ਪੰਨਾ:ਸੋਨੇ ਦੀ ਚੁੰਝ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਠੀਕ ਏ ਪੁਤਰ ਵਿਆਹ ਤੋਂ ਪਹਿਲਾਂ ਸਭ ਭੈਣ ਭਰਾ ਹੀ ਹੋਇਆ ਕਰਦੇ ਹੋ। ਤੂੰ ਬੜਾ ਬੀਬਾ ਪੁਤਰ ਏਂ। ਪੁਤਰੀ ਦੇ ਤੈਨੂੰ ਪੁਤਰ ਬਣਾਇਆ ਏ। ਵੇਖ ਪਾਲ ਮੇਰੀ ਇਸ ਅੰਤਮ ਆਤਮਕ-ਰੀਝ ਨੂੰ ਠੁਕਰਾ ਨਾ। ਤੂੰ ਅਜੇ ਬੱਚਾ ਏਂ। ਤੂੰ ਅਜੇ ਸਿੱਖਣਾ ਏ ਕਿ ਆਤਮਕ-ਪਿਆਰ ਕੀ ਏ। ਤੇਰੇ ਬਚਿਆਂ ਵਾਂਗ ਇਹ ਭੀ ਯਤੀਮ ਏ।'

'ਮੈਂ ਤਾਂ ਖੁਦ ਆਪ ਵੀ ਯਤੀਮ ਹਾਂ। ਯਤੀਮ ਖਾਨੇ ਜਿਸ ਦੇ ਬਚੇ ਹੋਣ ਕੀ ਉਹ ਆਪ ਯਤੀਮ ਨਹੀਂ ਏ?'

'(ਪੀੜ ਦੀ ਕਸੀਸ ਵੱਟ) ਪਾਲ ਪੁਤਰ ਅਸੀਂ ਤੇਰੀ ਆਤਮਾ ਨੂੰ ਪੜ੍ਹ ਤੇਰੀਆਂ ਅੱਖੀਆਂ ਵਿਚੋਂ ਹਿਰਦੇ ਦੀ ਤਸਵੀਰ ਵੇਖ ਤੈਨੂੰ ਅੰਦਰੋਂ ਬਾਹਰੋਂ ਪਹਿਚਾਣ ਲਿਆ ਏ। ਅਸਾਂ ਸਮਝ ਲਿਆ ਏ? ਜਿੰਨਾ ਤੂੰ ਹਮਦਰਦ ਵਧ ਏਂ, ਓਨੀ ਤੈਨੂੰ ਪਿਆਰ ਭੁੱਖ ਵਧੇਰੇ ਲੱਗੀ ਏ। ਅਸੀਂ ਮੂੰਹ ਨੂੰ ਕਿੰਨਾ ਮੀਚੀਏ, ਪਰ ਅੱਖੀਆਂ ਅਤੇ ਬੁਲ੍ਹਾਂ ਦੀ ਥ੍ਰਰਾਟ ਅਸਲਾ ਦੱਸੇ ਬਿਨਾ ਰਹਿ ਨਹੀਂ ਸਕਦੀ। ਸਚ ਮੁਚ ਪਾਲ ਜਿਵੇਂ ਤੂੰ ਬਹੁਤ ਕੁਝ ਹਿਰਦੇ ਅੰਦਰ ਨੱਪੀ ਟੁਰ ਰਿਹਾ ਏਂ, ਤੇਰੇ ਵਾਂਗ ਕਰਿਸ਼ਨਾ ਵੀ ਵਿਸ਼ਿਆਂ ਤੋਂ ਉਚੀ ਹੋ ਪਿਆਰ ਵਿਚ ਵਿਚਰ ਰਹੀ ਏ। ਸੋਨੇ ਤੇ ਐਸ਼ਾਂ ਦੀ ਥਾਂ ਗੁਣਾਂ ਦੀ ਪੁਜਾਰਨ ਬਣ ਸੇਵਾ ਨੂੰ ਪਿਆਰੂਗੀ।'

‘ਮਾਂ ਜੀ ਮੈਂ ਭੀ ਇਸਤਰੀ ਦੇ ਪੇਟੋਂਂ ਜਨਮ ਲਿਆ ਏ। ਮੇਰੇ ਮਾਂ ਜੀ ਬੜੇ ਚੰਗੇ ਸਨ। ਪਰ ਆਪਣੇ ਬੱਚੇ ਤੋਂ ਬਿਨਾ ਹੋਰ ਬਚੇ ਨੂੰ ਇਸਤਰੀ ਘਟ ਹੀ ਪਿਆਰ ਕਰਦੀ ਏ। ਮੇਰਾ ਕੌੜਾ ਤਜਰਬਾ ਏ ਕਿ ਆਮ ਇਸਤ੍ਰੀਆਂ ਚੰਗੀਆਂ ਨਹੀਂ। ਇਹਨਾਂ ਦੇ ਸਿਰ ਸੋਨੇ ਦਾ ਜੂਤ ਮਾਰ ਜਿਸ ਰਾਹ ਜੀਅ ਚਾਹੇ ਤੋਰ ਲਵੋ। ਹੋਰ ਤਾਂ ਕੀ ਇਹ ਚੰਗੀ ਮਾੜੀ ਰੰਗਣ ਤੇ ਵਿਚਾਰ ਕਰ ਖੁਲ੍ਹ ਦਿਲੀ ਭੀ ਪਰਗਟ ਨਹੀਂ ਕਰ ਸਕੀਆਂ। ਅਜ ਤੋੜੀ ਮੇਰੀ ਜਾਚੇ ਪੜ੍ਹੀਆਂ ਵਿਚ ਭੀ ਰੱਬ ਨਹੀਂ ਏ। ਇਹ ਤੇ ਅਜੇਹੀਆਂ ਗਲਾਂ ਨੂੰ ਮੁਖ ਰੱਖ ਮੈਂ ਬੱਚਿਆਂ ਵਾਂਗ ਹੀ ਉਮਰ ਗੁਜਾਰਾਂਗਾ। ਮੈਂ ਵਿਚਾਰਾ ਕੌਣ ਆਂ? ਇਹਨਾਂ

- ੩੮ -