ਪੰਨਾ:ਸੋਨੇ ਦੀ ਚੁੰਝ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਏ, ਘਾਬਰਨ ਵਾਲੀ ਗੱਲ ਈ ਕਿਹੜੀ ਏ?

ਕੀ ਅਮੀਰਾਂ ਨੂੰ ਏਥੇ ਭੀ ਘਰੋਂ ਬੇ-ਘਰ ਹੋ, ਜਾਨਾਂ ਲੁਕਾਣੀਆਂ ਪੈਣਗੀਆਂ?

ਤੁਹਾਡਾ ਖਿਆਲ ਏ ਕਿ ਏਥੇ ਕੋਈ ਹੋਰ ਹਵਾ ਵਗ ਰਹੀ ਏ? ਭੁਖ ਨੰਗ ਤੇ ਅਪਮਾਨ ਦੇ ਕੋਲੇ ਕੀਤੇ ਮਜ਼ਦੂਰ-ਕਿਰਸਾਨ ਮਘ ਪਏ ਨੇ। ਉਹ ਆਪ ਸੁਆਹ ਹੋ ਜਾਣਗੇ। ਪਰ ਜਗੀਰਦਾਰੀ ਤੇ ਸਰਮਾਏਦਾਰੀ ਦੀ ਚਿਣਗ ਨਹੀਂ ਰਹਿਣ ਦੇਂਦੇ। ਉਨ੍ਹਾਂ ਨਾਲ ਥੋੜੋ ਹੋਈ ਏ। ਉਹ ਤਾਂ ਭਰੇ ਪੀਤੇ ਫਿਰ ਰਹੇ ਨੇ। ਅਜ ਫਿਰਕਾਦਾਰਾਨਾ ਫਸਾਦ ਏ। ਪਰ ਛੇਤੀ ਜਗੀਰਦਾਰੀ ਤੇ ਸਰਮਾਏਦਾਰੀ ਦੇ ਵਿਰੁਧ ਖੂਨੀ-ਹੋਲੀ ਖੇਡੀ ਜਾਏਗੀ, ਜਿਹੜੀ ਨਾ ਭੁਲਣ ਵਾਲੀ ਹੋਵੇਗੀ। ਇਹ ਹੋਣੀਆਂ ਵਸ ਨਹੀਂ ਕਿਸੇ ਦੇ। ਸਾਡੇ ਲੀਡਰ ਬਥੇਰੀ ਟਿਲ ਲਾ ਰਹੇ ਪਰ ਸਮੁੰਦਰ ਦੇ ਜਵਾਰ ਭਾਟੇ ਵਾਂਗ ਉਮਡ ਰਹੇ ਜਨਤਾ ਦੇ ਜੋਸ਼ ਅਗੇ, ਉਹ ਖੁਦ ਆਪ ਬੇਵਸ ਨੇ।

ਕਰਿਸ਼ਨਾ ਨੂੰ ਮਨ ਮੰਨੇ ਖਿਆਲੋਂ ਪਲਟੀ ਵੇਖ ਰਤਨ ਦੇਈ ਹੈਰਾਨ ਹੁੰਦੀ ਕੰਨਾਂ ਨਾਲ ਤਾਂ ਕਰਿਸ਼ਨਾ ਦੀਆਂ ਗੱਲਾਂ ਸੁਣੇ ਅਰ ਕਰਿਸ਼ਨਾ ਨੂੰ ਬਿਟ ਬਿਟ ਤਕਦਿਆਂ ਮਨ ਵਿਚ ਕਹੇ। ਜਿਹੜੀ ਕਰਿਸ਼ਨਾ ਮੈਂ ਸਮਝੀ ਬੈਠੀ ਸੀ ਇਹ ਉਹ ਤਾਂ ਨਹੀਂ ਏ? ਇਸ ਦਾ ਸੂਖਮ ਸਰੀਰ ਹੋਰ ਦਾ ਹੋਰ ਈ ਏ। ਇਸ ਦੇ ਨਾਜ਼ੁਕ ਸਰੀਰ ਤਾਂ ਵਲ ਨਿਗਾਹ ਕਰਾਂ ਤਾਂ ਇਹ ਅੰਗੂਠੇ ਦੀ ਦਾਬ ਨਾਲ ਫਿਸ ਜਾਣ ਵਾਲੇ ਅੰਬੀ ਏ। ਪਰ ਇਸ ਦਾ ਸੂਖਮ ਸਰੀਰ ਅੰਬੀ ਦੀ ਅੰਦਰਲੀ ਗਠਲੀ ਵਾਂਗ ਏਨਾ ਸਖਤ ਏ, ਜਿਨਾ ਸ਼ਾਇਦ ਫੌਲਾਦ ਭੀ ਨਾ ਹੋਏ। ਪਰ ਕੀ ਇਹ ਫੌਲਾਦ ਰਹਿ ਸਕੇਗੀ? (ਅਪਣੇ ਪਿਛਲੇਰੇ ਦਿਨਾਂ ਵਲ ਝਾਤ ਮਾਰ) ਇਹ ਵਿਚਾਰੀ ਤਾਂ ਨਾਜ਼ਕ ਬੱਚੀ ਏ। ਪਿਆਰ ਦੀ ਕਿਰਨ ਅੱਗੇ ਜਦ ਨੈਪੋਲੀਅਨ ਵਰਗੇ ਮਹਾਨ ਜਰਨੈਲ ਇਉਂ ਪਿਘਲੇ ਗਏ ਜਿਉਂ ਸੇਕ ਲਗਦਿਆਂ ਘਿਓ ਪਾਣੀ ਹੋ ਜਾਂਦਾ ਏ। ਤਦ ਇਹ ਵਿਚਾਰੀ

- ੩੧ -