ਪੰਨਾ:ਸੋਨੇ ਦੀ ਚੁੰਝ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟਾਹਲੜ ਮੇਰੇ ਬਚੜੇ ਲਗ ਟੁਣੂ ਟੁਣੂ

ਘੁਗੀ ਦੀ ਆਤਮਕ-ਪੀੜ ਨਾਲ ਨੁਚੜਦੀ ਕੁਰਲਾਟ ਸੁਣ ਮੱਝਾਂ ਵਾਲੇ ਕੈਹਣ ਲਗੇ, 'ਜਿਹੜੀ ਮੱਝ ਤੁਹਾਨੂੰ ਚੰਗੀ ਲਗਦੀ ਏ ਲੈ ਜਾਓ ਪਰ ਘੁਗੀ ਨੂੰ ਛਡ ਜਾਓ। ਗੁਸਾ ਕਰਨਾ ਬੀਬੀਆਂ ਦਾਹੜੀਆਂ ਨੂੰ ਸੋਭਦਾ ਨਹੀਂ। ਆਪੋ ਅਪਨੇ ਅੰਦਰਾਂ ਵਲ ਝਾਤ ਮਾਰ ਦੇਖੋ। ਅਸੀਂ ਕਿਹੜਾ ਘਟ ਕੀਤੀਆਂ ਨੇ। ਸਾਡੇ ਅਵਗੁਣ ਢਕੇ ਗਏ। ਘਰਾਂ ਅਤੇ ਜ਼ਮੀਨਾਂ ਦੇ ਮਾਲਕ ਹੋਣ ਕਰਕੇ। ਅਸੀਂ ਸ਼ਰਾਬ ਪੀ ਇਕ ਨਹੀਂ ਅਨੇਕਾਂ ਵਾਰੀ ਖਰੂਦ ਮਚਾਇਆ ਏ। ਸਾਡੇ ਭਰਾਵਾਂ ਨੇ ਭੁਲਾ ਦਿਤਾ ਈ ਏ। ਸਾਨੂੰ ਭੀ ਚਾਹੀਦੀ ਏ ਕਿ ਇਸ ਨੂੰ ਖਿਮਾਂ ਕਰ ਦੇਈਏ। ਅਜ ਇਸ ਵਾਸਤੇ ਘੁਗੀ ਨੂੰ ਘਰੋਂ ਬੇ-ਘਰ ਹੋਣਾ ਪਿਆ ਏ ਕਿ ਇਹ ਕਮਜ਼ੋਰ ਏ। ਇਸ ਦਾ ਆਪਣਾ ਘਰ ਨਹੀਂ। ਇਸ ਦਾ ਕੋਈ ਭੈਣ ਭਰਾ ਨਹੀਂ। ਇਹ ਕਲਮ ਕੱਲੀ ਏ। ਕੋਈ ਆਸਮਾਨ ਤਾਂ ਇਸ ਨੇ ਡੇਗ ਹੀ ਨਹੀਂ ਦਿਤਾ? ਕੀ ਪਤਾ ਕਿਸ ਨੇ ਤੁਹਾਡੀ ਮਕੀ ਚੂੰਡੀ ਏ?

ਇਸ ਵਲ ਵੇਖੋ ਤਾਂ ਸਹੀ। ਇਸ ਦੀਆਂ ਹੱਡੀਆਂ ਵੇਖ ਤੁਸੀਂ ਕਹਿ ਸਕਦੇ ਹੋ ਕਿ ਇਸ ਨੇ ਮੱਕੀ ਚੂੰਡੀ ਏ? ਮੱਕੀ ਚੰਡੀ ਹੋਰ ਨੇ। ਉਸ ਸ਼ੈਤਾਨ ਵਲ ਤਾਂ ਕਿਸੇ ਦਾ ਧਿਆਨ ਹੀ ਨਹੀਂ। ਪਰ ਇਸ ਦੀ ਜਾਨ ਦੇ ਸਾਰੇ ਲਾਗੂ ਬਣ ਗਏ। ਤੁਹਾਡੇ ਵਿਚ ਜਦ ਇਹ ਅਗੇ ਪੰਜਾਂ ਸਾਲਾਂ ਦੀ ਕੋਈ ਅੜਿਕਨ ਨਹੀਂ ਕਰ ਸਕੀ ਤਾਂ ਅਜ ਇਹ ਕਿਵੇਂ ਕਰ ਸਕਦੀ ਏ। ਹੋ ਭੀ ਗਈ ਤਾਂ ਖਿਮਾਂ ਕਰੋ! ਇਕ ਮਝ ਨਹੀਂ ਦੋ ਲੈ ਲਵੋ।

ਸਾਡੀ ਪੰਚਾਇਤ ਦਾ ਫੈਸਲਾ ਏ। ਅਸੀਂ ਗੁਲਾਬੇ ਨੂੰ ਕਹਿ ਦਿੱਤਾ ਕਿ ਇਸ ਨੂੰ ਥਾਣੇ ਲੈ ਜਾਏ। ਇਹ ਆਖ ਘੁਗੀ ਨੂੰ ਲਤੋਂ ਘਸੀਟ ਅਗੇ ਟੋਰ ਲਿਆ। ਥੋੜੀ ਦੂਰ ਗਏ ਸਨ ਕਿ ਘੋੜੇ ਲਈ

- ੪੨ -