ਪੰਨਾ:ਸੋਨੇ ਦੀ ਚੁੰਝ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਂਦੇ ਸੁਦਾਗਰ ਮਿਲੇ। ਉਹਨਾਂ ਨੂੰ ਵੇਖ ਹਿੰਝੂ ਕੇਰ ਘੁਗੀ ਬੋਲੀ -

ਸੁਣ ਵੇ ਘੋੜਿਆਂ ਵਾਲਿਓ ਲਗ ਟੁਣੂ ਟੁਣੂ
ਟਾਹਲੜ ਮੇਰੇ ਬਚੜੇ ਲਗ ਟੁਣੂ ਟੁਣੂ
ਧੁਪ ਪਈ ਸੜ ਜਾਣਗੇ,
ਅੰਧੇਰੀ ਆਈ ਡਿਗ ਪੈਨਗੇ,
ਮੀਂਹ ਪਇਆਂ ਭਿਜ ਜਾਣਗੇ,
ਭੁਖ ਲਗੀ ਮਰ ਜਾਣਗੇ,
ਟਾਹਲੜ ਮੇਰੇ ਬਚੜੇ ਲਗ ਟੁਣੂ ਟੁਣੂ

ਘੁਗੀ ਦੀਆਂ ਅੱਖਾਂ ਪੂੰਝ ਸੁਦਾਗਰ ਕਹਿਣ ਲਗੇ, ਸਰਦਾਰੋ, ਇਕ ਛਡ ਚਾਰ ਘੋੜੇ ਲੈ ਜਾਓ। ਪਰ ਘੁਗੀ ਨੂੰ ਛਡ ਜਾਓ। ਤੁਸੀਂ ਇਸ ਨੂੰ ਜਾਣਿਆ ਨਹੀਂ। ਪਰਦੇਸ ਵੇਖਿਆ ਹੁੰਦਾ। ਅਜੇਹੇ ਸੰਗੀਤਕਾਰਾਂ ਦੀ ਬੜੀ ਕਦਰ ਹੋਂਦੀ ਵੇਖਦੇ। ਇਕ ਅਧ ਛਲੀ ਨੂੰ ਚੀਕਦੇ ਹੋ। ਯੂਰਪ ਵਿਚ ਅਜੇਹਿਆਂ ਸੰਗੀਤਕਾਰਾਂ ਨੂੰ ਲੋਕ ਅਵਤਾਰਾਂ ਵਾਂਗ ਪੂਜਦੇ ਤੇ ਲੱਖਾਂ ਰੁਪਏ ਭੇਟ ਕਰਦੇ ਹਨ।

ਵੀਰਨੋਂ ਦੋਸ਼ ਤੁਹਾਡਾ ਨਹੀਂ। ਦੋਸ਼ ਅੰਗਰੇਜ਼ੀ ਸਰਕਾਰ ਦਾ ਏ। ਜਿਸ ਨੇ ਤੁਹਾਨੂੰ ਅਨਪੜ੍ਹ ਤੇ ਜਾਹਲ ਰਖਿਆ। ਅਨਪੜ੍ਹ ਅਤੇ ਜਾਹਲ ਮਨੁਖ ਨੂੰ ਗੁਣ ਦੀ ਕਦਰ ਨਹੀਂ ਹੋਂਦੀ। ਅਜੇ ਭੀ ਤੁਹਾਡਾ ਸ਼ੁਕਰੀਆ ਕਰਦਾ ਹਾਂ ਕਿ ਘੁਗੀ ਨੂੰ ਜਾਨੋਂ ਨਹੀਂ ਮਾਰ ਦਿੱਤਾ। ਨਹੀਂ ਜਟਕੀ ਕਟਕੀ ਤੋਂ ਘੁਗੀ ਦੀ ਜਾਨ ਦੀ ਖੈਰ ਕਿਥੇ ਸੀ? ਜ਼ਰੂਰ ਹੀ ਤੁਹਾਡੇ ਵਿਚ ਇਕ ਦੋ ਸਿਆਣੇ ਬੰਦੇ ਹਨ?'

‘ਸਾਨੂੰ ਘੋੜਿਆਂ ਦੀ ਲੋੜ ਨਹੀਂ ਪਰ ਸਾਡੇ ਗੁਲਾਬੇ ਨੇ ਨਹੀਂ ਮੰਨਣੀ। ਅਸੀਂ ਖਿਮਾਂ ਕਰ ਦਿੱਤਾ ਪਰ ਗੁਲਾਬਾ ਸਾਡੇ ਕਹੇ ਤੋਂ ਬਾਹਰ ਏ। ਉਸ ਦੀ ਟਾਹਲੀ ਉਪਰ ਆਲ੍ਹਣਾ ਏ, ਅਸੀ ਗੁਸੇ ਵਿਚ ਆਏ ਤਤੇ ਕਹਿ ਬੈਠੇ ਸਾਂ। ਪਰ ਹੁਣ ਅਸੀਂ ਘੁਗੀ ਨੂੰ

- ੪੩ -