ਪੰਨਾ:ਸੂਫ਼ੀ-ਖ਼ਾਨਾ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਾਣਵਾਯੂ ਨੂੰ


ਤੇਰਾ ਮੇਰਾ ਸਾਥ ਸੀ ਧੁਰ ਦਾ,
ਕੱਠੇ ਗਏ ਉਤਾਰੇ,
ਰਲ ਮਿਲ ਕੇ ਰਹੇ ਕਰਮ ਕਮਾਂਦੇ,
ਚੰਗੇ ਮੰਦੇ ਸਾਰੇ।
ਅੰਤ ਸਮੇਂ ਹੁਣ ਨਿਖੜਨ ਲਗਿਆਂ,
ਇਹ ਗਲ ਨਹੀਂ ਸੁਹਾਂਦੀ,
ਮੈਂ ਰਹਿ ਜਾਂ ਅਣ-ਖਫਣਾਇਆ,
ਤੇ ਤੂੰ ਹੋ ਜਾਇਂਂ ਕਿਨਾਰੇ।

-੧੨੯-