ਪੰਨਾ:ਸੁੰਦਰੀ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
90 / ਸੁੰਦਰੀ

੧੪.ਕਾਂਡ

ਕਈ ਇਤਿਹਾਸਕਾਰਾਂ ਦੀ ਰਾਇ ਹੈ ਕਿ ਅੱਠ ਕੁ ਹਜ਼ਾਰ ਦੇ ਲਗ ਪਗ ਖ਼ਾਲਸਾ ਏਸ ਜੰਗ ਵਿਚ ਸ਼ਹੀਦ ਹੋਇਆ। ਕੋਈ ਇਸ ਸੰਖਯਾ ਨੂੰ ਦਸ ਬਾਰਾਂ ਹਜ਼ਾਰ ਤੀਕ ਦੱਸਦੇ ਹਨ, ਪਰ ਰਤਨ ਸਿੰਘ ਜੀ ਲਿਖਦੇ ਹਨ ਕਿ ਕੋਈ ਚਾਲੀ, ਕੋਈ ਪੰਜਾਹ ਹਜ਼ਾਰ ਦੱਸਦਾ ਹੈ, ਗਿਣਤੀ ਦਾ ਠੀਕ ਪਤਾ ਨਹੀਂ। ਪਰ ਇਨ੍ਹਾਂ ਬਹਾਦਰਾਂ ਦੀ ਯਾਦਗਾਰ ਸਿੱਖੀ ਨੇ ਵੀ ਕਾਇਮ ਨਹੀਂ ਕੀਤੀ। ਜਗਤ ਦੀਆਂ ਹੋਰ ਕੌਮਾਂ ਨੇ ਆਪਣੇ ਵੱਡਿਆਂ ਦੇ ਰਾਈ ਜਿੰਨੇ ਉਪਕਾਰ ਬੀ ਮੇਰੂ ਕਰਕੇ ਮੰਨੇ ਤੇ ਯਾਦਗਾਰਾਂ ਬਣਾਈਆਂ, ਪਰ ਧੰਨ ਹਨ ਸਿੱਖ ਜਿਨ੍ਹਾਂ ਨੇ ਪਰਬਤਾਂ ਜਿੱਡੇ ਉਪਕਾਰ ਚੇਤੇ ਬੀ ਨਹੀਂ ਰੱਖੇ, ਸਗੋਂ ਆਪਣਾ ਇਤਿਹਾਸ ਬੀ ਨਹੀਂ ਸੰਭਾਲਿਆ।

ਇਸ ਜੁੱਧ ਦੇ ਮਗਰੋਂ ਕਾਬਲ ਤੇ ਦਿੱਲੀ ਦੇ ਪਾਤਸ਼ਾਹਾਂ ਵਿਚ ਲਾਹੌਰ ਦਾ ਇਲਾਕਾ ਦੁਖਸਮੀ ਵਹੁਟੀ ਵਾਂਗੂੰ ਦੁਖੀ ਰਿਹਾ। ਇਸਦਾ ਸਮਾਚਾਰ ਇਹ ਹੈ ਕਿ ਲਾਹੌਰ ਦਾ ਨਵਾਬ ਜ਼ਕਰੀਯਾ ਖਾਂ ਸੀ, ਜਿਸਦਾ ਪ੍ਰਸਿੱਧ ਨਾਉਂ ਖਾਨ ਬਹਾਦਰ ਸੀ। ਸਿੱਖ ਖਾਂ ਸੱਦਦੇ ਸਨ। ਇਹ ਸੰਮਤ ੧੭੮੩ (੧੭੨੬ ਈ:) ਦੇ ਲਗ ਪਗ ਲਾਹੌਰ ਦਾ ਸੂਬਾ ਹੋਇਆ ਤੇ ਜੇਠ ੧੮੦੨ (੧੭੪੫ ਈ:) ਵਿਚ ਮਰ ਗਿਆ। ਫਿਰ ਇਸ ਦਾ ਪੁੱਤ੍ਰ ਯਾਹਯਾ ਖਾਂ' ਲਾਹੌਰ ਦਾ ਸੂਬਾ ਹੋਇਆ ਤੇ ਦੂਜਾ ਪੁੱਤ੍ਰ ਸ਼ਾਹ ਨਵਾਜ਼ ਖਾਨ ਮੁਲਤਾਨ ਦਾ ਹਾਕਮ ਬਣਿਆ ਸੀ। ਘੱਲੂਘਾਰਾ ਯਾਹਯਾ ਖਾਂ ਦੇ ਸਮੇਂ ਜੇਠ ੧੮੦੩ ਬਿਕ੍ਰਮੀ ਵਿਚ ਮੁੱਕਾ ਸੀ। ਹੁਣ ਸ਼ਾਹ ਨਵਾਜ਼ ਨੇ ਕੀ ਕੀਤਾ ਕਿ ਲਾਹੌਰ ਪਰ ਚੜ੍ਹਾਈ ਕਰਕੇ ਫਤੇ ਪਾਈ ਤੇ ਆਪ ਲਾਹੌਰ ਦਾ ਮਾਲਕ ਬਣ

—————

  • ਯਾਹਯਾ ਖਾਂ ਦੇ ਸਮੇਂ ਲਾਹੌਰ ਦਾ ਦੀਵਾਨ ਲਖਪਤ ਵੱਡਾ ਵਜ਼ੀਰ ਥਾਪਿਆ ਗਿਆ ਸੀ।