ਪੰਨਾ:ਸੋਨੇ ਦੀ ਚੁੰਝ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਿੰਘ ਦਾ ਮੇਲ ਹੋ ਗਿਆ। ਪਹਿਲੀ ਮਿਲਨੀ ਨਾਲ ਹੀ ਉਸ ਦੇ ਦਿਲ ਨੂੰ ਜਿਤ ਲਿਆ। ਘਰ ਦੇ ਬੰਦਿਆਂ ਬਾਬਤ ਗਲਾਂ ਛਿੜੀਆਂ ਤਾਂ ਸੂਬੇਦਾਰ ਨੇ ਆਪਣੀ ਲੜਕੀ ਜਸਮੇਲ ਕੌਰ ਦੀ ਕੁੜਮਾਈ ਦੇ ਸਗਨ ਦਾ ਰੁਪਿਆ ਹਰੀ ਸਿੰਘ ਦੇ ਹਥ ਤੇ ਧਰਦੇ ਨੇ ਕਿਹਾ। ਅਜ ਤੋਂ ਗੁਰਦਿਤ ਸਿੰਘ ਸਾਡਾ ਹੋ ਗਿਆ। ਮਾਘ ਦੀ ਪੂਰਨ ਮਾਸ਼ੀ ਦਾ ਅਨੰਦ ਪਕਾ ਹੋਇਆ। ਮੁੰਡੇ ਨੂੰ ਬਲਵਾ ਲੈ। ਇਸ ਬੋਲ ਦੇ ਪੂਰੇ ਹੋਣ ਦੇ ਨਾਲ ਹਰੀ ਸਿੰਘ ਦੇ ਪਿਤਾ ਉਤਮ ਸਿੰਘ ਦਾ ਮਿਲਾਪੀ ਹੌਲਦਾਰ ਰਾਮ ਸਿੰਘ ਆ ਗਿਆ। ਉਸ ਤੋਂ ਉਸੇ ਵੇਲੇ ਕੁੜਮਾਈ ਦੀ ਰਸਮ ਦਾ ਅਰਦਾਸਾ ਸੋਧਾਇਆ ਗਿਆ।

ਬੀਬੀ ਹਰਬੰਸੋ ਨੂੰ ਤਾਂ ਲੋਹੜੇ ਦਾ ਚਾਅ ਚੜ੍ਹ ਗਿਆ। ਉਸ ਆਂਡ ਗੁਆਂਡ ਚੌਲ ਵੰਡੇ। ਖੁਸ਼ੀ ਵਿਚ ਆਪ ਰੋਟੀ ਖਾਦੇ ਬਿਨਾਂ ਹੀ ਸੈਂ ਗਈ।

ਦਿਨ ਚੜ੍ਹੇ ਹਰੀ ਸਿੰਘ ਨੇ ਗੁਰਦਿਤ ਸਿੰਘ ਨੂੰ ਖਤ ਲਿਖਿਆ ਕਿ ਤੇਰੀ ਮੰਗਣੀ ਸੂਬੇਦਾਰ ਮੇਜਰ ਪਿਆਰਾ ਸਿੰਘ ਦੀ ਲੜਕੀ ਜਸਮੇਲ ਕੌਰ ਨਾਲ ਕਲ ਕਰ ਦਿਤੀ ਗਈ ਹੈ। ਲੜਕੀ ਦਸ ਜਮਾਤਾਂ ਪੜ੍ਹੀ ਹੋਈ ਹੈ। ਮੇਮ ਵਾਂਗ ਗੋਰੀ ਨਸ਼ੁਹ ਹੈ। ਖਤ ਵੇਖ ਦੇ ਸਾਰ ਘਰ ਅਪੜ ਜਾ। ਮਾਘ ਦੀ ਪੁਨਿਆਂ ਦਾ ਵਿਆਹ ਹੈ। ਅਜ ਕੁਲ ਇਕੀ ਦਿਨ ਰਹਿੰਦੇ ਹਨ।"

ਪੰਜਵੇਂ ਦਿਨ ਬਠਿੰਡੇ ਗਏ ਹਰੀ ਸਿੰਘ ਨੂੰ ਡਾਕਖਾਨੇ ਦੇ ਬਾਬੂ ਨੇ ਗੁਰਦਿਤਾ ਸਿੰਘ ਦਾ ਭੇਜਿਆ ਸੌ ਰੁਪਇਆ ਤੇ ਇਕ ਲਫਾਫਾ ਫੜਾਇਆ। ਲਫਾਫਾ ਖੋਲ ਕੇ ਪੜ੍ਹਿਆ ਤਾਂ ਇਉ ਉਠਿਆ।

ਏਸ ਰੁਪਏ ਦਾ ਘਿਓ ਖਰੀਦ
ਸਾਂਭ ਰਖਨੀ ਤੈਂ ਰਸੀਦ
ਰਾਣੀ ਹਾਰ ਬਨਾਨਾ ਆਂ

- ੧੪ -