ਪੰਨਾ:ਸੂਫ਼ੀ-ਖ਼ਾਨਾ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਂਕਾ ਸਿਪਾਹੀ ਆ ਗਿਆ, ਫ਼ੌਜੀ ਬਹਾਦੁਰ ਆ ਗਿਆ।
ਸੱਸ ਪੁੱਤ ਨੂੰ ਚੁੰਮਣ ਲਗ ਪਈ, ਮੈਂ ਸੰਗ ਕੇ ਅੰਦਰ ਜਾ ਵੜੀ।
****
ਸੋਚੀ ਕਿ ਮੈਂ ਨਹੀਂ ਹੱਸਣਾ, ਪੁੱਛੇ ਤੇ ਕੁਝ ਨਹੀਂ ਦੱਸਣਾ।
ਰਾਤਾਂ ਵਿਛੋੜੇ ਮਾਰੀਆਂ, ਰੋ ਰੋ ਕੇ ਕਿੰਜ ਗੁਜ਼ਾਰੀਆਂ।
ਅੱਗੇ ਈ ਮਜਾਜ਼ੀ ਸੀ ਬੜਾ, ਹੁਣ ਤੇ ਲੜਾਕਾ ਬਣ ਗਿਆ,
ਉਸ ਨੇ ਤੇ ਮੁਲ ਪਾਣਾ ਨਹੀਂ, ਪਰ ਮੈਂ ਵੀ ਡਰ ਜਾਣਾ ਨਹੀਂ।
****
ਪਰ ਹਾਏ ਨੀ ਦਿਲ ਚੰਦਰਾ, ਆਪੇ ਹੀ ਹੌਲਾ ਪੈ ਗਿਆ,
ਓਹ ਆ ਗਿਆ ਮੈਂ ਹੱਸ ਪਈ, ਗਲ ਲਗ ਕੇ ਛਮ ਛਮ ਵੱਸ ਪਈ।
(੬ ਤੇ ੭ ਸਫ਼ਾ)

ਝਾਕੀ, ਰਵਾਨੀ ਤੇ ਸ਼ਿੰਗਾਰੀ ਸ਼ੁਧਤਾ ਚੰਦਨਵਾੜੀ ਦੇ 'ਦਿਲ' ਵਾਲੀ ਹੀ ਹੈ। ਹੁਣ ਹੋਰ ਦੇਖੋ ਸ਼ਿੰਗਾਰੀ ਰਸ ਵਿਚ ਸਤਿ ਜਾਂ ਸ਼ੁੱਧਤਾ:-

ਖੀਵੀ ਹੁੰਦੀ ਦਰਸ਼ਨ ਕਰ ਕੇ,
ਢਹਿ ਪੈਂਦੀ ਚਰਨੀਂ ਸਿਰ ਧਰ ਕੇ,
ਪਾ ਪਾ ਕੇ ਹੰਝੂਆਂ ਦਾ ਪਾਣੀ,
ਮੀਟੇ ਨੈਣ ਖੁਲ੍ਹਾ ਸਕਦੀ।
ਸ਼ਾਲਾ ਮੈਂ ਲਾਲ ਰਿਝਾ ਸਕਦੀ।
ਓਹ ਤਕ ਲੈਂਦੇ ਮੈਂ ਤਰ ਜਾਂਦੀ,
ਓਹ ਚੁਕ ਲੈਂਦੇ ਮੈਂ ਠਰ ਜਾਂਦੀ,
ਪੀੜ ਹਿਜਰ ਦੀ, ਜ਼ਖ਼ਮ ਜਿਗਰ ਦੇ,
ਹਿਰਦਾ ਚੀਰ ਵਿਖਾ ਸਕਦੀ।
ਸ਼ਾਲਾ ਮੈਂ ਲਾਲ ਰਿਝਾ ਸਕਦੀ।
(ਸਫ਼ਾ ੬੩)

ਉੱਪਰਲੀਆਂ ਕਲੀਆਂ ਵਿਚ ਹਲਕਾ ਜਾਂ ਕੁਹਜਾ ਸਵਾਦ ਨਹੀਂ ਸਗੋਂ ਸਤਿ ਦੇ ਰਸ ਨਾਲ ਭਰੀ ਸੁੰਦਰਤਾ ਹੈ। ਅਜਿਹੀ ਸੁੰਦਰਤਾ ਸੁਖਦਾਈ ਜਾਂ ਏਸੇ ਨੂੰ ਸਤਿਅਮ, ਸ਼ਿਵਮ, ਸੁੰਦਰਮ ਕਿਹਾ ਜਾਂਦਾ ਹੈ। ਸਤਿ ਦੇ ਕਵੀ ਨੂੰ ਪ੍ਰੋਫ਼ੈਸਰ ਪੂਰਨ ਸਿੰਘ ਨੇ ਬੜਾ ਉਚਿਆਇਆ ਹੈ। ਸਤਿ ਕਵੀ ਦੇ ਸਾਹਮਣੇ ਕਾਲੀਦਾਸ ਤੇ ਸ਼ੈਕਸਪੀਅਰ ਨੂੰ ਵੀ ਓਹ ਬਾਲ ਗੋਪਾਲ ਹੀ ਸਮਝਦੇ ਹੈਨ। ਸ਼ਾਇਦ ਏਸ ਕਰ ਕੇ ਕਿ ਓਹ ਕਵੀ, ਖ਼ਿਆਲ ਦੇ ਕੈਮਰੇ ਨਾਲ ਜਾਂ ਤਸੱਵਰ ਤੋਂ

-ਅ-