ਪੰਨਾ:ਸੋਨੇ ਦੀ ਚੁੰਝ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਭੀ ਟਪਾ ਦਿਤਾ।

ਇਸੇ ਸਿਲਸਲੇ ਵਿਚ ਈਸ਼ਰ ਦਾਸ ਨੇ ਕਾਪੀ ਦੇ ਚਾਰ ਸਫੇ ਪੂਰੇ ਕਰ। ਮੂੰਹ ਉਤਾਹਾਂ ਕਰਦਿਆਂ ਕਿਹਾ 'ਪੁਤ ਆਸ਼ਾ ਇਹ ਤਾਂ ਹੋਇਆ। ਉਹਨਾਂ ਦੇ ਆਣ ਤਕ ਆਪਾਂ ਦੋ ਜ਼ਰੂਰੀ ਗੱਲਾਂ ਕਰ ਲਈਏ।'

ਕੱਕਰ ਭਿਜੀ ਰਾਤ ਵਿਚ ਕਿਸ ਆਣਾ ਹੋਇਆ? ਆਵੇ ਤਦ ਜੇ ਪੰਜ ਲਾ ਪੰਜਾਹ ਨਾ ਸਹੀ, ਸਾਵੇਂ ਪਲੇ ਪੈਣ ਦੀ ਸਾਡੇ ਪਾਸੋਂ ਆਸ ਹੋਵੇ? ਪਲਿਉਂ ਦੇਣ ਵਾਲਾ ਏਡਾ ਕਿਹੜਾ ਹਾਤਮ ਤਾਈ ਆ ਏ? ਜਿਸ ਤੋਂ ਆਏ ਬਿਨਾਂ ਲੋਹੜੇ ਦੇ ਸੀਤ ਵਿਚ ਰਿਹਾ ਨਹੀਂ ਜਾਂਦਾ?

ਸੁਖ ਨਾਲ ਪੁਤ੍ਰ ਹੁਣ ਤੂੰ ਮੁਟਿਆਰ ਏ। ਘਰ ਬਾਰ ਸਾਂਭਨ ਗੋਚਰੀ। ਪੱਲੇ ਦੇਣ ਗੋਚਰਾ ਕੁਝ ਨਹੀਂ ਜਿਹੜਾ ਤੈਨੂੰ ਦੇ ਸੱਕਾਂ। ਧੀਆਂ ਨੂੰ ਮਾਪੇ ਬੜਾ ਕੁਝ ਦੇਂਦੇ ਹਨ ਤੇ ਮਾਪਿਆਂ ਪਾਸੋਂ ਧੀਆਂ ਆਸ ਭੀ ਰਖਦੀਆਂ ਨੇ। ਮੈਂ ਏਡਾ ਕੰਮ-ਬਖਤ ਪਿਓ ਆਂ। ਅਜ ਨਹੀਂ ਤਦ ਕਲ ਤੈਨੂੰ ਕੁਝ ਦੇਣ ਗੋਚਰਾ ਨਹੀਂ ਹੋ ਸਕਦਾ ਆਂ। ਮਨੁਖ ਉਤੇ ਸੋਗ ਦਾ ਬਦਲ ਉਲਰਿਆ ਮੰਨਿਆ ਜਾਂਦਾ ਏ। ਜਦ ਉਹ ਤਿਓਹਾਰ ਦਿਹਾੜੇ ਭੀ ਬਚਿਆਂ ਦੇ ਮੂੰਹ ਮਿਠੇ ਨਾ ਕਰਾ ਸੱਕੇ। ਪਰ ਫਿਰ ਇਸ ਗਲ ਦੀ ਵਧੇਰੇ ਖੁਸ਼ੀ ਹੈ ਕਿ ਬਹੁਗਿਣਤੀ ਦੇ ਲੋਕਾਂ ਦੀਆਂ ਬਚੀਆਂ ਨਾਲੋਂ ਤੈਨੂੰ ਸਿਆਣੀ, ਤੇ ਹੋਣਹਾਰ ਬਨਣ ਵਿੱਚ ਸਹਾਈ ਹੋ ਸਕਿਆ ਆਂ। ਵਧ ਗਲ ਜਿਹੜੀ ਤੇਰੇ ਹਿਸੇ ਆ ਗਈ ਏ। ਉਹ ਹੈ ਔਕੜਾਂ ਦੀਆਂ ਮਾਰੂ-ਛੱਲਾਂ ਵਿਚ ਨਾ ਘਬਰਾਨ ਦੀ। ਇਹ ਅਵਸਥਾ ਪੁਤ੍ਰ ਵਡਭਾਗੀਆਂ ਮਨੁਖਾਂ ਤੇ ਆਂਦੀ ਹੈ। ਆਮ ਅੱਖਾਂ ਤੇ ਅਕਲਾਂ ਇਸ ਨੂੰ ਨਹੀਂ ਬੁਝ ਸਕਦੀਆਂ। ਪਰ ਪੁੱਗੇ ਹੋਏ ਮੰਨਦੇ ਹਨ ਕਿ ਦੁਖਾਂ ਦੀਆਂ ਲਾਲੀ ਨਾਲ ਦਾਗ ਰਹੀਆਂ ਅੱਖਾਂ ਮੂਹਰੇ ਜਿਹੜਾ ਅਡੋਲ ਚਿੱਤ ਖੜਾ ਰਹੇ। ਉਸ ਦੇ ਪੈਰ ਦੀ ਜੁੱਤੀ ਦੀ ਝੜੀ ਹੋਈ ਰਾਖ ਦੇ ਮੁਲ ਦਾ ਅੱਜ ਤੋੜੀ ਕੁਝ

- ੨੨ -