ਪੰਨਾ:ਸੋਨੇ ਦੀ ਚੁੰਝ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਹੀ ਤੇ ਨਾ ਉਸ ਦੇ ਖੜੋਨ ਗੋਚਰੀ ਥਾਂ ਏ। ਬੇ-ਅਣਖ ਰਹਿ ਜੀਣ ਨਾਲੋਂ ਮੌਤ ਚੰਗੀ ਮੰਨੀ ਏ। ਅਜ ਦੇਸ਼ ਦਾ ਨਜ਼ਾਮ ਏਡਾ ਗੰਦ ਨਾਲ ਬੁਕਿਆ ਪਿਆ ਹੈ ਜਿਸ ਵਿਚ ਸਾਹ ਭਰਨਾ ਦੋਭਰ ਹੋ ਰਿਹਾ ਹੈ। ਬੇ-ਘਰ, ਨੰਗ-ਭੁਖ, ਬੇ-ਪਤੀ ਤੇ ਬੀਮਾਰੀਆਂ ਦੀ ਸਿੜਆਣ ਨੇ ਕਰੋੜਾਂ ਮਨੁਖਾਂ ਨੂੰ ਆਪਣੀ ਕੰਘੀ ਵਿਚ ਅਜਿਹੇ ਘੁਟਿਆ ਏ ਕਿ ਮਿਝ ਨਿਕਲ ਰਹੀ ਏ। ਰਹਾਇਸ਼,ਕਪੜਾ ਤੇ ਰੋਟੀ ਜਦ ਕਰੋੜਾਂ ਲਈ ਸੁਪਨਾ ਦਿਖਾਈ ਦੇਣ ਤਦ ਕੌਣ ਕਹਿ ਸਕਦਾ ਏ ਕਿ ਏਥੇ ਮਨੁਖ ਵਸਦੇ ਹਨ? ਜੁਆਨਾਂ ਨੂੰ ਹੀ ਐਸੇ ਗੰਦੇ ਨਜ਼ਾਮ ਨੂੰ ਬਦਲਣ ਲਈ ਮੈਦਾਨ ਵਿਚ ਕਦ ਪੈਣਾ ਚਾਹੀਦਾ ਹੈ, ਆਖਰ ਇਨ੍ਹਾਂ ਨੂੰ ਕੁਦਨਾ ਹੀ ਪੈਣਾ ਹੈ, ਮੇਰੇ ਵਿਚ ਕੁਦਣ ਦਾ ਸਰੀਰਕ ਬਲ ਨਹੀਂ। ਕਿਸੇ ਤੇ ਭਾਰੂ ਹੋ ਜੀਣਾ ਜੁਰਮ ਮੰਨ ਮਰ ਰਿਹਾ ਆਂ।-ਜੈ ਜਨਤਾ।’’


- ੨੭ -