ਤੂੰ ਮੇਚ ਏਂ। ਇਹ ਬੱਚੀ ਤੇਰੀ ਸੇਵਾ ਕਰੇਗੀ। ਇਹ ਅਜ ਯਤੀਮ ਬਣ ਰਹੀ ਏ। ਤੇਰੇ ਬਚਿਆਂ ਨੂੰ ਪਾਲੂ ਤੇ ਤੈਨੂੰ ਸੁਖ ਦੇਵੇਗੀ।'
'ਭੋਲੇ ਮਾਂ ਜੀ। ਤੁਸੀਂ ਮੈਨੂੰ ਪਹਿਚਾਣਿਆ ਹੀ ਨਹੀਂ। ਵਿਆਹ ਦਾ ਖਿਆਲ ਹੋਂਦਾ ਤਦ ਹੁਣ ਨੂੰ ਕਦੇ ਦਾ ਪੂਰਾ ਹੋਇਆ ਹੋਂਦਾ। ਮੇਰੇ ਸੋਹਰਿਆਂ ਵਿਚੋਂ ਇਕ ਨਹੀਂ, ਚਾਰ ਲੜਕੀਆਂ ਬਾਬਤ ਜ਼ੋਰ ਪਾਇਆ ਗਿਆ ਸੀ। ਪਰ ਮੈਨੂੰ ਆਪਣੇ ਨਾਲੋਂ ਉਨ੍ਹਾਂ ਬਚਿਆਂ ਦਾ ਵਧ ਧਿਆਨ ਏ। ਜਿਹੜੇ ਯਤੀਮਖਾਨੇ ਨੇ। ਮਾਂਵਾਂ ਬਿਨਾ ਕੌਣ ਪਿਆਰ ਦੇਂਦਾ ਏ? ਮੈਂ ਮਤਰੇਈ ਮਾਂ ਦੀਆਂ ਝਿੜਕਾਂ ਅਤੇ ਕੁੜੱਤਣਾਂ ਦੇ ਚੰਗੇ ਗੱਫੇ ਛਕੇ ਹਨ। ਮੇਰੀ ਮਤਰੇਈ ਮਾਂ ਨੇ, ਜਿਵੇਂ ਮੇਰੇ ਬੜੇ ਚੰਗੇ ਪਿਤਾ ਨੂੰ ਬੁਧੂ ਬਣਾਕੇ, ਮੇਰਾ ਦੁਸ਼ਮਨ ਬਣਾ ਦਿੱਤਾ ਸੀ, ਭੁਲ ਨਹੀਂ ਸਕਦਾ। ਆਦਮੀ ਵਿਸ਼ੇ-ਵਾਸ਼ਨਾ ਦੇ ਅਧੀਨ ਹੋ ਆਪਣੇ ਆਪ ਦਾ ਸਤਿਆਨਾਸ ਹੀ ਨਹੀਂ ਕਰਦਾ ਸਗੋਂ ਖਾਨਦਾਨ ਦੀ ਚੜ੍ਹੀ ਗੁਡੀ ਨੂੰ ਨਾਲੀਆਂ ਵਲ ਸੁਟ ਘਤਦਾ ਏ। ਔਰਤ ਦੇ ਇਸ਼ਾਰੇ ਮਾਂ ਪਿਓ ਦਾ ਗਲਾ ਘੁਟਨੋਂ ਗਰਜ ਨਹੀਂ ਕਰਦਾ। (ਅਖਾਂ ਚੋਂ ਹੰਝੂ ਕੇਰ) ਚਾਚੇ ਦੀ ਮੌਤ ਮੇਰੀ ਮਤਰੇਈ ਮਾਂ ਸਦਕਾ ਹੀ ਹੋਈ। ਉਸ ਕੁਲਹਿਣੀ ਨੇ ਆਉਂਦਿਆਂ ਹੀ ਸਕੇ ਭਰਾਵਾਂ ਵਿਚ ਵੈਰ ਦੀ ਅੱਗ ਸੁਲਘਾ ਦਿੱਤੀ। (ਅਖਾਂ ਪੂੰਝ) ਮਾਂ ਜੀ ਚਾਚੇ ਨੂੰ ਭੁਲ ਨਹੀਂ ਸਕਦਾ। ਉਸ ਬੜਾ ਵਡਾ ਆਦਮੀ ਬਣਨਾ ਸੀ। ਜਿਹੜਾ ਉਹ ਮੈਨੂੰ ਪਿਆਰ ਦੇ ਗਿਆ, ਉਸ ਦੀ ਕੀਮਤ ਦੀ ਉਸ ਸਮੇਂ ਸਮਝ ਆਈ ਜਦ ਬੀ.ਏ. ਵਿਚ ਪੜ੍ਹਦਾ ਸਾਂ।
'ਪੁਤਰ ਮਤਰੇਈਆਂ ਹੋਂਦੀਆਂ ਹੀ ਅਜੇਹੀਆਂ ਨੇ। ਪਰ ਕੁਝ ਖੋਟੇ ਪੈਸੇ ਵੇਖ ਇਹ ਨਾ ਮਿਥ ਛਡੀਏ ਕਿ ਖਰਾ ਹੈ ਈ ਨਹੀਂ? ਮੈਂ ਆਪ ਨੂੰ ਯਕੀਨ ਦਵਾਂਦੀ ਆਂ ਕਿ ਮੇਰੀ ਕਰਿਸ਼ਨਾ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਮਤਰੇਈਆਂ ਹੁੰਦੀਆਂ ਨੇ। ਇਹ ਜਿਥੇ ਤੇਰੀ ਪਤਨੀ ਏ ਉਥੇ ਤੇਰੇ ਬਚਿਆਂ ਦੀ ਮਾਂ ਬਣ ਕੇ ਤੈਨੂੰ ਵਿਖਾ ਦੇਏਗੀ।'
'ਮੇਰੇ ਤਾਂ ਇਹ ਭੈਣ ਜੀ ਨੇ।'
- ੩੭ -