ਪੰਨਾ:ਸੋਨੇ ਦੀ ਚੁੰਝ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਬਜਨ ਦੇਣ। ਡਾਕਟਰ ਬੜਾ ਚੰਗਾ ਸੀ। ਧਿਆਨ ਨਾਲ ਅਲਾਜ ਕਰੇ। ਫਿਰ ਭੀ ਹਰ ਮਹ ਨੇ ਸਤਰ ਰੁਪਏ ਦੀ ਦਵਾਈ ਹੀ ਲਗ ਜਾਏ। ਗੁਰਦਿਤ ਸਿੰਘ ਨੇ ਦੋ ਸੌ ਰੁਪਏ ਪਹਾੜ ਹੋਰ ਭੇਜੇ ਪਰ ਮਸਾਂ ਚਾਰ ਮਹੀਨੇ ਲੰਘੇ। ਬੜਾ ਹਰਬੰਸੋ ਨੂੰ ਫਾਇਦਾ ਹੋ ਗਿਆ।

ਡਾਕਟਰ ਤਾਂ ਕਹੇ ਕਿ ਠਹਿਰੋ ਪਰ ਠਹਿਰਨ ਕਿਸ ਦੇ ਸਹਾਰੇ ਤੇ? ਗਰਦਿਤ ਸਿੰਘ ਵਲੋਂ ਪੰਦਰਵੀਂ ਚਿਠੀ ਦਾ ਭੀ ਉਤਰ ਨਾ ਮਿਲਿਆ। ਨਿਰਾਸ਼ ਹੋ ਹਰਬੰਸੋ ਨੂੰ ਪਿੰਡ ਲੈ ਆਂਦਾ।

ਡਾਕਟਰ ਦੇ ਦੱਸੇ ਅਨੁਸਾਰ ਵਿਤੋਂ ਬਾਹਰੀ ਦਵਾਈ ਸਾਰਾ ਸਿਆਲ ਕਰਦਾ ਰਿਹਾ ਪਰ ਦੁਧ ਘਿਓ ਦੀ ਘਾਟ ਨੇ ਦਵਾਈ ਦਾ ਪੂਰਾ ਅਸਰ ਨਾ ਹੋਣ ਦਿੱਤਾ। ਜ਼ਮੀਨ ਵਾਂਗ ਘਰ ਨੂੰ ਵੇਚਣ ਤੇ ਰਹਿਣ ਕਰਨ ਦਾ ਹੱਕ ਮੁਜ਼ਾਰਾ ਕਰ ਨਹੀਂ ਸਕਦਾ, ਬਿਕਰੀ ਕਰੇ ਤਾਂ ਕਿਸਦੀ? ਦਿਲ ਵਿਚ ਕਹੇ ਮੈਨੂੰ ਹੀ ਕੋਈ ਖਰੀਦ ਲਵੇ? ਭਲਾ ਉਨ੍ਹਾਂ ਰੁਪਇਆਂ ਦੀ ਮਦਦ ਨਾਲ ਹੀ ਹਰਬੰਸੋ ਤਕੜੀ ਹੋ ਜਾਏ।

ਹਰੀ ਸਿੰਘ ਨੇ ਗੁਰਦਿਤ ਸਿੰਘ ਨੂੰ ਫੇਰ ਰੁਪਏ ਭੇਜਨ ਲਈ ਲਿਖ ਦਿਤਾ।

ਚਿਠੀ ਪਾਕੇ ਸੋਚੇ ਭਲਾ ਜੇ ਪੰਜਾਂ ਮਹੀਨਿਆਂ ਪਿਛੋਂ ਅਕਲ ਆ ਗਈ ਹੋਵੇ? ਮੁੜ ਮੁੜ ਤਰਲੇ ਕੱਢ ਲਿਖਨਾ; ਹੈ ਤਾਂ ਮੇਰਾ ਢੀਠ ਪੁਣਾ ਹੈ, ਪਰ ਮਰਦੇ ਕੀ ਨਹੀਂ ਕਰੀਦਾ? ਹਰਬੰਸੋ ਰਾਜੀ ਹੋ ਜਾਏ ਸਭ ਦੁਖ ਭੁਲ ਜਾਣ। ਇਨ੍ਹਾਂ ਸੋਚਾਂ ਵਿਚ ਹਰਬੰਸੋ ਦੇ ਮੰਜੇ ਪਾਸ ਆ ਕਹਿਣ ਲਗਾ, “ਬੰਸੋ! ਰੋਟੀ ਨੂੰ ਅਜੇ ਦੇਰ ਲਗੇ ਗੀ, ਦੇ ਘੁਟ ਦੁਧ ਪੀ ਲੈ।" ਅੰਦਰ ਖੋਹ ਪੈਂਦੀ ਹੋਉ?

‘ਬਾਈ ਐਨਾਂ ਉਦਾਸ ਕਿਉਂ ਹੋ ਰਿਹਾ ਏਂ? ਤੂੰ ਕਸਰ ਥੋੜੇ ਛਡੀ ਏ' ਇੰਝੂ ਭਰਿਆ ਅਖਾਂ ਪੂੰਜ 'ਅਗੇ ਕਿਹੜਾ ਦਵਾਈ ਦੀ ਕਸਰ ਛਡੀ ਹੈ? ਗੁਰਦਿਤੇ ਨੂੰ ਹੁਣ ਏਨਾਂ ਹੀ ਲਿਖਦੇ ਕਿ ਆਖਰੀ ਮੇਲੇ ਹੀ ਕਰ ਜਾਏ।"

“ਬੰਸੋ ਤੇਰੀ ਜਾਚੇ ਉਸ ਨੂੰ ਕੁਝ ਲਿਖਿਆ ਹੀ ਨਹੀਂ? ਏਥੋਂ

- ੧੭ -