ਪੰਨਾ:ਸੋਨੇ ਦੀ ਚੁੰਝ.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਇਦ ਇਹ ਮੇਰੀ ਆਖਰੀ ਪੁਸਤਕ ਹੈ?

ਸੋਨੇ ਦੀ ਚੁੰਝ ਛਾਪੇ ਦੇ ਰੂਪ ਵਿਚ ਮੇਰੀ ਪੰਜਵੀਂ ਪੁਸਤਕ ਹੈ। ਪਹਿਲੀਆਂ ਚਾਰ ਪੁਸਤਕਾਂ ਵਿਕਰੀ ਹੋਣਦੇ ਬਾਵਜੂਦ ਭੀ ਦੋਬਾਰਾ ਨਹੀਂ ਛਾਪ ਸਕਿਆ। ਇਸ ਲਈ ਕਿ ਅਖਬਾਰੀ ਦੁਨੀਆਂ ਵਿੱਚ ਪੈਰ ਧਰ ਬੜਾ ਕੁਝ ਕੁਰਬਾਨ ਕਰਨਾ ਪੈਂਦਾ ਹੈ। ਖਾਸ ਕਰ ਜਨਤਕ ਅਖਬਾਰ ਸਦਕੇ।

ਲਿਖਾਰੀਆਂ ਨੂੰ ਵਧੇਰੇ ਬੁਕਸੇਲਰਾਂ ਦੇ ਅਧੀਨ ਰਹਿਣਾ ਪੈਂਦਾ ਹੈ। ਉਹ ਭੀ ਲਿਖਤ ਨੂੰ ਮਿਟੀ ਦੇ ਮੁਲ ਦੇ। ਇਸ ਤਰਾਂ ਬੁਕਸੇਲਰ ਅਮੀਰ ਹੁੰਦੇ ਜਾ ਰਹੇ ਹਨ, ਤੇ ਲਿਖਾਰੀ ਹੋਰ ਗਰੀਬ।

ਅਜੇ ਤਕ ਮੈਂ ਆਪਣੀਆਂ ਪੁਸਤਕਾਂ ਹਿੰਮਤ ਨਾਲ ਵੇਚੀਆਂ ਨੇ। ਪਰ ਹੁਣ ਸੇਹਤ ਵਧੇਰੇ ਤੇ ਪੱਤਲੀ ਹੋ ਗਈ ਹੈ। ਇਸ ਲਈ ਜਿਥੇ ਲਿਖੀਆਂ ਹੋਈਆਂ ਪੁਸਤਕਾਂ ਛਾਪ ਨਹੀਂ ਸਕਾਂ ਗਾ। ਉਹ ਅਗੇ ਨੂੰ ਲਿਖਨਾ ਬੰਦ ਕਰ ਦਿਤਾ ਹੈ। ਇਸ ਲਈ ਹੋ ਸਕਦਾ ਹੈ ਸੋਨੇ ਦੀ ਚੁੰਝ ਮੇਰੀ ਆਖਰੀ ਪੁਸਤਕ ਹੈ ਜਾਂ ਪਹਿਲੇ ਪਹਿਲ ਮੈਂ ਭੀ ਮਨੁਖ-ਇਸਤਰੀ ਦੇ ਪਿਆਰ ਨੂੰ ਵਧੇਰੇ ਥਾਂ ਦੇਂਦਾ ਸਾਂ। ਪਰ ਸੋਨੇ ਦੀ ਚੁੰਝ ਵਿਚ ਜਨਤਾ ਦੇ ਜੀਵਨ ਨੂੰ ਹੂ ਬਹੂ ਦਸਨ ਦਾ ਯਤਨ ਕੀਤਾ ਗਿਆ ਹੈ, ਪਰ ਪੇਰਥਣ ਦੀ ਬਜਾਏ ਅਖਾਂ ਡਿਠੀਆਂ ਘਟਨਾਵਾਂ ਨੂੰ ਵਧੇਰੇ ਉਲੀਕਣ ਦਾ ਯਤਨ ਹੈ। ਇਸ ਮੰਤਵ ਵਿੱਚ ਮੈਂ ਕਿਥੋਂ ਤਕ ਸਫਲ ਹੋਇਆ ਹਾਂ ਇਹ ਪੁਸਤਕ ਨੂੰ ਪੜ੍ਹਕੇ ਪਾਠਕ ਆਪੇ ਸਮਝ ਜਾਣ ਗੇ।

ਭਾਗ ਸਿੰਘ ਜੀਵਨ, ਸਾਥੀ


- ੪ -