ਪੰਨਾ:ਸੋਨੇ ਦੀ ਚੁੰਝ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗਜਨ ਦਾ ਪਿਆਰ ਦਿਲ ਵਿਚ ਉਮਰੀ ਤੇਲਨ ਭੀ ਰਖੀ ਬੈਠੀ ਸੀ। ਉਸਨੇ ਗੁਰਨਾਮ ਕੌਰ ਦੀ ਮਿਨਤ ਕਰ ਗੱਜਨ ਨਾਲ ਯਾਰੀ ਗੰਢ ਲਈ। ਉੁਮਰੀ ਗਜਨ ਨੂੰ ਬਿਨਾ ਰੋਕ ਟੋਕ ਮਿਲਣ ਲਗ ਪਈ। ਗਜਨ ਤੋਂ ਡਰਦਾ ਉੁਮਰੀ ਦਾ ਆਦਮੀ ਕਰਮੂ ਸਭ ਕੁਝ ਦਿਲ ਵਿਚ ਹੀ ਪੀ ਜਾਂਦਾ ਸੀ।

....................

ਪੰਦਰਾਂ ਅਗਸਤ ੧੯੪੭ ਨੂੰ ਭਦੌੜ ਵਿਚ ਭੀ ਮੁਸਲਮਾਨਾਂ ਨੂੰ ਭਦੌੜ ਛਡਨਾ ਪਿਆ। ਵਧੇਰੇ ਤਾਂ ਜਾਨਾਂ ਬਚਾ ਕੇ ਚੁਪ ਕੀਤੇ ਰਾਤੋ ਰਾਤ ਨਿਕਲ ਗਏ। ਕਈਆਂ ਨੂੰ ਘਰਾਂ ਵਿਚ ਹੀ ਕਤਲ ਕਰ ਦਿਤਾ ਗਿਆ। ਪਰ ਉਮਰੀ ਫਿਰ ਬਚੀ ਹੋਈ ਸੀ। ਉਸ ਅੰਮ੍ਰਿਤ ਛਕ ਕੇ ਕ੍ਰਿਪਾਨ ਪਾ ਰਖੀ ਸੀ। ਉਸ ਭੀ ਕਈ ਮੁਸਲਮਾਨ ਵਢੇ ਸਨ। ਮੁਸਲਮਾਨਾਂ ਦੇ ਮਾਰਨ ਤੋਂ ਗੱਜਨ ਉਸਨੂੰ ਵਰਜਦਾ ਸੀ। ਤੇ ਉਹ ਭੀ ਮਾਰਨੇ ਨਹੀਂ ਚਾਹੁੰਦੀ ਸੀ। ਪਰ ਉਹ ਸੋਚਦੀ ਸੀ ਜੇ ਮੈਂ ਨਾ ਮਾਰੇ ਤਾਂ ਮੈਨੂੰ ਮੁਸਲਮਾਨੀ ਸਮਝ ਕੇ ਜ਼ਰੂਰ ਮਾਰ ਦੇਣਾ ਹੈ। ਵਧੇਰੇ ਓਸਨੂੰ ਮੁਕੰਦੇ ਤੇ ਚੰਨਣ ਤੋਂ ਡਰ ਲਗ ਰਿਹਾ ਸੀ। ਉਸਦਾ ਦਿਲ ਕਹਿੰਦਾ ਸੀ ਕਿ ਜਦ ਕਿਤੇ ਗਜਨ ਘਰ ਨਾ ਹੋਇਆ ਮੈਨੂੰ ਮੁਕੰਦੇ ਨੇ ਨਹੀਂ ਛਡਨਾ। ਇਕ ਦਿਨ ਗੱਜਨ ਝੰਡੂ ਤੇ ਰੁਲੀਏ ਨੂੰ ਆਪਣੇ ਅੰਦਰਲੇ ਕੋਠੇ ਚੋਂ ਰਾਤ ਨੂੰ ਕਢ ਕੇ ਸਰਹੱਦ ਟਪਾਣ ਗਿਆ ਸੀ ਕਿ ਮੁਕੰਦੇ ਨੇ ਪਤਾ ਲਗਦੇ ਸਾਰ ਆ ਉਮਰੀ ਦੇ ਚਾਰੇ ਟੋਟੇ ਕਰ ਦਿਤੇ। ਅਜੇ ਤਕ ਕਬਰਾਂ ਪਾਸ ਉਸ ਦੇ ਮੋਟੇ ਹੱਡ ਪਏ ਨੇ.........।

ਗੱਜਨ ਹੁਣ ਫੇਰ ਉਦਾਸ ਹੋਣ ਲਗ ਪਿਆ। ਉਸ ਨੂੰ ਸਾਰੇ ਲੋਕ ਭੈੜੇ ਲਗਣ ਲਗ ਪਏ। ਤੇ ਦਿਲ ਵਿਚ ਕਹੇ ਕਿ ਕੀ ਇਹ ਆਦਮੀਆਂ ਦਾ ਦੇਸ ਹੈ? ਜਿਥੇ ਬਕਰੇ ਕਕੜ ਵਾਂਗ ਬੇਦੋਸਿਆ, ਬੰਦਿਆਂ ਨੂੰ ਚੀਰਿਆ ਜਾਵੇ। ਭਲਾ ਉਮਰੀ ਨੇ ਕਿਸੇ ਦਾ ਕੀ ਚੁਕਿਆ ਸੀ? ਉਹ ਤਾਂ ਪੱਕੀ ਸਿੰਘਣੀ ਬਣ ਗਈ ਸੀ।

- ੫੧ -