ਪੰਨਾ:ਸੋਨੇ ਦੀ ਚੁੰਝ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਆ ਬੀ. ਏ. ਏਂਂ? ਪਰ ਤੈਨੂੰ ਦੁਨੀਆਂ ਦੀਆਂ ਘੁਮਣ ਘੇਰੀਆਂ ਦੀ ਥਾਹ ਨਹੀਂ। ਤੇਰਾ ਖਿਆਲ ਏ ਕਿ ਮੈਂ ਪਈ ਬਿਪਤਾ ਤੋਂ ਘਬਰ ਰਹੀ ਆਂ?"

ਮਾਂ ਦੀਆਂ ਅੱਖਾਂ ਚੋਂ ਕੁਝ ਪੜ੍ਹਦੀ ਹੋਈ ਕਰਿਸ਼ਨਾ ਬੋਲਣ ਲੱਗੀ, ਭਾਬੀ ਜੀ! ਤੁਹਾਡਾ ਖਿਆਲ ਏ, ਕਿ ਮੇਰੇ ਪਾਸੋਂ ਤੁਹਾਡੇ ਹਿਰਦੇ ਦੀ ਤਸਵੀਰ ਛੁਪੀ ਹੋਈ ਏ? ਮੈਂ ਚੰਗੀ ਤਰ੍ਹਾਂ ਸਮਝ ਰਹੀ ਆਂ ਕਿ ਤੁਹਾਨੂੰ ਹੋਰਨਾਂ ਦੁਖਾਂ ਨਾਲੋਂ ਵਧੇਰੇ ਮੇਰਾ ਖਿਆਲ ਏ। ਕੰਵਾਰੀ ਧੀ ਦਾ ਖਿਆਲ ਘੜੀ-ਮੁੜੀ ਮਾਂ ਨੂੰ ਆਣਾ ਗੈਰ-ਕੁਦਰਤੀ ਨਹੀਂ, ਪਰ ਚਿੰਤਾ ਦੀ ਖਾਰ ਵਿਚ ਖਰਨ ਦੀ ਬਜਾਏ ਬੱਚਿਆਂ ਨੂੰ ਸੁਘੜ ਤੇ ਬਲਵਾਨ ਬਣਾਈਏ। ਬਲਵਾਨ-ਬੱਚੀ ਨੂੰ ਕਿਸੇ ਅੱਖ ਤੇ ਹੱਥ ਦੀ ਪਾਇਆਂ ਨਹੀਂ ਛੁਟਿਆਣ ਦੀ।"
ਕਰਿਸ਼ਨਾ ਦੀਆਂ ਅੱਖਾਂ ਵਿਚ ਦਿਬ-ਜੋਤ ਦਾ ਪਰਕਾਸ਼ ਲਿਸ਼ਕਦਾ ਵੇਖ, 'ਪੁਤ੍ਰ! ਮੇਰੀ ਗੱਲ ਮੰਨੇਂ, ਤਦ ਸਾਨੂੰ ਪਟਿਆਲਾ ਛਡ ਜਾਣਾ ਚਾਹੀਦਾ ਏ।'
ਪਿਛੇ ਨੂੰ ਤੱਕ, ਅਚੰਭੇ ਵਿਚ ਭਿਜ, 'ਕਿਸ ਗੱਲੋਂ ਭਾਬੀ ਜੀ?'
'ਇਹ ਸ਼ਹਿਰ ਚੰਗਾ ਨਹੀਂ ਏ।'
‘ਭੈੜ ਏਥੇ ਕਿਸ ਗੱਲ ਦਾ?'

‘ਏਥੇ ਸ਼ਰਾਬੀ ਵਧ ਨੇ। ਸ਼ਰਾਬੀ-ਸ਼ਹਿਰ ਵਿਚ ਤਾਂ ਅਸੀਂ ਕੌਣ ਵਿਚਾਰੀਆਂ ਨੇ! ਏਥੇ ਹੈਂਕੜ-ਬਾਜ਼ਾਂ ਦੀ ਇੱਜ਼ਤ ਖਤਰਿਓਂ ਖਾਲੀ ਨਹੀਂ। ਸਿਖ-ਹਿਸਟਰੀ ਪੜ੍ਹ ਮੈਂ ਤਾਂ ਮੰਨ ਬੈਠੀ ਸੀ ਕਿ ਸਿਖਾਂ ਵਰਗੀ ਸਾਊ ਤੇ ਹਮਦਰਦ ਕੌਮ ਦੁਨੀਆਂ ਦੇ ਕਿਸੇ ਕੋਨੇ ਨਹੀਂ, ਪਰ ਇਥੇ ਜੋ ਸੁਣਦੀ ਆਂ ਮੇਰੀ ਆਸ ਤੇ ਸੁਧ ਭੁਲਾ ਰਿਹਾ ਏ। ਇਕ ਹੋਰ ਬਿਜ ਇਸ ਮਕਾਨ ਵਿਚ ਅਜ ਡਿਗ ਪਈ ਏ। ਕਿਸੇ ਦੇ ਦੁਖਾਂ ਤੇ ਇੱਜ਼ਤਾਂ ਦਾ ਕੋਈ ਖਿਆਲ ਨਹੀਂ ਕਰਦਾ। ਇਹ ਲੋਕ ਕਰਾਏਦਾਰਾਂ ਉਪਰ ਹੀ ਜਿਊਣਾ ਚਾਂਹਦੇ ਨੇ। ਜਦ ਅਸੀਂ ਦੁਖੀਏ ਨਹੀਂ ਆਏ ਸਾਂ ਤਦ ਇਹ ਕਿਵੇਂ ਨਾ ਕਿਵੇਂ ਗੁਜ਼ਾਰਾ ਕਰਦੇ ਹੀ ਸਨ?'

- ੨੯-