ਪੰਨਾ:ਸੋਨੇ ਦੀ ਚੁੰਝ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਗ ਟੁਣੂ ਟੁਣੂ

ਭੁਖੇ ਬੱਚਿਆਂ ਨੂੰ ਘੁਗੀ ਚੋਗ ਦੇ ਰਹੀ ਸੀ ਕਿ ਗੁਲਾਬਾ ਸੱਤਾਂ ਅੱਠਾਂ ਆਦਮੀਆਂ ਨਾਲ ਮਾਨਸੁ ਮਾਨਸੂ ਕਰਦਾ ਓਸੇ ਟਾਹਲੀ ਹੇਠ ਆ ਖਲੋਤਾ ਜਿਸ ਉਪਰ ਘੁਗੀ ਦਾ ਆਲ੍ਹਣਾ ਸੀ।

ਮਨੁਖੀ-ਰੌਲੇ ਦੀ ਬੁਛਾੜ ਆਲ੍ਹਣੇ ਵਲ ਉਲਰੀ ਵੇਖ ਘੁਗੀ ਭੈ-ਭੀਤ ਹੋਈ ਸਹਿਮੀ ਬੋਲਣ ਲੱਗੀ, 'ਸਰਦਾਰ ਜੀ, ਮੈਂ ਤਾਂ ਆਪਣੇ ਬੱਚਿਆਂ ਨੂੰ ਚੋਗਾ ਦੇ ਰਹੀ ਆਂ। ਜਿਵੇਂ ਪੰਜਾਂ ਸਾਲਾਂ ਦੀ ਅਗੇ ਦੂਰ ਦੁਰਾਡਿਓਂ ਚੋਗ ਚੁਗ ਇਸ ਆਲ੍ਹਣੇ ਵਿਚ ਦਿਨ ਕਟ ਰਹੀ ਆਂ ਉਸੇ ਤਰ੍ਹਾਂ ਅੱਜ ਚੋਗ ਚੁਗਿਆ ਏ।'

‘ਹਰਾਮਜਾਦੀਏ ਗਸਤਣੇ, ਹੋਰ ਤੇਰਾ ਖਸਮ ਕਿਹੜਾ ਦੋਧੀ ਮੱਕੀ ਚੂੰਢ ਗਿਆ ਏ? ਅਖਾਂ ਨਾਲ ਤਕ ਸਜਰੀਆਂ ਚੁੰਝਾਂ ਨੇ।' ਬਿਸ਼ਨੇ ਨੇ ਸੇਲੇ ਨੂੰ ਆਲ੍ਹਣੇ ਵਲ ਕਰ ਕੇ ਕਿਹਾ।

‘ਵੇਖਦੇ ਕੀ ਹੋ। ਇਸ ਕਤੂਰੀ ਦੀਆਂ ਆਂਦਰਾਂ ਕਢਕੇ ਅਗਲੇ ਜਹੱਨਮ ਅਪੜਾਉ, ਅਸਾਂ ਸਮਝਿਆ ਵਿਚਾਰਾ ਜਨੌਰ ਹੈ। ਸਾਡਾ ਕੀ ਖੜਦਾ ਏ? ਪਰ ਇਹ ਸਿਰ ਖੁਤੀ ਜਾਤਕਾਂ ਦਾ ਬੁਰਾ ਤਕਨ ਲਗ ਪਈ ਏ’ ਚੜ੍ਹਤੇ ਨੇ ਗੰਧਾਲੀ ਨੂੰ ਧਰਤੀ ਵਿਚ ਖੋਭਦਿਆਂ ਕਿਹਾ।

ਅਮਰ ਸਿੰਘ ਵਲ ਝਾਕਦਿਆਂ ਘੁਗੀ ਕਹਿਣ ਲੱਗੀ, 'ਬਾਬਾ ਜੀ ਮੇਰੇ ਵਿਚ ਇਹ ਬਲ ਨਹੀਂ ਕਿ ਆਪ ਦੀ ਮੱਕੀ ਚੂੰਢਾਂ! ਮੈ ਤਾਂ ਝਿੜਕ ਦਿਤਿਆਂ ਮਰ ਜਾਣਾ ਪੰਛੀ ਆਂ। ਤੁਹਾਡੇ ਖਿਆਲਾਂ ਅਨੁਸਾਰ ਮੇਰੇ ਪਾਸੋਂ ਵਿਗਾੜ ਹੋ ਗਿਆ ਏ ਤਾਂ ਆਪਣੀ ਬੱਚੀ

- ੪੦ -