ਪੰਨਾ:ਸੂਫ਼ੀ-ਖ਼ਾਨਾ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩.ਮਾਈ ਬਾਪ ਤੂੰ ਭੁੱਖਿਆਂ ਨੰਗਿਆਂ ਦਾ
ਵੰਨੋ ਵੰਨ ਦੇ ਅੰਨ ਉਗਾਉਨਾ ਏਂ,

ਫੁੱਲਾਂ ਫਲਾਂ ਵੱਲਾਂ ਵੱਖਰ-ਵਾੜੀਆਂ ਤੇ,
ਰਸਾਂ ਕਸਾਂ ਦੇ ਢੇਰ ਲਗਾਉਨਾ ਏਂ,

ਵੱਗ ਚਾਰ ਕੇ ਕੁੰਢੀਆਂ ਬੂਰੀਆਂ ਦੇ,
ਦੁੱਧ ਘਿਉ ਦੀ ਨਹਿਰ ਵਗਾਉਨਾ ਏਂ,

ਰਸਤਾਂ ਖੋਲ੍ਹ ਤੂੰ ਮੋਦੀਆ! ਜੱਗ ਲਾਇਆ,
ਸਾਰੇ ਜੱਗ ਦੀ ਅੱਗ ਬੁਝਾਉਨਾ ਏਂ।

੪.ਤੇਰੀ ਦਿੱਲੀ[1] ਨੇ ਦਿਲ ਦੀ ਮਰੋੜ ਕਿੱਲੀ,
ਤੇ ਕਲਕੱਤਿਓਂ ਤਖਤ ਪਲਟਾ ਦਿੱਤਾ,

ਝਾਕੀ ਸ਼ਿਮਲੇ ਦੀ ਸੁਰਗ ਦੀ ਖੋਲ੍ਹ ਤਾਕੀ,
ਇੰਦਰਪੁਰੀ ਨੂੰ ਭੀ ਵੱਟਾ ਲਾ ਦਿੱਤਾ,

ਮਰੀ, ਭਾਗਸੂ, ਭਾਗ ਕਸ਼ਮੀਰ ਲਾਇਆ,
ਤੇ ਲਹੌਰ ਦਾ ਹੁਲੀਆ ਵਟਾ ਦਿੱਤਾ,

ਭੌਣ ਪਰਸਦੇ ਤੇਰੇ ਦਰਬਾਰ ਅੱਗੇ,
ਅਮ੍ਰਿਤਸਰ ਨੇ ਬਿਕੁੰਠ ਭਰਮਾ ਦਿੱਤਾ।


-੬੭-

  1. *ਹੁਣ ਪੰਜਾਬ ਤੋਂ ਬਾਹਰ ਹੈ।