ਪੰਨਾ:ਸੋਨੇ ਦੀ ਚੁੰਝ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿਸ ਬਲਾ ਦੀ ਦਵਾ ਏ? ਪਰ ਤਦ ਭੀ ਸ਼ਕਰ ਏ ਕਿ ਇਹ ਹਿਰਦੇਹੋ ਦੀ ਜਿਥੇ ਉਪਰਲੇ ਰੂਪ ਨਾਲੋਂ ਸੋਹਣੀ ਏ ਓਥੇ ਬਲਵਾਨ ਤੇ ਸੁਚਿਆਰੀ ਏ।'

ਰਤਨ ਦੇਈ ਨੂੰ ਸੋਚਾਂ ਵਿਚ ਗਵਾਚੀ ਦੇਖ ਦਸ ਕੁ ਮਿੰਟ ਤਾਂ ਕਰਿਸ਼ਨਾ ਰਤਨ ਦੇਈ ਦੇ ਚੇਹਰੇ ਦੇ ਲਹਾ ਚੜ੍ਹਾ ਤੱਕਦੀ ਰਹੀ ਪਰ ਹੁਣ ਲੰਮਾ ਸਾਹ ਖਿਚਦੀ ਬੋਲਣ ਲਗੀ, 'ਭਾਬੀ ਜੀ! ਅਸੀਂ ਇਸੇ ਮਕਾਨ ਵਿਚ ਰਹਾਂਗੀਆਂ, ਸਾਨੂੰ ਕਿਸੇ ਦਾ ਕੀ ਡਰ ਹੈ? ਵਾਧੂ ਖਿਆਲ ਏ ਕਿ ਏਥੋਂ ਹੋਰ ਥਾਂ ਸਾਨੂੰ ਸੁਖ ਮਿਲ ਸਕੇਗਾ।ਥਾਵਾਂ ਤੇ ਕੰਮ ਬਦਲਣ ਨਾਲ ਸੁਖ ਨਹੀਂ ਮਿਲਿਆ ਕਿਸੇ? ਇਹ ਕੋਈ ਉਜਾੜ ਥਾਂ ਹੈ ਈ ਨਹੀਂ, ਵਸਦੇ ਰਸਦੇ ਮਹੱਲੇ ਵਿਚ ਆਂ।'

'ਜਿਵੇਂ ਤੂੰ ਕਿਹਾ ਠੀਕ ਏ। ਪਰ ਕਰਿਸ਼ਨਾ! ਤੂੰ ਅਜੇ ਬੱਚਿਆਂ ਵਾਂਗ ਹੀ ਸੋਚਦੀ ਏਂਂ, ਤੇ ਜੋ ਦਿਲ ਆਇਆ ਬੋਲ ਧਰਦੀ ਏਂ। ਤੇਰੇ ਵਸ ਦੀ ਗੱਲ ਨਹੀਂ, ਔਸਤ ਉਮਰ ਜੂ ਹੋਈ। ਤੇਰੀ ਉਮਰ ਈ ਉਥੇ ਟੁਰ ਰਹੀ ਏ ਜਿਥੇ ਘੜੀ ਮਾਸਾ ਤੇ ਘੜੀ ਸੇਰ ਹੋ ਜਾਈਦਾ ਏ।'

ਚਲੋ ਮੈਂ ਅੱਲ੍ਹੜ ਹੀ ਸਹੀ। ਮੈਂ ਦੁਰ ਤੱਕਣ ਨਹੀਂ ਗਿਝੀ। ਸੁਬੀ ਨੂੰ ਸੱਪ ਤੇ ਸੱਪ ਨੂੰ ਸੋਟਾ ਵੇਖ ਹੱਥ ਪਾ ਰਹੀ ਆਂ। ਤੁਸੀਂ ਤਾਂ ਹੰਢੇ ਹੋਏ ਉਮਰ ਦੇ, ਜੋ ਠੀਕ ਏ ਦਸ ਦੇਣਾ! ਮੈਂ ਕਿਹੜਾ ਸਿਆਣਪ ਦੇ ਦਾਅਵੇ ਕਰਦੀ ਆਂ। ਖੁਦ ਮੰਨਦੀ ਆਂ ਕਿ ਪਤਾ ਨਹੀਂ ਹੋਣੀ ਦਾ ਚਕਰ ਘੁੰਮਦਾ ਕਿਸ ਖੂੰਜੇ ਧਕ ਦੇਵੇ। ਮੈਂ ਇਹੀ ਕਹਿਆ ਨਾ ਕਿ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ? ਜਿਵੇਂ ਹੁੰਦਾ ਜਾਊ ਸੰਭਲਿਆ ਜਾਵੇਗਾ।' ਇਹ ਆਖ ਕਰਿਸ਼ਨਾ ਉਠਦੀ ਹੋਈ ਕਹਿਣ ਲਗੀ, 'ਕੁੜੀਆਂ.....

ਅਜੇ ਕੁੜੀਆਂ ਹੀ ਮੂੰਹ ਵਿੱਚ ਬੋਲ ਕਢਿਆ ਸੀ ਕਿ ਸ਼ੀਲਾ ਦੂਜੀ ਦੀ ਪਹਿਲੀ ਪੁਸਤਕ ਤੇ ਉਰਮਲਾ ਸਲੇਟ ਹੱਥ ਫੜੀ ਪੌੜੀਆਂ ਚੜ੍ਹਦੀ ਵੇਖ ਮੁੜ ਫੇਰ ਕਹਿਣ ਲੱਗੀ, 'ਮੇਰਾ ਪਹਿਲਾਂ ਹੀ ਖਿਆਲ

-੩੨-