ਪੰਨਾ:ਸੂਫ਼ੀ-ਖ਼ਾਨਾ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨.ਨੀ ਕਪਾਹੀ ਦੁਪੱਟੜੇ ਵਾਲੀਏ ਨੀਂ!
ਕਾਮਨਹਾਰੀਏ, ਕਾਮ ਦੀਏ ਕੁੰਨੀਏ ਨੀਂ!

ਟਾਹਣੀ ਵਾਂਗ ਫੁੱਲਾਂ ਨਾਲ ਲੱਦੀਏ ਨੀਂ!
ਮਹਿਕਾਂ ਭਰੀ, ਫੁਲੇਲ ਵਿਚ ਗੁੰਨ੍ਹੀਏ ਨੀਂ!

ਸਰੂ ਵਾਂਗ ਹੈ ਕਦੇ ਨਿਗਾਹ ਉੱਚੀ,
ਲਗਰ ਵਾਂਗ ਦੂਹਰੀ ਕਦੇ ਹੁੰਨੀਏ ਨੀਂ,

ਬਾਗਾਂ ਵਿੱਚ ਪੇਲੇਂ, ਥਈਆ ਥਈਆ ਕਰਦੀ,
ਸੈਤੀ[1] ਵਾਂਗ ਮੁਰਾਦ ਨੂੰ ਪੁੰਨੀਏ ਨੀਂ,

ਨੀ ਬਸੰਤ ਕੌਰੇ! ਕੋਈ ਹੋਸ਼ ਕਰ ਨੀਂ,
ਤੈਨੂੰ ਮਰਨ-ਮਿੱਟੀ ਕਾਹਦੀ ਚੜ੍ਹੀ ਹੋਈ ਏ?

ਨਿੱਕਲ ਖ਼ਿਜ਼ਾਂ ਦੇ ਸੂਤਕੋਂ ਫੁੱਲੀਓਂ ਕਿਉਂ?
ਔਧਰ ਦੇਖ, ਗਰਮੀ ਸਿਰ ਤੇ ਖੜੀ ਹੋਈ ਏ।


-੫੯-

  1. †ਸਹਿਤੀ ਤੇ ਸੇਤੀ ਨਾਮ ਦੀ ਸਰ੍ਹੋਂ।