ਜਾਣ ਲਿਆ
ਲੁਕ ਬਹਿਣ ਲਈ ਸੁਰਮਈ ਤੁਸਾਂ, ਬਾਰੀਕ ਦੁਪੱਟਾ ਤਾਣ ਲਿਆ, ਪਰ ਜਾਲੀ ਵਿੱਚੋਂ ਦੇਖ ਅਸਾਂ, ਸਾਰਾ ਰੰਗ ਰੂਪ ਪਛਾਣ ਲਿਆ। ਜਿਸ ਖੂੰਜੇ ਅੰਦਰ ਵਸਦੇ ਹੋ, ਉਹ ਹੁਜਰਾ ਏ ਏਸੇ ਬੰਦੇ ਦਾ, ਘਟ ਘਟ ਵਿਚ ਆਸਣ ਵਿਛਿਆ ਹੈ, ਇਹ ਭੇਦ ਪੁਰਾਣਾ ਜਾਣ ਲਿਆ।
-੧੦੩-