ਪੰਨਾ:ਸੋਨੇ ਦੀ ਚੁੰਝ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਇਸ ਪਤੀ ਦੇ ਲੋਕ ਕਿਵੇਂ ਜ਼ਮੀਨਾਂ ਦੇ ਮਾਲਕ ਬਣ ਗਏ? ਕੋਈ ਦਸਦਾ ਹੈ ਕਿ ਗੱਜਨ ਮੱਲ ਦਾ ਲਗੜ ਦਾਦਾ ਭੀ ਗੱਜਨ ਮੱਲ ਵਾਂਗ ਜਿਥੇ ਘੁਲਾਟੀਆਂ ਤਕੜਾ ਸੀ ਓਥੇ ਖਾਂਟ ਪਹਿਲੇ ਨੰਬਰ ਦਾ ਸੀ। ਇਸ ਦੇ ਰੋਹਬ ਤੋਂ ਡਰਦੇ ਸਰਦਾਰਾਂ ਨੇ ਦੋ ਹਜ਼ਾਰ ਘਮਾਵਾਂ ਧਰਤੀ ਦਾ ਮਾਲਕ ਇਸ ਨੂੰ ਬਣਾ ਦਿਤਾ। ਤੇ ਕੋਈ ਬੋਲਦਾ ਹੈ ਕਿ ਇਸ ਦਾ ਲਗੜ ਦਾਦਾ ਵਰਿਆਮ ਸਿੰਘ ਬਾਬਾ ਆਲਾ ਸਿੰਘ ਦਾ ਲੰਗੋਟੀਆ ਯਾਰ ਸੀ। ਜੁਆਨੀ ਦੇ ਮੁਢ ਵਿਚ ਦੋਹਾਂ ਨੇ ਕਈ ਡਾਕੇ ਇਕਠਿਆਂ ਮਾਰੇ ਸਨ। ਇਸ ਦੋਸਤੀ ਸਦਕਾ ਬਾਬਾ ਆਲਾ ਸਿੰਘ ਨੇ ਗੱਜਨ ਮੱਲ ਦੇ ਵਡਿਆਂ ਨੂੰ ਧਰਤੀ ਦੇ ਮਾਲਕ ਰਹਿਣ ਦਿਤਾ। ਇਹ ਗਲ ਵਧੇਰੇ ਦਿਲ ਨੂੰ ਜਚਦੀ ਹੈ।

ਪਰ ਸਮੇਂ ਦੇ ਚੱਕਰ ਨੇ ਗੱਜਨ ਮੱਲ ਦੇ ਪਿਤਾ ਸਰਮੁਖ ਸਿੰਘ ਪਾਸ ਦੋ ਘਮਾਂ ਤਿੰਨ ਕਨਾਲਾਂ ਹੀ ਧਰਤੀ ਰਹਿਣ ਦਿਤੀ। ਦੂਜੀ ਚਾਲੀ ਘਮਾਂ ਸਰਦਾਰਾਂ ਦੀ ਧਰਤੀ ਦੇ ਵਿਚ ਗੋਲ ਮੋਲ ਕਰ ਦਿਤੀ।

ਗੱਜਨ ਮੱਲ ਦੇ ਪਿਓ ਹਥੋਂ ਧਰਤੀ ਤਾਂ ਨਿਕਲ ਗਈ ਸੀ ਪਰ ਸੁਨਿਆਰਾ ਦੀ ਹਥੋੜੀ ਵਰਗੀ ਦੂਹਰੇ ਬੰਦ ਦੀ ਵਹੁਟੀ ਗੋਰੀ ਨਸ਼ੋਹ ਮਿਲ ਗਈ। ਜਿਸਦਾ ਨਾਮ ਚੰਦ ਕੌਰ ਸੀ। ਉਸ ਦੇ ਰੂਪ ਦੀ ਚਰਚਾ ਸਰਦਾਰਾਂ ਵਿਚ ਖਿਲਰ ਗਈ, ਸਰਦਾਰਨੀਆਂ ਵਿਚੋਂ ਇਕ ਭੀ ਸਰਦਾਰਨੀ ਚੰਦ ਕੌਰ ਜੇਹੀ ਸੁਹਣੀ ਸਰਦਾਰ ਨਹੀਂ ਵਿਆਹ ਸਕੇ। ਇਸ ਗਲ ਦਾ ਰੰਜ ਸਰਦਾਰਾਂ ਨੂੰ ਬੜਾ ਚੁਬਦਾ ਸੀ। ਸਰਦਾਰ ਕ੍ਰਿਪਾਲ ਸਿੰਘ ਤੇ ਰਾਜੇ ਕਰਤਾਰ ਸਿੰਘ ਨੇ ਬਥੇਰਾ ਯਤਨ ਕੀਤਾ ਕਿ ਚੰਦ ਕੌਰ ਨਾਲ ਕਿਵੇਂ ਯਾਰੀ ਗੰਡੀ ਜਾਵੇ। ਪਰ ਉਹਨਾਂ ਦਾ ਪੇਚ ਨਾ ਚਲਿਆ। ਕਈ ਵੇਰ ਚੰਦ ਕੌਰ ਨੂੰ ਚੁਕਣ ਲਈ ਉਹਨਾਂ ਆਦਮੀ ਵੀ ਭੇਜੇ ਪਰ ਓਹ ਭੀ ਸਰਮੁਖ ਸਿੰਘ ਦੇ ਡਰ ਤੋਂ ਡਰ ਬੂਹੇ ਕੋਲੋਂ ਹੋ ਮੁੜ ਆਏ। ਇਹ ਸੋਚੋ ਕਿ ਜਿਸ ਦੇ ਸਰਮੁਖ ਸਿੰਘ ਦਾ ਖੂੰਡਾ ਲਗ ਗਿਆ ਉਹ ਤਾਂ ਮਾਂ ਨੂੰ ਜੰਮਿਆਂ ਨਹੀਂ?

ਚੰਦ ਕੌਰ ਨੇ ਆਪਣੇ ਵਰਗੇ ਸੁਨਖੇ ਗੱਜਨ, ਸਰਦਾਰੀ ਤੇ

- ੪੭ -