ਪੰਨਾ:ਸੋਨੇ ਦੀ ਚੁੰਝ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਕ ਲਿਖਿਆ ਕਿ ਤੇਰੇ ਰੁਪਏ ਟੋਕਰੀ ਢੋਕੇ ਉਤਾਰ ਦੇਵਾਂਗਾ ਕਰਜਾ ਹੀ ਭੇਜ ਦੇ।" ਹਰੀ ਸਿੰਘ ਨੇ ਦਸਿਆ।
ਤਾਂ ਉਸ ਨੇ ਨਹੀਂ ਆਣਾ? ਬੰਸੋ ਬੋਲੀ।
ਅਜੇਹੇ ਭਰਾ ਦੇ ਮੇਲੇ ਖੁਣੋ ਥੁੜਿਆ ਹੀ ਕੀ ਪਿਆ ਹੈ?
ਬਾਈ ਮਾਂ-ਜਾਇਆ ਹੈ। ਮੋਹ ਆਂਦਾ ਹੈ ਜੇ।
ਅਖਾਂ ਭਰ ਹਰੀ ਸਿੰਘ ਨੇ ਕਿਹਾ, “ਮੈਂ ਸਰਦਾਰ ਦੇ ਬੜੇ ਕਾਕੇ ਪਾਸ ਜਾਂਦਾ ਆਂ ਜੇ ਉਹ ਦਸ ਛਿਲੜ ਦੇ ਦੇਵੇ। ਦਸ ਦੇ ਹਨ ਗਰੀਬਾਂ ਤੇ ਬੜਾ ਤਰਸ ਕਰਦਾ ਹੈ। ਦਿਲੀ ਚੌਦਵੀਂ 'ਚ ਪੜ੍ਹਦਾ ਹੈ। ਕਲਦਾ ਆਇਆ ਹੋਇਆ ਹੈ।
ਹਰੀ ਸਿੰਘ ਤੂੰ ਬੜੀ ਗਲਤੀ ਕੀਤੀ। ਫਗਣ ਵਿਚ ਕਿਉਂ ਨਾ ਆਇਆ?
ਡਾਕਟਰ ਸਾਹਿਬ ਕੀ ਦਸਾਂ, ਬੜਾ ਤੰਗ ਸੀ। ਹੁਣ ਭੀ ਸਰਦਾਰ ਦੇ ਕਾਕੇ ਨੇ ਪੰਜਾਹ ਰੁਪਏ ਦਿਤੇ ਹਨ ਤਾਂ ਬੀਬੀ ਨੂੰ ਲਿਆ ਸਕਿਆ।
ਘਰੇ ਅਪੜਨ ਦੀ ਕਰੋ। ਹੁਣ ਕੁੜੀ ਵਿੱਚ ਕੁਝ ਬਾਕੀ ਨਹੀਂ ਹੈ। ਪੰਦਰਾਂ ਦਿਨ ਪਹਿਲੇ ਆ ਜਾਂਦਾ ਸਭੋ ਕੁਝ ਸੀ।
ਡਾਕਟਰ ਦੇ ਮੂੰਹ ਵਲ ਤਕ, ਪੰਦਰਾਂ ਦਿਨਾਂ ਵਿਚ........।
ਜੋ ਦਸਿਆ ਠੀਕ ਹੈ।
ਡਾਕਟਰ ਨੂੰ ਫਤਹ ਬੁਲਾ ਹਰਬੰਸੋ ਨੂੰ ਡੋਲੀ ’ਚ ਬਠਾ ਸਟੇਸ਼ਨ ਤੇ ਰੋਂਦੇ ਗਡੀ ਚੜ੍ਹ ਪਿੰਡ ਅਪੜ ਗਿਆ। ਪਿੰਡ ਆ ਪੰਜਵੇਂ ਦਿਨ ਮਾਂ ਪਿਓ ਵਲ ਹਰਬੰਸੋ ਨੂੰ ਗਈ ਵੇਖ ਬਠਿੰਡੇ ਆ ਗਿਆ।
...............
ਸਾਧੂਆਂ ਦੀ ਮੰਡਲੀ ਦੇ ਵਿਖਿਆਣ ਕਈ ਸੁਣੇ ਉਦਾਸੀ ਤੇ ਗੱਮ ਉਤਰੇ ਹੀ ਨਾ। ਅਮਰਦਾਸ ਸੰਤ ਦੀ ਮਝ ਨੂੰ ਸਾਂਭ ਛਡਿਆ ਕਰੇ। ਤੇ ਦੋਨੋਂ ਡੰਗ ਰੋਟੀ ਡੇਰਿਉਂ ਖਾ ਲਿਆ ਕਰੇ। ਕਈ ਵੇਰ ਦਿਲ ਤਕੜਾ ਕਰ ਬਜ਼ਾਰ ਗਿਆ ਕਿ ਕੋਈ ਕਾਰ ਕਾਰਾਂ ਪਰ ਚੁਪ

- ੧੮ -