ਪੰਨਾ:ਸੋਨੇ ਦੀ ਚੁੰਝ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਜਨ ਮੱਲ

ਸ਼ਹਿਰਾਂ ਵਿਚ ਪੱਕੀਆਂ ਸੜਕਾਂ, ਤਸਵੀਰਾਂ ਬੋਲਨ ਵਾਲੇ ਸਿਨਮੇਂ, ਰਾਤ ਨੂੰ ਦਿਨ ਬਣਾ ਦੇਣ ਵਾਲੇ ਬਿਜਲੀ ਦੇ ਲਾਟੂ ਘਰ ਘਰ ਤੇ ਗਲੀ ਗਲੀ ਤੇ ਲਗੇ ਹੋਏ। ਦੇਸ ਪਰਦੇਸ ਦੀਆਂ ਗਲਾਂ ਦਿਨ ਵਿਚ ਕਈ ਵੇਰ ਦਸਨ ਵਾਲੇ ਰੇਡੀਓ, ਅਖਬਾਰ ਤੇ ਪੁਸਤਕਾਂ ਛਾਪਣ ਵਾਲੇ ਛਾਪੇ ਖਾਨੇ ਤੇ ਇਸ ਤਰ੍ਹਾਂ ਬੀਮਾਰਾਂ ਦੇ ਦੁਖ ਦੂਰ ਕਰਨ ਵਾਲੇ ਗਲੀ ਗਲੀ ਤੇ ਬਜ਼ਾਰ ਦੀ ਹਰ-ਪੰਜਵੀਂ ਦੁਕਾਨ ਨਾਲ ਡਾਕਟਰੀ ਦੁਕਾਨਾਂ ਦੀ ਭਰਮਾਰ ਹੈ ਬਜਾਜੀ, ਬਸਾਤੀ ਤੇ ਅੰਗਰੇਜ਼ੀ ਫੈਸ਼ਨ ਦੀਆਂ ਬੜੀਆਂ ਬੜੀਆਂ ਦੁਕਾਨਾਂ ਵਾਂਗ। ਪਰ ਭਦੌੜ ਵਿਚ ਇਹਨਾਂ ਗਲਾਂ ਵਿਚੋਂ ਕੋਈ ਗਲ ਭੀ ਨਹੀਂ ਹੈ। ਹੋਰ ਕੀ ਰੇਲ ਦਾ ਭੀ ਟੋਟਾ ਨਹੀਂ ਦਿਸਦਾ। ਪਰ ਫਿਰ ਭੀ ਇਸ ਨੂੰ ਸ਼ਹਿਰ ਆਖਦੇ ਹਨ, ਸ਼ਾਇਦ ਇਸ ਖਾਤਰ ਕਿ ਇਹ ਪਟਿਆਲੇ ਰਾਜ ਦੀ ਮੁਡਲੀ ਰਾਜ ਧਾਨੀ ਹੈ। ਤੇ ਸਰਦਾਰ ਰਾਜਿਆਂ ਵਾਂਗ ਕਿਲੇ ਵਿਚ ਰਹਿੰਦੇ ਹਨ।

ਜਿਨਾਂ ਦਿਨਾਂ ਦੀ ਅਸੀਂ ਗਲ ਕਰਦੇ ਆਂ ਓਨੀ ਦਿਨੀ ਭਦੌੜ ਇਸ ਕਰਕੇ ਨਹੀਂ ਉਘਾ ਸੀ ਕਿ ਪਟਿਆਲੇ ਰਾਜ ਦੀ ਇਹ ਪੁਰਾਣੀ ਰਾਜਧਾਨੀ ਸੀ। ਸਗੋਂ ਗੱਜਨ ਮੱਲ ਨੇ ਆਪਣੀ ਮਸ਼ਹੂਰੀ ਦੇ ਨਾਲ ਭਦੌੜ ਦਾ ਨਾਮ ਭੀ ਦੂਰ ਦੂਰ ਤਕ ਉਘਾ ਕਰ ਛਡਿਆ ਸੀ।

ਗੱਜਨ ਮੱਲ ਧਾਲੀਵਾਲਾਂ ਦੀ ਪਤੀ ਦਾ ਹੈ। ਇਹੀ ਇਕੋ ਇਕ ਭਦੌੜ ਵਿਚ ਪਤੀ ਹੈ ਜਿਸ ਦੇ ਵਸਨੀਕ ਧਰਤੀ ਦੇ ਮਾਲਕ ਨੇ। ਨਹੀਂ ਤਾਂ ਹੋਰ ਸਾਰੀਆਂ ਪਤੀਆਂ ਵਾਲੇ ਮੁਜ਼ਾਰੇ ਹਨ। ਪਤਾ

- ੪੬ -