀਕ ਬੈਠੀ, ਫੈਜ਼ਲਾ ਖਾਂ ਪਾਰ ਬੋਲਿਆ। ਇਸ ਪ੍ਰਕਾਰ ਜਾਨਾਂ ਤੋੜ ਤੋੜ ਕੇ ਲੜਦਿਆਂ ਭਾਰਤ ਭੂਮੀ ਦੇ ਮੁਕਤੀ ਦਾਤਿਆਂ ਨੂੰ ਰਾਤ ਪੈ ਗਈ। ਯਥਾ:

'ਭਯੋ ਘਲੂਘਾਰਾ ਭਾਰਾ ਕਹਿਰ ਕਹਾਰਾ ਤਹਿਂ ਜੂਝਗੇ ਹਜ਼ਾਰਾਂ ਸਿੰਘ ਤੁਰਕਨ ਕੋ ਘਾਇਕੈ। ਯਾ ਬਿਧ ਕਰਤ ਜੰਗ ਲਰਤ ਭਰਤ ਸਿੰਘ ਮਾਰਤ ਮਰਤ ਬਹੁ ਹੂਲ ਹਾਲ ਪਾਇਕੈ। ਦੁਹੂੰ ਦਿਸ ਤੁਰਕ ਪਹਾੜੀਏ ਲਰਤ ਜਾਹਿਂ ਮੱਧ ਦਲ ਸਿੰਘਨ ਕਾ ਚਯੋ ਤਬ ਧਾਇਕੇ। ਯਾ ਬਿਧ ਲਰਤ ਗਏ ਲਾਗ ਦੋਈ ਤੀਨ ਕੋਸ ਸੂਰਜ ਅਯੋ ਯੋ ਅੰਧਕਾਰ ਆਇਕੈ।'

ਜਾਂ ਰਾਤ ਹੋ ਗਈ, ਵੈਰੀਆਂ ਦੇ ਦਲ ਨੇ ਬਿਸਰਾਮ ਕੀਤਾ ਸਿੰਘ ਬੀ ਇਕ ਲਾਂਭੇ ਡੇਰੇ ਲਾ ਬੈਠੇ। ਰਹੇ ਖੜ੍ਹੇ ਸਿੰਘ ਭੁੱਲੇ ਭਟਕੇ ਸਭ ਉਥੇ ਬੇਲੇ ਵਿਚ ਕਿ ਜਿਥੇ ਸੁਖਾ ਸਿੰਘ ਜੀ ਪੁਜ ਗਏ ਸੇ, ਕੱਠੇ ਹੋ ਗਏ, ਪਰ ਹਾਇ ਸ਼ੋਕ! ਸਾਰੇ ਰਾਤ ਦਿਨ ਦਾ ਕਠਨ ਯੁੱਧ ਜਿਸ ਵਿਚ ਹਜ਼ਾਰਾਂ ਮਾਰੇ ਗਏ, ਅਣਗਿਣਤ ਜ਼ਖਮੀ ਹੋਏ, ਪੇਟੋਂ ਭੁੱਖੇ, ਦਿਨ ਦੇ ਥੱਕੇ ਟੁੱਟੇ, ਘਾਉ ਚੀਸਾਂ

—————

  • ਭੰਗੂ ਜੀ ਲਿਖਦੇ ਹਨ ਕਿ ਸਿੰਘ ਮੋਰਚੇ ਤੇ ਜਦ ਜਾ ਪਏ ਤਾਂ ਉਹ ਅਗੋਂ ਨੱਠ ਗਏ, ਉਹਨਾਂ ਦੇ ਹਥਿਆਰ ਲੁੱਟ ਕੇ ਸੁੱਖਾ ਸਿੰਘ ਜੀ ਬੇਲੇ ਵਿਚ ਜਾ ਵੜੇ।