ਪੰਨਾ:ਸੁੰਦਰੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
88 / ਸੁੰਦਰੀ

ਭੱਜੇ ਤੇ ਖਹਿੜਾ ਛੁੱਟ ਗਿਆ। ਉਹਨਾਂ ਦੇ ਸ਼ਸਤ੍ਰ ਤੇ ਘੋੜੇ ਖਾਲਸੇ ਦੇ ਹੱਥ ਬਹੁਤ ਆਏ।

ਅੱਗੇ ਰਾਮੇ ਦਾ ਇਲਾਕਾ ਆ ਗਿਆ। ਉਹ ਖਾਲਸੇ ਦਾ ਵੈਰੀ ਸੀ, ਸੋ ਦਰਿਆ ਟੱਪਣਾ ਹੀ ਉਸ ਵੇਲੇ ਦਨਾਈ ਸੀ। ਓਥੇ ਫੇਰ ਖਾਲਸੇ ਨੇ ਦੱਭਾਂ ਦੇ ਤੁਲੇ ਬਣਾ ਕੇ ਉਪਰਾਲੇ ਕਰ ਕਰ ਕੇ ਦਰਿਆ ਪਿਆ। ਦੋ ਚਾਰ-ਘੜੀਆਂ ਪਾਰ ਠਹਿਰਕੇ ਪਿਛਲਿਆਂ ਨੂੰ ਨਾਲ ਮੇਲ ਲਿਆ, ਪਰ ਜੋ ਹੋਰ ਮਗਰੋਂ ਆਏ ਕਈ ਨਦੀ ਵਿਚ ਰੁੜ੍ਹੇ।

ਹੁਣ ਖਾਲਸਾ ਇਸ ਪਾਰ ਖੁੱਲ੍ਹੇ ਦੇਸ਼ ਵਿਚ ਆ ਗਿਆ, ਪਰ ਅੱਗੇ ਦਰਿਆ ਦੀ ਬਰੇਤੀ ਤਪ ਰਹੀ ਸੀ, ਦੁਖੀ ਖਾਲਸਾ ਮਾਰੂ-ਬੱਲੇ ਵਿਚ ਕਾਬੂ ਆ ਗਿਆ, ਪਿੰਡੇ ਨੂੰ ਝੁਲਸਣੇ ਵਾਲੀ ਲੂ ਵਗੇ, ਪੈਰਾਂ ਨੂੰ ਲੂਹਣ ਵਾਲੀ ਰੇਤ ਠਾਠਾਂ ਮਾਰਦੀ ਦਿੱਸੇ, ਬ੍ਰਿਛ ਬੂਟੇ ਦਾ ਮੁਸ਼ਕ ਨਾ ਲੱਭੇ ਸਵਾਰ ਤਾਂ ਅਗੇ ਤੁਰੇ ਜਾਣ, ਪੈਦਲਾਂ ਦਾ ਬੁਰਾ ਹਾਲ ਅਰ ਜਿਨ੍ਹਾਂ ਦੀਆਂ ਜੁੱਤੀਆਂ ਵੀ ਗੁਆਚ ਚੁਕੀਆਂ ਸਨ, ਉਹਨਾਂ ਲਈ ਤਾਂ ਮੌਤ ਆ ਚੁੱਕੀ। ਕਪੜੇ ਪਾੜ ਪਾੜ ਪੈਰਾ ਨੂੰ ਬੰਨ੍ਹਣ ਭਰਾਵਾਂ ਨਾਲ ਕੋਈ ਪੈਦਲ ਦੇਸ ਕਦਮ ਘੋੜੇ ਤੇ ਚੜੇ, ਫੇਰ ਦੁਸਰਾ ਭਰਾ ਚੜੇ। ਇਸ ਤਰ੍ਹਾਂ ਦੁਖ ਆਪੋ ਵਿਚ ਵੰਡਦੇ ਸਾਡੇ ਜੇਹੇ ਨਾਸ਼ੁਕਰਿਆਂ ਨੂੰ ਜ਼ੁਲਮ ਤੋਂ ਛੁਡਾਉਣ ਲਈ ਆਪਣੇ ਸਰੀਰ ਪਰ ਕਸ਼ਟ ਝੱਲ ਕੇ ਬਹਾਦਰ, ਪਰ ਦੁੱਖਾਂ ਨਾਲ ਪੀੜਤ ਸਿੰਘ ਰੇੜ ਬਲਾ ਲੰਘਣ ਲੱਗੇ, ਯਥਾ ਪੰਥ ਪ੍ਰਕਾਸ਼-

ਫਾਰ ਫਾਰ ਕਪਰੇ ਤਨ ਕਰੇ। ਬਾਧੇ ਨਿਜ ਨਿਜ ਪਗਨ ਚੁਫੇਰੇ।
ਤੈ ਭੀ ਜਹੈਂ ਚਰਨ ਅਤਿ ਗੋਰੇ। ਚਿਲ ਚਿਲਾਇ ਸਿੰਘ ਆਗੇ ਦੌਰੇ।
ਭੁਖ ਤਿਖਾ ਕਰ ਭਏ ਲਾਚਾਰੀ। ਘਾਮ ਪਰੈ ਉਪਰ ਤੇ ਭਾਰੀ।
ਯਾ ਬਿਧਿਪਾਇ ਮੁਸੀਬਤ ਕੀਤੀ। ਦਲ ਸਿੰਘਨ ਕਾ ਲਖਯੋ ਬਰੇਤੀ।

ਹੁਣ ਸਿੰਘ ਦੁਖ ਭੋਗਦੇ ਮਾਝੇ ਵਿਚ ਜਾ ਅੱਪੜੇ। ਪਰ ਇਥੇ ਆਰਾਮ ਨਹੀਂ ਸਨ ਕਰ ਸਕਦੇ, ਕਿਉਂਕਿ ਲਖਪਤ ਦੇ ਮਗਰ-ਮਗਰ ਆਉਣ ਦਾ ਡਰ ਸੀ। ਸੋ ਸਿੰਘ ਦੱਬੀ ਗਏ, ਬਿਆਸਾ ਟੱਪੇ ਫੇਰ ਧਾਓ-ਧਾਈ ਸਤਲੁਜ ਪਾਰ ਹੋ, ਮਾਲਵੇ ਵਿਚ ਵੜ ਗਏ, ਹੁਣ ਲੱਖਪਤ ਨਿਰਾਸ ਹੋ, ਲਾਹੌਰ ਮੁੜ