ਪੰਨਾ:ਸੋਨੇ ਦੀ ਚੁੰਝ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਿਕ ਤੇ ਡਿਗ ਪਈ। ਬਚਨੀ ਤੇ ਕਿਸ਼ਨੀ ਨੇ ਮਸਾਂ ਲੋਥ ਨਾਲੋਂ ਲਾਹੀ।

ਬ੍ਰਿਧ ਉਤਮ ਸਿੰਘ ਪਹਿਲੇ ਹੀ ਕੁਝ ਢਿਲਾ ਰਹਿੰਦਾ ਸੀ। ਮਾਈ ਨਰੈਣੀ ਦੀ ਮੌਤ ਪਿਛੋਂ ਉਹ ਮੰਜੇ ਤੇ ਹੀ ਪੈ ਗਿਆ।

ਇਸ ਦੀ ਔਖੀ ਹਾਲਤ ਵਸ ਤੋਂ ਬਾਹਰ ਹੁੰਦੀ ਦੇਖ ਹਰੀ ਸਿੰਘ ਨੇ ਫੇਰ ਗੁਰਦਿਤ ਸਿੰਘ ਨੂੰ ਖਤ ਪਾਇਆ ਕਿ ਮਾਂ ਜੀ ਤਾਂ ਨਹੀਂ ਬਚ ਸਕੇ। ਚਿਠੀ ਵੇਖਦੇ ਸਾਰ ਘਰ ਅਪੜ ਜਾ । ਬਾਪੂ ਜੀ ਨੂੰ ਰਾਜੀ ਕਰਾ ਲਈਏ। ਇਕ ਇਕੇਲਾ ਤੇ ਦੋ ਗਿਆਰਾਂ ਹੁੰਦੇ ਹਨ।

ਉਤਮ ਸਿੰਘ ਦਵਾ ਦਾਰੂ ਨਾਲ ਅੰਨ ਪਾਣੀ ਭੀ ਸੰਘੋ ਥਲੇ ਕਰਨੀ ਹਟ ਗਿਆ। ਮਾਈ ਨਰੈਣੀ ਤੋਂ ਪੂਰੇ ਡੇੜ ਮਹੀਨੇ ਪਿਛੋਂ ਉਹ ਭੀ ਚਲ ਵਸਿਆ। ਉਤਮ ਸਿੰਘ ਦਾ ਸਸਕਾਰ ਕਰ ਧਰਮਸਾਲਾ ਆ ਕੇ ਅਜੇ ਬੈਠੇ ਹੀ ਸਨ ਕਿ ਚਿਠੀ ਰਸਾਇਨ ਨੇ ਹਰੀ ਸਿੰਘ ਨੂੰ ਚਾਲੀ ਰੁਪਏ ਫੜਾਏ, ਗੁਰਦਿਤ ਸਿੰਘ ਦੇ ਭੇਜੇ ਮਨੀਆਡਰ ਤੇ ਦਸਤਖਤ ਕਰਾ, ਇਕ ਲਫਾਫਾ ਦਿਤਾ ਜਿਸ ਨੂੰ ਹਰੀ ਸਿੰਘ ਨੇ ਖੋਲ ਕੇ ਪੜਿਆ ਤਾਂ ਇਉਂ ਉਠਿਆ।

ਬਾਪੂ ਜੀ ਭੀ ਤਕੜਾ ਹੋ ਜਾਉ
ਪੈਰੀਂ ਅਪਨੀ ਮੈਂ ਭੀ ਖੜੋ ਜਾਉ
ਕਲ ਸਠ ਘਰ ਨੂੰ ਹੋਰ ਪਾਨਾ ਆਂ, ਆਨਾਂ ਆਂ
ਸੋਨੇ ਦੀ ਚੁੰਜ ਘੜਾਨਾ ਆਂ
ਅਪਨੀ ਦੁਨੀਆਂ ਵਧੀਆ ਬਨਾਨਾ ਆਂ
ਤਕੜਾ ਹੋ ਠਹਿਰ ਕੇ ਆਨਾ ਆਂ

...............

ਏਨੀਂ ਦਿਨੀਂ ਸੂਬੇਦਾਰ ਮੇਜਰ ਪਿਆਰਾ ਸਿੰਘ ਨਾਲ ਹਰੀ

- ੧੩ -