ਆਸੇ-ਪਾਸੇ ਤੱਕ ‘ਕਿਹੀ ਬਿਜ ਆ ਡਿਗੀ ਏ?'
ਡਿਓਢੀ ਵੜਦਿਆਂ ਜਿਹੜੀ ਖੱਬੇ ਹੱਥ ਬੈਠਕ ਏ। ਉਸ ਵਿਚ ਇਕ ਛੜਾ ਛਾਂਟ ਸਿਖ ਗਭਰੂ ਲਿਆ ਸੁਟਿਆ ਏ।'
ਠੰਢਾ ਹਉਕਾ ਲੈ, 'ਕੀ ਜਾਣੀਏ ਉਹ ਭੀ ਸਾਡੇ ਵਾਂਗ ਕੋਈ ਦੁਖੀਆ ਏ? ਅੱਖੀਂ ਵੇਖੇ ਬਿਨਾਂ ਕਿਸੇ ਨੂੰ ਬੁਰਾ ਦੱਸਣਾ ਆਪ ਬੁਰੇ ਬਣਨਾ ਏ। ਕੀ ਸਾਰੇ ਛੜੇ ਛਾਂਟ ਬੁਰੇ ਹੀ ਹੁੰਦੇ ਨੇ?'
ਕਰਿਸ਼ਨ ਦੀਆਂ ਗੱਲਾਂ ਨੂੰ ਸਚਾਈ ਦਾ ਅਸਲਾ ਮੰਨ, 'ਪੁਤਰ! ਵੇਲਾ ਜੂ ਕਸੂਤਾ ਏ, ਦੂਜਾ ਹੋਇਆ ਪਰਦੇਸ।'
'ਭਾਬੀ! ਗਲਤ-ਵਹਿਮ ਨੂੰ ਤੁਹਾਨੂੰ ਜ਼ਰੂਰ ਦਿਲੋਂ ਕੱਢਣਾ ਲੋੜੀਦਾ ਏ। ਤੁਸੀਂ ਸਿਖਾਂ ਬਾਰੇ ਗ਼ਲਤ ਰਾਏ ਬਣਾ ਲਈ ਏ। ਜੋ ਤੁਸਾਂ ਸੁਣਿਆ ਏ ਇਹ ਗ਼ਲਤ ਪ੍ਰਾਪੇਗੰਡਾ ਏ। ਹੋ ਸਕਦਾ ਏ ਪਹਿਲੇ ਰਾਜੇ ਵੇਲੇ ਇਥੇ ਬਰਿਆਈਆਂ ਵਾਧੇ ਉਪਰ ਸਨ। ਉਹ ਸਿਖਾਂ ਦਾ ਦੋਸ਼ ਨਹੀਂ, ਰਾਜੇ ਦਾ ਦੋਸ਼ ਸੀ। ਹੁਣ ਵਾਲੇ ਮਹਾਰਾਜੇ ਬਹੁਤ ਉਚੇ ਇਖਲਾਕ ਰਖ ਰਹੇ ਨੇ। ਉਨ੍ਹਾਂ ਵਿਚ ਜਿਹੜੀ ਕੌਮ ਦੇ ਭਲੇ ਵਾਲੀ ਸਪਿਰਟ ਏ। ਉਹ ਏਨੀ ਵਿਸ਼ਾਲ ਜਿਹੜੀ ਸਭ ਕੁਝ ਕੌਮ ਲਈ ਕੁਰਬਾਨ ਕਰਨ ਉਪਰ ਤੁਲੀ ਹੋਈ ਏ। ਏਥੇ ਦੇ ਹਿੰਦੂ ਗ਼ਲਤ ਪ੍ਰਾਪੇਗੰਡਾ ਕਰ ਰਹੇ ਹਨ। ਹਿੰਦੂ ਭਲਾ ਕਿਧਰ ਦੇ ਸੁਚੇ ਲਭੇ? ਹਿੰਦੂਆਂ ਦੀ ਲੁਟ-ਘਸੁਟ ਅਤੇ ਛੂਤ ਛਾਤ ਨੇ ਇਹ ਖੂਨੀ ਹੋਲੀ ਖਿਡਾਈ। ਮਿਸ ਮਿਊ ਦੀ ਮਦਰ ਇੰਡੀਆ ਪੜ੍ਹਕੇ ਤਾਂ ਦੇਖੋ।
ਬੁਰਾ ਕੀ ਏ? ਇਨ੍ਹਾਂ ਅੰਡੇ ਦੀ ਕੁਕੜੀ, ਕੁਕੜੀਓਂ ਮਝ, ਮਝੋਂ ਹਾਥੀ ਬਣਾ ਅਜੇਹਾ ਗ਼ਰੀਬ ਮਜ਼ਦੂਰਾਂ ਨੂੰ ਲੁਟਿਆ ਜਿਸ ਨਾਲ ਵਿਚਾਰੇ ਜੁਆਨੀ ਵਿਚ ਹੀ ਬੁਢੇ ਹੋ ਗਏ। ਇਨ੍ਹਾਂ ਦੀਆਂ ਸੁਆਣੀਆਂ ਦੇ ਗੱਲਾਂ ਤੇ ਬਾਹਾਂ ਵਿਚ ਇੰਨਾ ਸੋਨਾ ਬੁਕਿਆ ਹੁੰਦਾ ਏ ਜਿੰਨੇ ਭਾਰ ਦੀਆਂ ਉਹ ਆਪ ਭੀ ਨਹੀਂ ਹਨ।
ਅਜੇ ਭਾਬੀ ਜੀ! ਹੋਇਆ ਕੀ ਏ? ਹਿੰਦੁਸਤਾਨ ਇਨਕਲਾਬ ਵਿਚੋਂ ਲੰਘ ਰਿਹਾ ਏ। ਯੂਰਪ ਦੇ ਇਨਕਲਾਬ ਬਾਬਤ ਤੁਸਾਂ ਪੜ੍ਹਿਆ
- ੩੦-