ਪੰਨਾ:ਸੋਨੇ ਦੀ ਚੁੰਝ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਝ ਖਿਮਾ ਕਰ ਦੇਵੋ। ਆਖਰ ਜਨੌਰ ਆਂ। ਗਲਤੀ ਹੋ ਈ ਜਾਇਆ ਕਰਦੀ ਏ। ਅਗੇ ਨੂੰ ਰੌਲਾ ਨਹੀਂ ਪਾਵਾਂਗੀ। ਬਚਿਆਂ ਤੋਂ ਰੌਲਾ ਪੈ ਗਿਆ। ਮੈਨੂੰ ਖੁਦ ਆਪ ਰੌਲੇ ਤੋਂ ਸੰਗ ਆਂਦੀ ਏ। ਇਸ ਵੇਲੇ ਇਨੀ ਸ਼ਰਮਸਾਰ ਆਂ ਕਿ ਧਰਤੀ-ਮਾਤਾ ਥਾਂ ਦੇਵੇ ਤਾਂ ਥਲੇ ਨਿਘਰ ਜਾਵਾਂ।

ਸਦਾ ਨੰਦ ਅਗੇ ਹੋ ਕਹਿਣ ਲੱਗਾ, 'ਤੁਸੀਂ ਭੀ ਭੋਲੇ ਹੋ। ਇਸ ਨੂੰ ਲਤੋਂ ਫੜ ਥਾਨੇ ਲੈ ਚਲੋ! ਇਹ ਲਗਦੀ ਕੀ ਏ? ਸਾਡੀ ਖੇਤੀਂ ਸ਼ੋਰ ਮਚਾਣ ਦੀ। ਖੇਤ ਸਾਡਾ, ਟਾਹਲੀ ਸਾਡੀ, ਇਸ ਦਾ ਇਥੇ ਹੈ ਈ ਕੀ? ਇਸ ਨੇ ਸਾਡੀ ਨੀਂਦ ਹਰਾਮ ਕਰ ਛਡੀ ਏ।'

ਹਰੀ ਚੰਦ ਅਤੇ ਮਿਲਖੀ ਰਾਮ ਨੇ ਬਥੇਰਾ ਸਮਝਾਇਆ ਕਿ ਘੁਗੀ ਬੜੀ ਚੰਗੀ ਏ। ਇਸ ਦੀ ਪਹਿਲੀ ਗਲਤੀ ਏ। ਇਹ ਖਿਮਾਂ ਮੰਗਦੀ ਏ। ਖਿਮਾਂ ਮੰਗਣਾ ਉਮਰ ਕੈਦੋਂ ਭਾਰਾ ਡੰਨ ਏ। ਪਰ ਜੇ ਹੁਣ ਅਸੀਂ ਖਿਮਾ ਨਾ ਦਿਤੀ ਤਾਂ ਸਾਡੇ ਜੇਡਾ ਭੀ ਮਾੜਾ ਕੋਈ ਨਹੀਂ। ਖਿਮਾਂ ਦੇਣੀ ਉਚੀ ਆਤਮਾ ਦਾ ਕੰਮ ਏ, ਅਗੋਂ ਜੇ ਇਸ ਗਲਤੀ ਕੀਤੀ ਤਾਂ ਜੋ ਮਰਜ਼ੀ ਕਰਨੀ।

ਪਰ ਕਿਸੇ ਕੰਨ ਨਾ ਕੀਤੇ। ਉਸੇ ਵੇਲੇ ਘੁਗੀ ਨੂੰ ਫੜਕੇ ਥਾਣੇ ਵਲ ਟੁਰ ਪਏ। ਰਾਹ ਵਿਚ ਮੱਝਾਂਂ ਲਈ ਆ ਰਹੇ ਕੁਝ ਸੁਦਾਗਰ ਮਿਲੇ। ਉਹਨਾਂ ਦੇ ਅਗੇ ਘੁਗੀ ਕਹਿਣ ਲੱਗੀ-

ਸੂਣ ਵੇ ਮਝਾਂ ਵਾਲਿਓ ਲਗ ਟੁਣੂ ਟੁਣੂ
ਟਾਹਲੜ ਮੇਰੇ ਬਚੜੇ ਲਗ ਟੁਣੂ ਟੁਣੂ

ਧੁਪ ਪਈ ਭੁੱਜ ਜਾਣਗੇ,

ਅੰਧੇਰੀ ਆਈ ਡਿਗ ਪੈਣਗੇ,
ਮੀਂਹ ਪਇਆ ਭਿੱਜ ਜਾਣਗੇ,
ਭੁਖ ਲਗੀ ਮਰ ਜਾਣਗੇ,

- ੪੧ -